
40 ਦਿਨ ਲਈ ਰਾਸ਼ਟਰੀ ਸੋਗ ਦਾ ਐਲਾਨ
ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਾਹੀਯਾਨ ਨੇ 3 ਨਵੰਬਰ, 2004 ਤੋਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਵਜੋਂ ਕੀਤਾ ਕੰਮ
ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਾਹੀਯਾਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਇਸ ਦੇ ਚਲਦੇ ਹੀ 40 ਦਿਨ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
UAE President Sheikh Khalifa bin Zayed Al Nahyan passes away
ਡਬਲਊ.ਏ.ਐੱਮ. ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲਾ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਾਹੀਯਾਨ ਦੇ ਦਿਹਾਂਤ 'ਤੇ ਸੰਯੁਕਤ ਅਰਬ ਅਮੀਰਾਤ, ਅਰਬ ਅਤੇ ਇਸਲਾਮੀ ਰਾਸ਼ਟਰ ਅਤੇ ਦੁਨੀਆ ਦੇ ਲੋਕਾਂ ਨਾਲ ਸੋਗ ਪ੍ਰਗਟ ਕੀਤਾ ਹੈ।
UAE President Sheikh Khalifa bin Zayed Al Nahyan passes away
ਸ਼ੇਖ ਖਲੀਫਾ ਦਾ ਜਨਮ 7 ਸਤੰਬਰ 1948 ਨੂੰ ਹੋਇਆ ਸੀ ਅਤੇ 3 ਨਵੰਬਰ, 2004 ਤੋਂ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਵਜੋਂ ਕੰਮ ਕੀਤਾ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ, ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਨੇ ਯੂ.ਏ.ਈ. ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਾਹੀਯਾਨ ਦੇ ਦਿਹਾਂਤ 'ਤੇ 40 ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਝੰਡੇ ਅੱਧੇ ਝੁਕੇ ਰਹਿਣਗੇ ਅਤੇ ਮੰਤਰਾਲਿਆਂ, ਵਿਭਾਗਾਂ, ਸੰਘੀ ਅਤੇ ਸਥਾਨਕ ਸੰਸਥਾਵਾਂ ਅੱਜ ਤੋਂ ਸ਼ੁਰੂ ਹੋਣ ਵਾਲੇ ਕੰਮ ਨੂੰ ਮੁਅੱਤਲ ਕਰ ਦਿਤੇ ਜਾਣਗੇ।