ਵਰਲਡ ਹੈਪੀਨਸ ਰਿਪੋਰਟ : ਇਜ਼ਰਾਈਲ ਦੁਨੀਆਂ ਦਾ 8ਵਾਂ ਸਭ ਤੋਂ ਖ਼ੁਸ਼ਹਾਲ ਦੇਸ਼, ਭਾਰਤ 116ਵੇਂ ਨੰਬਰ 'ਤੇ
Published : Mar 20, 2026, 6:31 am IST
Updated : Mar 20, 2026, 7:49 am IST
SHARE ARTICLE
World Happiness Report news
World Happiness Report news

ਫ਼ਿਨਲੈਂਡ ਨੂੰ ਲਗਾਤਾਰ 9ਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਦਾ ਦਰਜਾ ਦਿਤਾ ਗਿਆ ਹੈ

ਲੰਡਨ: ਸੰਯੁਕਤ ਰਾਸ਼ਟਰ ਨੇ ਵਿਸ਼ਵ ਖ਼ੁਸ਼ਹਾਲੀ ਰਿਪੋਰਟ 2026 ਜਾਰੀ ਕੀਤੀ। ਫ਼ਿਨਲੈਂਡ ਨੂੰ ਲਗਾਤਾਰ 9ਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਦਾ ਦਰਜਾ ਦਿਤਾ ਗਿਆ ਹੈ। ਪਾਕਿਸਤਾਨ 147 ਦੇਸ਼ਾਂ ਵਿਚੋਂ 104ਵੇਂ ਸਥਾਨ ’ਤੇ ਹੈ, ਜਦੋਂ ਕਿ ਭਾਰਤ 116ਵੇਂ ਸਥਾਨ ’ਤੇ ਹੈ। 2025 ਵਿਚ, ਭਾਰਤ 118ਵੇਂ ਸਥਾਨ ’ਤੇ ਸੀ। ਢਾਈ ਸਾਲਾਂ ਤੋਂ ਯੁੱਧ ਵਿਚ ਉਲਝਿਆ ਇਜ਼ਰਾਈਲ ਦੁਨੀਆ ਦਾ 8ਵਾਂ ਸਭ ਤੋਂ ਖ਼ੁਸ਼ਹਾਲ ਦੇਸ਼ ਹੈ।

ਸੂਚੀ ਵਿਚ ਸੱਭ ਤੋਂ ਹੇਠਾਂ ਸੰਘਰਸ਼ ਪ੍ਰਭਾਵਤ ਦੇਸ਼ ਹਨ। ਅਫ਼ਗ਼ਾਨਿਸਤਾਨ ਫਿਰ ਤੋਂ ਸਭ ਤੋਂ ਘੱਟ ਖ਼ੁਸ਼ਹਾਲ ਦੇਸ਼ ਬਣਿਆ ਹੋਇਆ ਹੈ, ਉਸ ਤੋਂ ਬਾਅਦ ਸੀਅਰਾ ਲਿਓਨ ਅਤੇ ਮਲਾਵੀ ਹਨ। ਇਸ ਵਾਰ, ਕੋਈ ਵੀ ਅੰਗਰੇਜ਼ੀ ਬੋਲਣ ਵਾਲਾ ਦੇਸ਼ ਚੋਟੀ ਦੇ 10 ਵਿਚ ਨਹੀਂ ਹੈ। ਸੰਯੁਕਤ ਰਾਜ ਅਮਰੀਕਾ 23ਵੇਂ, ਕੈਨੇਡਾ 25ਵੇਂ ਅਤੇ ਯੂਨਾਈਟਿਡ ਕਿੰਗਡਮ 29ਵੇਂ ਸਥਾਨ ’ਤੇ ਹੈ।

ਫ਼ਿਨਲੈਂਡ ਵਰਗੇ ਦੇਸ਼ਾਂ ਦੀ ਖ਼ੁਸ਼ੀ ਦਾ ਕਾਰਨ ਚੰਗੀ ਆਰਥਕ ਸਥਿਤੀ, ਸਰੋਤਾਂ ਦੀ ਬਰਾਬਰ ਵੰਡ, ਇਕ ਮਜ਼ਬੂਤ ਭਲਾਈ ਪ੍ਰਣਾਲੀ ਅਤੇ ਜੀਵਨ ਪੱਧਰ ਦਾ ਬਿਹਤਰ ਹੋਣਾ ਹੈ। ਰਿਪੋਰਟ ਅਨੁਸਾਰ, ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਈ ਦੇਸ਼ਾਂ ਵਿਚ ਨੌਜਵਾਨਾਂ ਦੀ ਖ਼ੁਸ਼ੀ ਅਤੇ ਮਾਨਸਿਕ ਸਥਿਤੀ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਤ ਕਰ ਰਹੀ ਹੈ। ਚੋਟੀ ਦੇ 10 ਦੇਸ਼ ਵਿਚ ਫਿਨਲੈਂਡ, ਆਈਸਲੈਂਡ, ਡੈਨਮਾਰਕ, ਕੋਸਟਾ ਰੀਕਾ, ਸਵੀਡਨ, ਨਾਰਵੇ, ਨੀਦਰਲੈਂਡ, ਇਜ਼ਰਾਈਲ, ਲਕਸਮਬਰਗ, ਸਵਿਟਜ਼ਰਲੈਂਡ ਸ਼ਾਮਲ ਹਨ। (ਏਜੰਸੀ)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement