
ਡਾ. ਫ਼ਾਊਚੀ ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫ਼ੈਕਸ਼ਨ ਡੀਜ਼ੀਜ਼ੇਜ਼’ ਦੇ ਨਿਰਦੇਸ਼ਕ ਹਨ ਤੇ ਰਾਸ਼ਟਰਪਤੀ ਜੋ. ਬਾਈਡਨ ਦੇ ਮੁੱਖ ਸਲਾਹਕਾਰ ਵੀ ਹਨ।
ਵਾਸ਼ਿੰਗਟਨ: ਅਮਰੀਕਾ ਦੇ ਚੋਟੀ ਦੇ ਲਾਗ ਰੋਗਾਂ ਦੇ ਮਾਹਰ ਡਾ. ਐਂਥਨੀ ਫ਼ਾਊਚੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦਸਿਆ ਕਿ ਭਾਰਤ ਇਸ ਭੁਲੇਖੇ ’ਚ ਰਿਹਾ ਕਿ ਕੋਵਿਡ-19 ਆਲਮੀ ਮਹਾਂਮਾਰੀ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ ਅਤੇ ਉਸ ਨੇ ਸਮੇਂ ਤੋਂ ਪਹਿਲਾਂ ਹੀ ਦੇਸ਼ ’ਚ ਤਾਲਾਬੰਦੀ ਖ਼ਤਮ ਕਰ ਦਿਤੀ, ਜਿਸ ਕਾਰਨ ਉਹ ਅੱਜ ਅਜਿਹੇ ‘ਗੰਭੀਰ ਸੰਕਟ’ ਵਿਚ ਫਸਿਆ ਹੋਇਆ ਹੈ।
corona Virus
ਭਾਰਤ ਕੋਰੋਨਾ ਵਾਇਰਸ ਦੀ ਦੂਸਰੀ ਭਿਆਨਕ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਅਤੇ ਕਈ ਸੂਬੇ ਹਸਪਤਾਲਾਂ ’ਚ ਸਿਹਤ ਕਰਮਚਾਰੀਆਂ, ਟੀਕਿਆਂ, ਆਕਸੀਜਨ, ਦਵਾਈਆਂ ਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਹਨ। ਫ਼ਾਊਚੀ ਨੇ ਕੋਵਿਡ-19 ਪ੍ਰਤੀਕਿਰਿਆ ’ਤੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਸੈਨੇਟ ਦੀ ਸਿਹਤ, ਸਿਖਿਆ ਤੇ ਪੈਨਸ਼ਨ ਕਮੇਟੀ ਨੂੰ ਕਿਹਾ,‘‘ਭਾਰਤ ਹੁਣ ਜਿਸ ਗੰਭੀਰ ਸੰਕਟ ’ਚ ਹੈ, ਉਸ ਦਾ ਕਾਰਨ ਇਹ ਹੈ ਕਿ ਉਥੇ ਅਸਲੀਅਤ ’ਚ ਕੋਰੋਨਾ ਦੀ ਬੀਮਾਰੀ ਜ਼ਿਆਦਾ ਵੱਧ ਰਹੀ ਸੀ ਤੇ ਉਨ੍ਹਾਂ ਨੇ ਗ਼ਲਤ ਧਾਰਨਾ ਬਣਾਈ ਕਿ ਉਥੇ ਕੋਰੋਨਾ ਖ਼ਤਮ ਹੋ ਗਿਆ ਹੈ ਤੇ ਹੋਇਆ ਕੀ, ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੱਭ ਕੁੱਝ ਖੋਲ੍ਹ ਦਿਤਾ ਤੇ ਹੁਣ ਅਜਿਹਾ ਕੋਰੋਨਾ ਸਿਖਰ ਉਥੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਅਸੀਂ ਸੱਭ ਜਾਣੂ ਹਾਂ ਕਿ ਉਹ ਕਿੰਨਾ ਤਬਾਹਕੁਨ ਹੈ।
‘National Institute of Allergy and Infectious Diseases
ਡਾ. ਫ਼ਾਊਚੀ ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫ਼ੈਕਸ਼ਨ ਡੀਜ਼ੀਜ਼ੇਜ਼’ (ਐੱਨ. ਆਈ. ਏ. ਆਈ. ਡੀ.) ਦੇ ਨਿਰਦੇਸ਼ਕ ਹਨ ਤੇ ਰਾਸ਼ਟਰਪਤੀ ਜੋ. ਬਾਈਡਨ ਦੇ ਮੁੱਖ ਸਲਾਹਕਾਰ ਵੀ ਹਨ। ਅਮਰੀਕਾ ਭਾਰਤ ਦੀ ਸਥਿਤੀ ਤੋਂ ਕੀ ਸਿਖ ਸਕਦਾ ਹੈ ਦੇ ਜਵਾਬ ਵਿਚ ਫ਼ਾਉਚੀ ਨੇ ਕਿਹਾ,‘‘ਸੱਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਕਿ ਕਦੇ ਵੀ ਸਥਿਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ।’’
corona virus
ਉਨ੍ਹਾਂ ਕਿਹਾ,‘‘ਦੂਜੀ ਗੱਲ ਜਨਤਕ ਸਿਹਤ ਦੇ ਸਬੰਧ ਵਿਚ ਤਿਆਰੀ ਹੈ, ਉਹ ਤਿਆਰੀ, ਜੋ ਅਸੀਂ ਭਵਿਖ ਦੀਆਂ ਮਹਾਂਮਾਰੀਆਂ ਲਈ ਕਰਨੀ ਹੈ।’’ ਫ਼ਾਊਚੀ ਨੇ ਕਿਹਾ,‘‘ਜੇਕਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਵਾਇਰਸ ਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਾਂ ਇਥੇ ਅਮਰੀਕਾ ਵਿਚ ਵੀ ਉਸ ਦਾ ਖ਼ਤਰਾ ਹੈ, ਖ਼ਾਸਕਰ ਵਾਇਰਸ ਦੇ ਹੋਰ ਰੂਪਾਂ ਦਾ ਅਤੇ ਤੁਸੀ ਜਾਣਦੇ ਹੋ ਕਿ ਭਾਰਤ ਵਿਚ ਇਕ ਕੋਰੋਨਾ ਰੂਪ ਹੈ ਜੋ ਨਵਾਂ ਹੈ, ਇਸ ਲਈ ਇਹ ਕੁੱਝ ਸਬਕ ਹਨ ਜੋ ਭਾਰਤ ਵਿਚ ਜਾਰੀ ਸਥਿਤੀ ਨੂੰ ਦੇਖ ਕੇ ਲਿਆ ਜਾ ਸਕਦਾ ਹੈ।’’