ਇੰਡੋਨੇਸ਼ੀਆ 'ਚ ਤਿੰਨ ਚਰਚਾਂ 'ਤੇ ਆਤਮਘਾਤੀ ਹਮਲੇ, 2 ਦੀ ਮੌਤ 13 ਜ਼ਖ਼ਮੀ
Published : May 13, 2018, 11:20 am IST
Updated : May 13, 2018, 11:20 am IST
SHARE ARTICLE
indonesia suicide attack on three churches killing two people
indonesia suicide attack on three churches killing two people

ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਰਬਾਇਆ ਵਿਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ...

ਜਕਾਰਤਾ: ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਰਬਾਇਆ ਵਿਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਇਕ ਆਤਮਘਾਤੀ ਹਮਲਾ ਸੀ।

indonesia suicide attack on three churches killing two peopleindonesia suicide attack on three churches killing two people

ਪੁਲਿਸ ਨੇ ਇਸ ਹਮਲੇ 'ਤੇ ਬਿਆਨ ਦਿਤਾ ਕਿ ਦੁਨੀਆਂ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਕ ਘੱਟ ਗਿਣਤੀ ਧਾਰਮਿਕ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਇਹ ਸਭ ਤੋਂ ਨਵਾਂ ਮਾਮਲਾ ਹੈ।

indonesia suicide attack on three churches killing two peopleindonesia suicide attack on three churches killing two people

ਈਸਟ ਜਾਵਾ ਦੇ ਪੁਲਿਸ ਬੁਲਾਰੇ ਫਰਾਂਸ ਬਰੂੰਗਾ ਮਨਗੇਰਾ ਨੇ ਦਸਿਆ ਕਿ ਤਿੰਨ ਚਰਚਾਂ 'ਤੇ ਤਿੰਨ ਹਮਲੇ ਕੀਤੇ ਗਏ। ਪੁਲਿਸ ਨੇ ਦਸਿਆ ਕਿ ਇਹ ਸਾਰੇ ਧਮਾਕੇ ਦਸ ਮਿੰਟ ਦੇ ਅੰਦਰ ਹੋਏ ਜਦਕਿ ਪਹਿਲਾ ਧਮਾਕਾ ਸਵੇਰੇ ਸਾਢੇ 7 ਵਜੇ ਹੋਇਆ।

indonesia suicide attack on three churches killing two peopleindonesia suicide attack on three churches killing two people

ਪੁਲਿਸ ਨੇ ਸਿਰਫ਼ ਸਾਂਤਾ ਮਾਰੀਆ ਕੈਥੋਲਿਕ ਚਰਚ 'ਤੇ ਹੋਏ ਹਮਲੇ ਦਾ ਵੇਰਵਾ ਦਿਤਾ ਹੈ। ਹਾਲਾਂਕਿ ਅਜੇ ਤਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

 

ਮੰਗੇਰਾ ਨੇ ਦਸਿਆ ਕਿ ਅਸੀਂ ਘਟਨਾ ਸਥਾਨ 'ਤੇ ਇਕ ਵਿਅਕਤੀ ਦੀ ਅਤੇ ਹਸਪਤਾindonesia suicide attack on three churches killing two peopleindonesia suicide attack on three churches killing two peopleਲ ਵਿਚ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਰਦੇ ਹਾਂ। ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋਏ ਹਨ। ਨਾਲ ਹੀ ਕੁੱਝ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ 13 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement