China ’ਚ ਆਈ Corona Virus ਦੀ ਦੂਜੀ ਲਹਿਰ! ਬੀਜਿੰਗ ਦੇ ਕਈ ਬਾਜ਼ਾਰ ਬੰਦ
Published : Jun 13, 2020, 3:41 pm IST
Updated : Jun 13, 2020, 4:04 pm IST
SHARE ARTICLE
Second wave of corona in china many markets of beijing closed after 6 cases found
Second wave of corona in china many markets of beijing closed after 6 cases found

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਦਸਿਆ ਕਿ ਦੇਸ਼ ਵਿਚ....

ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕੋਰੋਨਾ ਵਾਇਰਸ  (Coronavirus) ਦੇ ਨਵੇਂ 6  (Six New Cases Of Covid-19) ਸਥਾਨਕ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਬਾਜ਼ਾਰ ਬੰਦ (Shut Down Beijing Market) ਕਰ ਦਿੱਤੇ ਗਏ ਹਨ। ਇਹਨਾਂ ਮਾਮਲਿਆਂ ਦੇ ਨਾਲ ਹੀ ਬੀਜਿੰਗ ਵਿਚ ਪਿਛਲੇ ਤਿੰਨ ਦਿਨਾਂ ਵਿਚ ਪੀੜਤਾਂ ਦੀ ਗਿਣਤੀ ਵਧ ਕੇ 9 ਹਜ਼ਾਰ ਹੋ ਗਈ ਹੈ ਜਦਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ।

corona testCorona test

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਦਸਿਆ ਕਿ ਦੇਸ਼ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਕੁੱਲ 18 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਵਿਚੋਂ ਬੀਜਿੰਗ ਵਿਚ ਸਥਾਨਕ ਵਾਇਰਸ ਦੇ ਮਾਮਲੇ 6 ਸ਼ਾਮਲ ਹਨ। ਉਸ ਨੇ ਦਸਿਆ ਕਿ ਸ਼ੁੱਕਰਵਾਰ ਤਕ ਬਿਨਾਂ ਲੱਛਣ ਵਾਲੇ ਸੱਤ ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੁਆਰੰਟੀਨ ਵਿਚ ਰਹਿ ਰਹੇ ਅਜਿਹੇ ਮਰੀਜ਼ਾਂ ਦੀ ਗਿਣਤੀ 98 ਹੋ ਗਈ ਹੈ।

Corona virusCorona virus

ਬੀਜਿੰਗ ਵਿਚ ਅਧਿਕਾਰੀਆਂ ਨੇ ਸ਼ਿਨਫਾਦੀ ਬਾਜ਼ਾਰ ਵਿਚ ਆਯਾਤ ਕੀਤੀ ਗਈ ਨਲਾਨੀ ਮੱਛੀ ਨੂੰ ਕੱਟਣ ਵਾਲੇ ਬੋਰਡ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ। ਸ਼ਿਨਫਾਡੀ ਬਾਜ਼ਾਰ ਦੇ ਮੁਖੀ ਝਾਂਗ ਯੂਸੀ ਨੇ ਸ਼ੁੱਕਰਵਾਰ ਨੂੰ ਬੀਜਿੰਗ ਨਿਊਜ਼ ਨੂੰ ਦੱਸਿਆ ਕਿ ਇਸ ਦੇ ਬਾਅਦ ਸੰਪਰਕ ਵਿੱਚ ਆਏ ਨੌਂ ਵਿਅਕਤੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਹਾਲਾਂਕਿ ਜਾਂਚ ਵਿੱਚ ਉਹ ਪੀੜਤ ਨਹੀਂ ਪਾਏ ਗਏ ਹਨ।

Corona Corona Virus

ਅਧਿਕਾਰੀ ਬੀਜਿੰਗ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਨੂੰ ਲੈ ਕੇ ਚਿੰਤਤ ਹੋ ਗਏ ਹਨ ਕਿਉਂਕਿ ਸ਼ਹਿਰ ਵਿਚ ਲਗਭਗ ਦੋ ਮਹੀਨਿਆਂ ਤੋਂ ਕੋਵਿਡ-19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਨਵੇਂ ਮਾਮਲਿਆਂ ਨੇ ਚੀਨ ਦੀ ਰਾਜਧਾਨੀ ਵਿਚ ਫਿਰ ਤੋਂ ਫੈਲ ਰਹੇ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਨੂੰ ਜਨਮ ਦਿੱਤਾ ਹੈ।

Corona Virus Vaccine Corona Virus Vaccine

ਸ਼ਹਿਰ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੈਕਟਰੀ ਕਾਈ ਕੀ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਵਾਇਰਸ ਦੇ ਮੁੜ ਫੈਲਣ ਦੀ ਸੰਭਾਵਨਾ ਨਾਲ ਨਜਿੱਠਣ ਲਈ “ਜੰਗੀ ਪੱਧਰ” ਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਦੇ ਅਨੁਸਾਰ ਚੀਨ ਦੇ ਸਿਹਤ ਮਾਹਰ ਮੰਨਦੇ ਹਨ ਕਿ ਛੂਤ ਦੀਆਂ ਬਿਮਾਰੀਆਂ ਆਮ ਹਨ ਕਿਉਂਕਿ ਛੂਤ ਦੀ ਬਿਮਾਰੀ ਦਾ ਖਾਤਮਾ ਨਹੀਂ ਹੋਇਆ ਹੈ।

Corona virus Corona virus

ਪਰ ਮਹਾਂਮਾਰੀ ਫਿਰ ਫੈਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਦੋ ਕਰੋੜ ਦੀ ਆਬਾਦੀ ਵਾਲਾ ਇਹ ਸ਼ਹਿਰ ਵਸਨੀਕ ਸਾਵਧਾਨੀ ਵਰਤਣ ਪ੍ਰਤੀ ਬਹੁਤ ਜਾਗਰੂਕ ਹਨ। ਸ਼ੁੱਕਰਵਾਰ ਨੂੰ ਪ੍ਰਗਟ ਹੋਏ ਦੋਵੇਂ ਮਰੀਜ਼ ਬੀਜਿੰਗ ਦੇ ਫੇਂਗਤਾਈ ਜ਼ਿਲੇ ਵਿਚ ਇਕ ਮੀਟ ਰਿਸਰਚ ਸੈਂਟਰ ਦੇ ਸਹਿਯੋਗੀ ਹਨ ਅਤੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਪਨਾਮ ਲਿਊ ਦਾ ਇਕ ਮਰੀਜ਼ ਪੂਰਬੀ ਚੀਨ ਦੇ ਸ਼ਾਂਡੋਂਗ ਪ੍ਰਾਂਤ ਵਿਚ ਪੰਜ ਦਿਨਾਂ ਲਈ ਯਾਤਰਾ ਕਰ ਚੁੱਕਾ ਸੀ ਜਦਕਿ ਦੂਜੇ ਨੇ ਹਾਲ ਹੀ ਵਿਚ ਕੋਈ ਯਾਤਰਾ ਨਹੀਂ ਕੀਤੀ ਸੀ।

ਬੀਜਿੰਗ ਨੇ ਤੁਰੰਤ ਫੇਂਗਤਾਈ ਜ਼ਿਲੇ ਵਿਚ ਸ਼ਿਨਫਾਡੀ ਬਾਜ਼ਾਰ ਅਤੇ ਜਿਨਸਨ ਸਮੁੰਦਰੀ ਭੋਜਨ ਦੀ ਮਾਰਕੀਟ ਨੂੰ ਬੰਦ ਕਰ ਦਿੱਤਾ ਜਿੱਥੇ ਪੀੜਤ ਮਰੀਜ਼ ਗਿਆ ਸੀ। ਕੁੱਲ ਮਿਲਾ ਕੇ ਬੀਜਿੰਗ ਵਿੱਚ 6 ਥੋਕ ਬਾਜ਼ਾਰਾਂ ਨੇ ਸ਼ੁੱਕਰਵਾਰ ਨੂੰ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਬੰਦ ਕਰ ਦਿੱਤਾ ਹੈ। ਸ਼ਹਿਰ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਤੋਂ ਤੀਜੀ ਜਮਾਤ ਲਈ ਸਕੂਲ ਖੋਲ੍ਹਣ ਦਾ ਫੈਸਲਾ ਵੀ ਬਦਲਿਆ ਗਿਆ।

ਸ਼ੁੱਕਰਵਾਰ ਤੱਕ ਚੀਨ ਵਿੱਚ ਪੀੜਤਾਂ ਦੀ ਕੁੱਲ ਸੰਖਿਆ 83,075 ਤੱਕ ਪਹੁੰਚ ਗਈ ਜਿਨ੍ਹਾਂ ਵਿੱਚੋਂ 74 ਮਰੀਜ਼ਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਹਾਲਾਂਕਿ ਕਿਸੇ ਦੀ ਵੀ ਸਥਿਤੀ ਗੰਭੀਰ ਨਹੀਂ ਹੈ। ਐਨਐਚਸੀ ਨੇ ਕਿਹਾ ਕਿ 78,367 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 4,634 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: China, Anhui, Anqing

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement