
Bagha News : ਡਰਾਈਵਰ ਗੱਡੀ ਛੱਡ ਕੇ ਹੋਇਆ ਫ਼ਰਾਰ, ਪੁਲਿਸ ਜਾਂਚ ’ਚ ਜੁਟੀ
Bagha News : ਬਗਹਾ ਵਿੱਚ ਸ਼ਰਾਬ ਨਾਲ ਭਰੀ ਇੱਕ ਪਿਕਅੱਪ ਅਚਾਨਕ ਪਲਟ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਸ਼ਰਾਬ ਦੀਆਂ ਬੋਤਲਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਪਿਕਅੱਪ ਵੈਨ ਪਲਟ ਗਈ ਤਾਂ ਡਰਾਈਵਰ ਅਤੇ ਸਵਾਰੀ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲਾ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਢਾਹਾਂ ਥਾਣਾ ਖੇਤਰ ਦੇ ਰੰਗਲਾਹੀ ਪਿੰਡ ਦਾ ਹੈ।
ਇਹ ਵੀ ਪੜੋ:Chandigarh Elante mall News : ਏਲਾਂਤੇ ਮਾਲ ’ਚ 11 ਲੱਖ ਰੁਪਏ ਦੀ ਹੋਈ ਲੁੱਟ,ਤਿੰਨ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਯੂਪੀ ਤੋਂ ਸ਼ਰਾਬ ਦੀ ਵੱਡੀ ਖੇਪ ਕੰਢੇ ਰਾਹੀਂ ਬਿਹਾਰ ਲਿਆਂਦੀ ਜਾ ਰਹੀ ਸੀ। ਅਚਾਨਕ ਭੱਜਣ ਦੀ ਕਾਹਲੀ ਵਿੱਚ ਪਿੱਕਅੱਪ ਸੜਕ ਤੋਂ ਹੇਠਾਂ ਜਾ ਕੇ ਪਲਟ ਗਿਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਸ਼ਰਾਬ ਲੁੱਟਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜੋ:Faridkot jail News: ਕੇਂਦਰੀ ਮਾਡਰਨ ਜੇਲ੍ਹ ’ਚ ਤਲਾਸ਼ੀ ਦੌਰਾਨ 24 ਮੋਬਾਈਲ ਬਰਾਮਦ ਹੋਏ
ਸੂਚਨਾ ਮਿਲਣ ’ਤੇ ਥਾਣਾ ਢਾਹਾਂ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਾਕੀ ਸ਼ਰਾਬ ਸਮੇਤ ਪਿਕਅੱਪ ਵੈਨ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਧਨਹਾ ਥਾਣਾ ਇੰਚਾਰਜ ਧਰਮਵੀਰ ਭਾਰਤੀ ਨੇ ਦੱਸਿਆ ਕਿ ਜ਼ਬਤ ਕੀਤੀ ਸ਼ਰਾਬ ਦੀ ਗਿਣਤੀ ਕੀਤੀ ਜਾ ਰਹੀ ਹੈ। ਨਾਲ ਹੀ ਪਿਕਅੱਪ ਵੈਨ ਦੀ ਮਦਦ ਨਾਲ ਸ਼ਰਾਬ ਦੀ ਤਸਕਰੀ ਕਰਨ ਦੇ ਇਸ ਮਾਮਲੇ ’ਚ ਸ਼ਾਮਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੀ ਸ਼ਰਾਬ ਲੁੱਟਣ ਵਾਲਿਆਂ ਦੀ ਸ਼ਨਾਖ਼ਤ ਕਰਨ ’ਚ ਲੱਗੀ ਹੋਈ ਹੈ।
ਇਹ ਵੀ ਪੜੋ:paytm News : 15 ਮਾਰਚ ਤੋਂ ਬਾਅਦ ਪੇਟੀਐਮ ’ਤੇ ਸੇਵਾਵਾਂ ਹੋਣਗੀਆਂ ਬੰਦ
(For more news apart from Bagha In liquor Pickup overturned News in Punjabi, stay tuned to Rozana Spokesman)