ਅਮਰੀਕਾ ਦੇ ਦੁਸ਼ਮਣ ਮੌਜੂਦਾ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ’ਚ : ਐਨਐਸਏ
Published : Jun 13, 2020, 10:55 am IST
Updated : Jun 13, 2020, 10:55 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ) ਰਾਬਰਟ ਓਬ੍ਰਾਇਨ ਨੇ ਆਖਿਆ ਹੈ

ਵਾਸ਼ਿੰਗਟਨ, 12 ਜੂਨ : ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ) ਰਾਬਰਟ ਓਬ੍ਰਾਇਨ ਨੇ ਆਖਿਆ ਹੈ ਕਿ ਅਫ਼ਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੀ ਘਟਨਾ ਤੋਂ ਬਾਅਦ ਅਮਰੀਕਾ ਦੇ ਦੁਸ਼ਮਣ ਦੇਸ਼ ਵਿਚ ਘਰੇਲੂ ਹਾਲਾਤ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਹਨ ਤਾਂ ਜੋ ਅਮਰੀਕਾ ਨੂੰ ਨੁਕਸਾਨ ਪਹੁੰਚ ਸਕੇ।

46 ਸਾਲ ਦੇ ਫਲਾਇਡ ਦੀ ਮਿਨੀਯਾਪੋਲਸ ਵਿਚ 25 ਮਈ ਨੂੰ ਉਸ ਵੇਲੇ ਮੌਤ ਹੋ ਗਈ ਸੀ ਜਦ ਇਕ ਸ਼ਵੇਤ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਜ਼ਮੀਨ ’ਤੇ ਸੁੱਟ ਕੇ ਉਸ ਦੀ ਧੌਂਣ ’ਤੇ ਆਪਣਾ ਗੋਢਾ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਤੰਗੀ ਹੋਣ ਲੱਗੀ। ਓਬ੍ਰਾਇਨ ਨੇ ਫਲਾਇਡ ਦੀ ਮੌਤ ਖਿਲਾਫ ਪ੍ਰਦਰਸ਼ਨਾਂ ਵਿਚਾਲੇ ਪਿਛਲੇ ਹਫ਼ਤੇ ਅਪਣੇ ਸਲਾਹਕਾਰਾਂ ਦੇ ਨਾਲ ਫੋਨ ਕਾਲ ਵਿਚ ਆਖਿਆ ਸੀ ਕਿ ਸਾਡੇ ਦੁਸ਼ਮਣ ਮੌਜੂਦਾ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਅਮਰੀਕਾ ਅਤੇ ਮੁਕਤ ਦੁਨੀਆ ਨੂੰ ਨੁਕਸਾਨ ਪਹੁੰਚਾ ਸਕਣ। ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ।

File PhotoFile Photo

ਅਮਰੀਕੀ ਮੀਡੀਆ ਕੰਪਨੀ ਪਾਲਿਟੀਕੋ ਵਲੋਂ ਵੀਰਵਾਰ ਨੂੰ ਜਾਰੀ ਓਬ੍ਰਾਇਨ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਮਰੀਕਾ ਦੇ ਵਿਰੋਧੀ ਅਪਣੇ ਮੰਦਭਾਗੇ ਯਤਨਾਂ ਵਿਚ ਅਸਫ਼ਲ ਰਹਿਣਗੇ। ਐਨ. ਐਸ. ਏ. ਨੇ ਕਿਹਾ ਕਿ ਹਰੇਕ ਅਮਰੀਕੀ ਮਿਨੀਯਾਪੋਲਸ ਵਿਚ ਫਲਾਇਡ ਦੀ ਮੌਤ ਕਾਰਨ ਗੁੱਸੇ ਵਿਚ ਹੈ।     (ਪੀਟੀਆਈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement