
ਕੋਵਿਡ 19 ਸੰਕਟ ਦੇ ਚੱਲਦੇ ਦੁਨੀਆਂ ’ਚ ਗ਼ਰੀਬਾਂ ਦੀ ਗਿਣਤੀ ਵੱਧ ਕੇ ਇਕ ਅਰਬ ਤੋਂ ਜ਼ਿਆਦਾ ਹੋ ਸਕਦੀ ਹੈ
ਨਿਊਯਾਰਕ : ਕੋਵਿਡ 19 ਸੰਕਟ ਦੇ ਚੱਲਦੇ ਦੁਨੀਆਂ ’ਚ ਗ਼ਰੀਬਾਂ ਦੀ ਗਿਣਤੀ ਵੱਧ ਕੇ ਇਕ ਅਰਬ ਤੋਂ ਜ਼ਿਆਦਾ ਹੋ ਸਕਦੀ ਹੈ ਅਤੇ ਜ਼ਿਆਦਾ ਗ਼ਰੀਬ ਲੋਕਾਂ ਦੀ ਗਿਣਤੀ ’ਚ ਜੁੜੇ 39.5 ਕਰੋੜ ਲੋਕਾਂ ’ਚੋਂ ਅੱਧੇ ਤੋਂ ਵੱਧ ਲੋਕ ਦਖਣੀ ਏਸ਼ੀਆ ਦੇ ਹੋਣਗੇ। ਇਕ ਤਾਜਾ ਰੀਪੋਰਟ ਮੁਤਾਬਕ ਦਖਣੀ ਏਸ਼ੀਆ ਦਾ ਇਲਾਕਾ ਗ਼ਰੀਬੀ ਦੀ ਮਾਰ ਝੱਲਣ ਵਾਲਾ ਦੁਨੀਆਂ ਦਾ ਸੱਭ ਤੋਂ ਵੱਡਾ ਖੇਤਰ ਹੋਵੇਗਾ।
Workers
ਇਹ ਸਾਰੀਆਂ ਗੱਲਾਂ ਕਿੰਗਸ ਕਾਲੇਜ ਲੰਡਨ ਅਤੇ ਆਸਟ੍ਰੇਲੀਅਨ ਨੇਸ਼ਨਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਇਕ ਅਧਿਐਨ ਵਿਚ ਸਾਹਮਣੇ ਆਈਆਂ ਹਨ। ਇਹ ਅਧਿਐਨ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੇ ਗਲੋਬਲ ਵਿਕਾਸਾਤਕਮ ਅਰਥਸ਼ਾਸਤਰ ਖੋਜ ਸੰਸਥਾਨ ਦੇ ਇਕ ਨਵੇਂ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਮੱਧਮ ਆਮਦਨ ਵਰਗ ਵਾਲੇ ਵਿਕਾਸਸ਼ੀਲ ਦੇਸ਼ਾਂ ’ਚ ਗ਼ਰੀਬੀ ਨਾਟਕੀ ਰੂਪ ਨਾਲ ਵਧੇਗੀ ਜੋ ਗਲੋਬਲ ਪੱਧਰ ’ਤੇ ਗ਼ਰੀਬੀ ਨੂੰ ਵਧਾਏਗੀ।
Indian Migrant workers
ਅਧਿਐਨ ਮੁਤਾਬਕ ਜੇ 1.90 ਡਾਲਰ ਪ੍ਰਤੀ ਦਿਨ ਦੀ ਆਮਦਨ ਨੂੰ ਗ਼ਰੀਬੀ ਦਾ ਪੈਮਾਨਾ ਮੰਨਿਆ ਜਾਵੇ ਅਤੇ ਮਹਾਮਾਰੀ ਨਾਲ ਇਸ ਵਿਚ 20 ਫ਼ੀ ਸਦੀ ਦਾ ਸੁੰਘੜਨ ਹੋਵੇ ਤਾਂ ਬਾਕੀ 39.5 ਕਰੋੜ ਜ਼ਿਆਦਾ ਗ਼ਰੀਬਾਂ ਦੀ ਸ਼ੇ੍ਰਣੀ ਵਿਚ ਆ ਜਾਣਗੇ। ਇਨ੍ਹਾਂ ਵਿਚੋਂ ਤਕਰੀਬਨ ਅੱਧੇ ਤੋਂ ਵੱਧ ਲੋਕ ਦਖਣੀ ਏਸ਼ੀਆਈ ਦੇਸ਼ਾਂ ਦੇ ਹੋਣਗੇ। ਇਸ ਦਾ ਮੁੱਖ ਕਾਰਨ ਭਾਰਦ ਦੀ ਵੱਡੀ ਆਬਾਦੀ ਦਾ ਗ਼ਰੀਬ ਹੋਣਾ ਹੈ।
Labour
ਗ਼ਰੀਬੀ ਦੇ ਦਲਦਲ ’ਚ ਫਸਣ ਵਾਲੇ ਨਵੇਂ ਲੋਕਾਂ ’ਚ 30 ਫ਼ੀ ਸਦੀ ਯਾਨੀ 11.9 ਕਰੋੜ ਅਫ਼ਰੀਕਾ ਦੇ ਸਹਾਰਾ ਮਰੁਸਥਲੀ ਦੇਸ਼ਾਂ ’ਚ ਹੋਣਗੇ। ਅਜਿਹੇ ਵਿਚ ਦਖਣੀ ਏਸ਼ੀਆ ਤੇ ਪੂੁਰਬੀ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ’ਚ ਮੁੜ ਗ਼ਰੀਬਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਅਧਿਐਨ ਮੁਤਾਬਕ ਮਹਾਂਮਾਰੀ ਨਾਲ ਪੈਦਾ ਹੋਏ ਸੰਕਟ ਦੇ ਚੱਲਦੇ ਦੁਨੀਆਂ ਪਰ ’ਚ ਗ਼ਰੀਬਾਂ ਦੀ ਗਿਣਤੀ ਇਕ ਅਰਬ ਤੋਂ ਉੱਤੇ ਪਹੁੰਚ ਸਕਦੀ ਹੈ। (ਪੀਟੀਆਈ)