India-Maldives row: ਭਾਰਤ ਵਲੋਂ ਦਿਤੇ ਗਏ ਹੈਲੀਕਾਪਟਰ ਨੂੰ ਉਡਾਉਣ ਲਈ ਮਾਲਦੀਵ ਕੋਲ ਸਮਰੱਥ ਪਾਇਲਟ ਨਹੀਂ; ਰੱਖਿਆ ਮੰਤਰੀ ਦਾ ਦਾਅਵਾ
Published : May 13, 2024, 10:33 am IST
Updated : May 13, 2024, 10:33 am IST
SHARE ARTICLE
Maldives military pilots not capable of flying Dornier and helicopters donated by India:
Maldives military pilots not capable of flying Dornier and helicopters donated by India:

ਰੱਖਿਆ ਮੰਤਰੀ ਘਾਸਨ ਮੌਮੂਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਕੋਲ ਭਾਰਤ ਵਲੋਂ ਦਿਤੇ ਗਏ ਤਿੰਨ ਜਹਾਜ਼ ਉਡਾਉਣ ਲਈ ਸਮਰੱਥ ਪਾਇਲਟ ਨਹੀਂ ਹਨ।

India-Maldives row: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੇ ਹੁਕਮਾਂ 'ਤੇ 76 ਭਾਰਤੀ ਰੱਖਿਆ ਕਰਮਚਾਰੀਆਂ ਦੇ ਮਾਲਦੀਵ ਛੱਡਣ ਤੋਂ ਕੁੱਝ ਦਿਨਾਂ ਬਾਅਦ ਰੱਖਿਆ ਮੰਤਰੀ ਘਾਸਨ ਮੌਮੂਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਕੋਲ ਭਾਰਤ ਵਲੋਂ ਦਿਤੇ ਗਏ ਤਿੰਨ ਜਹਾਜ਼ ਉਡਾਉਣ ਲਈ ਸਮਰੱਥ ਪਾਇਲਟ ਨਹੀਂ ਹਨ।

ਘਾਸਨ ਨੇ ਰਾਸ਼ਟਰਪਤੀ ਦਫ਼ਤਰ ਵਿਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਇਹ ਟਿੱਪਣੀ ਮਾਲਦੀਵ 'ਚ ਦੋ ਹੈਲੀਕਾਪਟਰ ਅਤੇ ਇਕ ਡੋਰਨੀਅਰ ਜਹਾਜ਼ ਚਲਾਉਣ ਲਈ ਤਾਇਨਾਤ ਭਾਰਤੀ ਸੈਨਿਕਾਂ ਦੀ ਵਾਪਸੀ ਅਤੇ ਉਨ੍ਹਾਂ ਦੀ ਥਾਂ 'ਤੇ ਨਾਗਰਿਕਾਂ ਦੇ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕੀਤੀ।

ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਘਾਸਨ ਨੇ ਕਿਹਾ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮਐੱਨਡੀਐੱਫ) ਕੋਲ ਮਾਲਦੀਵ ਦਾ ਕੋਈ ਫੌਜੀ ਕਰਮਚਾਰੀ ਨਹੀਂ ਹੈ ਜੋ ਭਾਰਤੀ ਫੌਜ ਵਲੋਂ ਦਾਨ ਕੀਤੇ ਗਏ ਤਿੰਨ ਜਹਾਜ਼ਾਂ ਦਾ ਸੰਚਾਲਨ ਕਰ ਸਕੇ। ਹਾਲਾਂਕਿ, ਕੁੱਝ ਸੈਨਿਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਸਮਝੌਤਿਆਂ ਤਹਿਤ ਉਡਾਣ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਗਈ ਸੀ।

ਨਿਊਜ਼ ਪੋਰਟਲ Adhadhu.com ਨੇ ਘਾਸਨ ਦੇ ਹਵਾਲੇ ਨਾਲ ਕਿਹਾ, "ਇਹ ਇਕ ਸਿਖਲਾਈ ਸੀ ਜਿਸ ਨੂੰ ਪੂਰਾ ਕਰਨ ਦੇ ਵੱਖ-ਵੱਖ ਪੜਾਵਾਂ ਦੀ ਲੋੜ ਸੀ, ਪਰ ਸਾਡੇ ਸੈਨਿਕ ਵੱਖ-ਵੱਖ ਕਾਰਨਾਂ ਕਰਕੇ ਇਸ ਨੂੰ ਪੂਰਾ ਨਹੀਂ ਕਰ ਸਕੇ। ਇਸ ਲਈ ਇਸ ਸਮੇਂ ਸਾਡੀ ਫੌਜੀ ਫੋਰਸ ਵਿਚ ਕੋਈ ਵੀ ਅਜਿਹਾ ਨਹੀਂ ਹੈ ਜਿਸ ਕੋਲ ਦੋ ਹੈਲੀਕਾਪਟਰ ਅਤੇ ਇਕ ਡੋਰਨੀਅਰ ਉਡਾਉਣ ਦਾ ਲਾਇਸੈਂਸ ਹੋਵੇ ਜਾਂ ਉਡਾਣ ਭਰਨ ਲਈ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹੋਵੇ। ’’

ਬੀਜਿੰਗ ਸਮਰਥਕ ਨੇਤਾ ਮੰਨੇ ਜਾਣ ਵਾਲੇ ਮੁਇਜ਼ੂ ਨੇ ਮਾਲਦੀਵ ਵਿਚ ਤਿੰਨ ਹਵਾਬਾਜ਼ੀ ਪਲੇਟਫਾਰਮਾਂ ਦਾ ਸੰਚਾਲਨ ਕਰਨ ਵਾਲੇ ਸਾਰੇ ਭਾਰਤੀ ਫੌਜੀਆਂ ਨੂੰ 10 ਮਈ ਤਕ ਵਾਪਸ ਭੇਜਣ 'ਤੇ ਜ਼ੋਰ ਦਿਤਾ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਗੰਭੀਰ ਤਣਾਅ ਪੂਰਨ ਹੋ ਗਏ ਸਨ। ਭਾਰਤ ਪਹਿਲਾਂ ਹੀ 76 ਫੌਜੀਆਂ ਨੂੰ ਵਾਪਸ ਬੁਲਾ ਚੁੱਕਾ ਹੈ।

ਹਾਲਾਂਕਿ, ਮਾਲਦੀਵ ਸਰਕਾਰ ਦਾ ਸੇਨਹੀਆ ਮਿਲਟਰੀ ਹਸਪਤਾਲ ਵਿਚ ਤਾਇਨਾਤ ਭਾਰਤੀ ਡਾਕਟਰਾਂ ਨੂੰ ਹਟਾਉਣ ਦਾ ਕੋਈ ਇਰਾਦਾ ਨਹੀਂ ਹੈ। ਅਧਾਧੂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਾਸਨ ਦੀਆਂ ਟਿੱਪਣੀਆਂ ਦੇ ਉਲਟ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮਾਲਦੀਵ ਦੇ ਹਥਿਆਰਬੰਦ ਬਲਾਂ ਕੋਲ ਸਮਰੱਥ ਪਾਇਲਟ ਹਨ।

 (For more Punjabi news apart from Maldives military pilots not capable of flying Dornier and helicopters donated by India:, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement