
ਚੀਨ ਵਿਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਅੱਠ ਅਜਿਹੇ ਹਨ ਜਿਨ੍ਹਾਂ ਵਿਚ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ।
ਬੀਜਿੰਗ: ਚੀਨ ਵਿਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਅੱਠ ਅਜਿਹੇ ਹਨ ਜਿਨ੍ਹਾਂ ਵਿਚ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਵੁਹਾਨ ਵਿਚ ਸੰਕਰਮਣ ਦਾ ਕੋਈ ਨਵਾਂ ਮਾਮਲਾ ਨਹੀਂ ਪਰ ਇੱਥੇ 1.1 ਕਰੋੜ ਲੋਕਾਂ ਦੀ ਕੋਵਿਡ-19 ਜਾਂਚ ਕੀਤੀ ਜਾਵੇਗੀ।
Photo
ਚੀਨ ਦੇ ਰਾਸ਼ਟਕੀ ਸਿਹਤ ਕਮਿਸ਼ਨ ਮੁਤਾਬਕ ਮੰਗਲਵਾਰ ਨੂੰ ਸੱਤ ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਇਕ ਮਰੀਜ਼ ਬਾਹਰ ਤੋਂ ਆਇਆ ਸੀ ਜਦਕਿ ਛੇ ਲੋਕ ਸਥਾਨਕ ਪੱਧਰ 'ਤੇ ਸੰਕਰਮਣ ਦਾ ਸ਼ਿਕਾਰ ਹੋਏ ਹਨ। ਬਿਨਾਂ ਲੱਛਣਾਂ ਵਾਲੇ 8 ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਮਿਲਾ ਕੇ ਕੁੱਲ ਮਰੀਜ਼ਾਂ ਦੀ ਗਿਣਤੀ 750 ਹੋ ਗਈ ਹੈ।
Photo
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹੁਬੇਈ ਪ੍ਰਾਂਤ ਅਤੇ ਉਸ ਦੀ ਰਾਜਧਾਨੀ ਵੁਹਾਨ ਵਿਚ ਮੰਗਲਾਵਰ ਨੂੰ ਕੋਈ ਨਵਾਂ ਮਾਮਲਾ ਨਹੀਂ ਆਇਆ ਹੈ। ਪਰ ਵੁਹਾਨ ਵਿਚ ਬਿਨਾਂ ਲੱਛਣ ਦੇ ਸੰਕਰਮਣ ਦੇ 598 ਮਾਮਲੇ ਹਨ। ਹੁਣ ਇੱਥੇ 10 ਦਿਨ ਅੰਦਰ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਚੀਨ ਵਿਚ ਮੰਗਲਵਾਰ ਤੱਕ 4,633 ਸੰਕਰਮਿਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਸੰਕਰਮਣ ਦੇ ਕੁੱਲ ਮਾਮਲੇ 82,926 ਹਨ।