
ਬ੍ਰਿਟੇਨ ਦੀ ਅਰਥਵਿਵਸਥਾ ’ਚ ਅਪ੍ਰੈਲ ਵਿਚ 20.4 ਫ਼ੀ ਸਦੀ ਦੀ ਜਬਰਦਸਤ ਰਿਰਾਵਟ ਆਈ।
ਲੰਡਨ, 12 ਜੂਨ : ਬ੍ਰਿਟੇਨ ਦੀ ਅਰਥਵਿਵਸਥਾ ’ਚ ਅਪ੍ਰੈਲ ਵਿਚ 20.4 ਫ਼ੀ ਸਦੀ ਦੀ ਜਬਰਦਸਤ ਰਿਰਾਵਟ ਆਈ। ਕੋਰੋਨਾ ਵਾਇਰਸ ਕਾਰਨ ਦੇਸ਼ ’ਚ ਲਾਗੂ ਤਾਲਾਬੰਦੀ ਦਾ ਇਹ ਪਹਿਲਾ ਮਹੀਨਾ ਸੀ। ਰਾਸ਼ਟਰੀ ਗਿਣਤੀ ਦਫ਼ਤਰ ਨੇ ਸ਼ੁਕਰਵਾਰ ਨੂੰ ਇਸ ਮਹਾਂਮਾਰੀ ਨਾਲ ਅਰਥਵਿਵਸਥਾ ਦੇ ਸਾਰੇ ਖ਼ੇਤਰ ਵਿਸ਼ੇਸ਼ੇ ਤੌਰ ’ਤੇ ਪਬ, ਸਿਖਿਆ, ਸਿਹਤ ਅਤੇ ਵਾਹਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ।
ਇਸ ਦੌਰਾਨ ਕਾਰਾਂ ਦੀ ਵਿਕਰੀ ’ਚ ਜ਼ੋਰਦਾਰ ਗਿਰਾਵਟ ਆਈ। ਬ੍ਰਿਟਨੇ ਦੇ ਗਿਣਤੀ ਵਿਭਾਗ ਦੇ ਉਪ ਰਾਸ਼ਟਰੀ ਗਿਣਤੀਕਾਰ ਜੋਨਾਥਨ ਏਥਾਉ ਨੇ ਕਿਹਾ ਕਿ ਅਪ੍ਰੈਲ ਦੀ ਗਿਰਾਵਟ ਦੇਸ਼ ’ਚ ਸੱਭ ਤੋਂ ਵੱਡੀ ਗਿਰਾਵਟ ਹੈ। ਇਹ ਕੋਵਿਡ 19 ਤੋਂ ਪਹਿਲਾਂ ਆਈ ਗਿਰਾਵਟ ਤੋਂ ਦਸ ਗੁਣਾ ਵੱਡੀ ਹੈ। ਇਸ ਤੋਂ ਪਹਿਲਾਂ ਮਾਰਚ ’ਚ ਬ੍ਰਿਟੇਨ ਦੀ ਅਰਥਵਿਵਸਥਾ ’ਚ 5.8 ਫ਼ੀ ਸਦੀ ਗਿਰਾਵਟ ਆਈ ਸੀ। ਬ੍ਰਿਟੇਨ ’ਚ 23 ਮਾਰਚ ਤੋਂ ਲਾਤਾਬੰਦੀ ਲਾਗੂ ਹੈ। ਹੁਣ ਪਾਬੰਦੀਆਂ ’ਚ ਕੁੱਝ ਢਿੱਲ ਦਿਤੀ ਜਾ ਰਹੀ ਹੈ। ਸੋਮਵਾਰ ਤੋਂ ਗ਼ੈਰ ਜ਼ਰੂਰੀ ਵਸਤੁਆਂ ਦੀ ਦੁਕਾਨਾਂ ਖੁਲੱ੍ਹਣ ਜਾ ਰਹੀ ਹੈ। (ਪੀਟੀਆਈ)