ਰੂਪਨਗਰ ਦੀ ਪਾਵਰ ਕਲੋਨੀ 'ਚ ਵਾਪਰੀ ਦਿਲ ਕੰਬਾਊ ਘਟਨਾ, ਬੰਦ ਪਏ ਘਰ 'ਚੋਂ ਮਿਲੀਆਂ 3 ਲਾਸ਼ਾਂ 
Published : Apr 13, 2022, 4:02 pm IST
Updated : Apr 13, 2022, 4:02 pm IST
SHARE ARTICLE
 3 bodies found from a locked house in Rupnagar
3 bodies found from a locked house in Rupnagar

ਤਿੰਨਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ

ਰੂਪਨਗਰ : ਇਥੋਂ ਦੀ ਪਾਵਰ ਕਲੋਨੀ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਬੰਦ ਘਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਪਰਿਵਾਰ ਵਿਚ ਚਾਰ ਜੀਅ ਸਨ ਜਿਨ੍ਹਾਂ ਵਿਚੋਂ ਤਿੰਨ ਦਾ ਕਤਲ ਹੋ ਗਿਆ ਜਦਕਿ ਪੁੱਤਰ ਅਜੇ ਲਾਪਤਾ ਹੈ। ਲਾਸ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਹੈ। ਸਾਰੀਆਂ ਲਾਸ਼ਾਂ 'ਤੇ ਤਿੱਖੇ ਕੱਟ- ਵੱਢ ਦੇ ਨਿਸ਼ਾਨ ਹਨ।

ਪਾਵਰ ਕਲੋਨੀ ਦੇ ਕੁਆਰਟਰ 'ਚੋਂ ਸੇਵਾਮੁਕਤ ਅਧਿਆਪਕ, ਉਸ ਦੀ ਪਤਨੀ ਅਤੇ ਡਾਕਟਰ ਬੇਟੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਸਰਕਾਰੀ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਉਣ ਲੱਗੀ। ਲੋਕਾਂ ਨੇ ਪੁਲਿਸ ਕੰਟਰੋਲ ਰੂਮ 'ਤੇ 112 'ਤੇ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ।

murdermurder

ਸ਼ਿਕਾਇਤ ’ਤੇ ਜਦੋਂ ਪੁਲੀਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਘਰ ਦੀ ਤਲਾਸ਼ੀ ਲਈ ਤਾਂ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਇਨਾਤ ਡਾਕਟਰ ਚਰਨਪ੍ਰੀਤ ਕੌਰ ਦੀ ਲਾਸ਼ ਡਰਾਇੰਗ ਰੂਮ ਵਿੱਚ ਜ਼ਮੀਨ ’ਤੇ ਪਈ ਮਿਲੀ, ਜਦੋਂਕਿ ਡਾ. ਚਰਨਪ੍ਰੀਤ ਦੇ ਪਿਤਾ ਸੇਵਾਮੁਕਤ ਅਧਿਆਪਕ ਹਰਚਰਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਬੈੱਡ 'ਤੇ ਮ੍ਰਿਤ ਪਏ ਸਨ। 

CrimeCrime

ਪਰਿਵਾਰ ਦਾ ਚੌਥਾ ਮੈਂਬਰ ਮਾਸਟਰ ਹਰਚਰਨ ਸਿੰਘ ਦਾ ਪੁੱਤਰ ਪ੍ਰਭਜੋਤ ਸਿੰਘ ਘਰੋਂ ਲਾਪਤਾ ਹੈ। ਪੁਲਿਸ ਅਜੇ ਤੱਕ ਉਸਦਾ ਠਿਕਾਣਾ ਨਹੀਂ ਲੱਭ ਸਕੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੇ ਜਾਂ ਤਾਂ ਪ੍ਰਭਜੋਤ ਨੂੰ ਅਗਵਾ ਕਰ ਲਿਆ ਹੈ ਜਾਂ ਫਿਰ ਉਸ ਨੂੰ ਵੀ ਮਾਰ ਕੇ ਕਿਤੇ ਸੁੱਟ ਦਿੱਤਾ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਚੰਗਾ ਸੀ ਅਤੇ ਕਲੋਨੀ ਵਿੱਚ ਝਗੜਾ ਕਰਨਾ ਤਾਂ ਦੂਰ ਕਦੇ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਗੱਲ ਕਰਦੇ ਵੀ ਨਹੀਂ ਸੁਣਿਆ।

ਪਾਵਰ ਕਲੋਨੀ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਲਾਸ਼ ਸਰਕਾਰੀ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਇਨਾਤ ਡਾਕਟਰ ਚਰਨਪ੍ਰੀਤ ਕੌਰ ਦੀ ਹੈ। ਮਾਸਟਰ ਹਰਚਰਨ ਸਿੰਘ ਦੀ ਬੇਟੀ ਚਰਨਪ੍ਰੀਤ ਕੌਰ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕਰਨ ਤੋਂ ਕੁਝ ਸਮੇਂ ਬਾਅਦ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਹੋਈ ਸੀ। ਉਹ ਉਥੋਂ ਰੋਜ਼ਾਨਾ ਰੂਪਨਗਰ ਅਪ-ਡਾਊਨ ਕਰਦੀ ਸੀ।

crimecrime

ਗੁਆਂਢੀਆਂ ਨੇ ਦੱਸਿਆ ਕਿ ਮਾਸਟਰ ਹਰਚਰਨ ਸਿੰਘ ਨੇੜਲੀ ਗਿਲਕੋ ਵੈਲੀ ਕਲੋਨੀ ਵਿੱਚ ਆਪਣੀ ਕੋਠੀ ਬਣਵਾਈ ਹੋਈ ਸੀ। ਕੋਠੀ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਕੁਝ ਦਿਨਾਂ ਵਿੱਚ ਇੱਥੋਂ ਸ਼ਿਫਟ ਹੋਣ ਵਾਲੇ ਸਨ। ਆਂਢੀ-ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਆਉਂਦੇ-ਜਾਂਦੇ ਦੇਖੇ ਜਾਂਦੇ ਸਨ ਪਰ ਕੁਝ ਦਿਨਾਂ ਤੋਂ ਬਾਹਰ ਵੀ ਨਹੀਂ ਆਏ।

Punjab PolicePunjab Police

ਸੂਚਨਾ ਮਿਲਣ ’ਤੇ ਐਸਐਸਪੀ, ਡੀਐਸਪੀ ਸਮੇਤ ਸਾਰੇ ਪੁਲਿਸ ਅਧਿਕਾਰੀ ਖ਼ੁਦ ਮੌਕਾ ਦੇਖਣ ਲਈ ਪਹੁੰਚ ਗਏ ਸਨ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਕਤਲ ਦਾ ਮਾਮਲਾ ਹੈ। ਪੁਲਿਸ ਇਸ ਕੇਸ ਨੂੰ ਸਿੱਧੇ ਕਤਲ ਦਾ ਕੇਸ ਵਜੋਂ ਦਰਜ ਕਰ ਰਹੀ ਹੈ। ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਕਤਲ ਤਿੰਨ-ਚਾਰ ਦਿਨ ਪੁਰਾਣਾ ਜਾਪਦਾ ਹੈ। ਲਾਸ਼ਾਂ ਸੜਨ ਲੱਗ ਪਈਆਂ ਹਨ। ਉਸ ਨੇ ਦੱਸਿਆ ਕਿ ਲੋਕਾਂ ਨੂੰ ਪਹਿਲਾਂ ਮਾਰਿਆ ਗਿਆ ਅਤੇ ਫਿਰ ਵੱਢਿਆ ਗਿਆ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਹ ਸਭ ਕੁਝ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।  

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement