
ਸ੍ਰੀਲੰਕਾ 'ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਗੰਭੀਰ ਅਪਰਾਧਾਂ ਨੂੰ ਲੈ ਕੇ ਦੋਸ਼ੀ ਠਹਿਰਾਏ ਗਏ 19 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇਗੀ..........
ਕੋਲੰਬੋ : ਸ੍ਰੀਲੰਕਾ 'ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਗੰਭੀਰ ਅਪਰਾਧਾਂ ਨੂੰ ਲੈ ਕੇ ਦੋਸ਼ੀ ਠਹਿਰਾਏ ਗਏ 19 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇਗੀ। ਕੈਬਨਿਟ ਦੇ ਬੁਲਾਰੇ ਤੇ ਮੰਤਰੀ ਰਜੀਤ ਸੈਨਰਤ ਨੇ ਕਿਹਾ ਕਿ ਵੱਡੇ ਪੈਮਾਨੇ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਅਪਰਾਧ ਵਾਰ-ਵਾਰ ਕਰਨ 'ਤੇ ਮੌਤ ਦੀ ਸਜ਼ਾ ਲਾਗੂ ਕਰਨ ਲਈ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੈਤ੍ਰੀਪਾਲਾ ਮਿਰੀਸੇਨਾ ਮੌਤ ਦੀ ਸਜ਼ਾ ਲਾਗੂ ਕਰਨ ਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨਗੇ।
ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧਾਂ ਦੇ ਲਈ ਮੌਤ ਦੀ ਸਜ਼ਾ ਬਹਾਲ ਕਰਨ 'ਤੇ ਬੀਤੇ ਦਿਨ ਕੈਬਨਿਟ ਨੇ ਆਮ ਰਾਏ ਨਾਲ ਫ਼ੈਸਲਾ ਕੀਤਾ ਸੀ। ਹਾਲਾਂਕਿ ਸ਼੍ਰੀਲੰਕਾ ਨੇ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਸਬੰਧੀ ਸੰਯੁਕਤ ਰਾਸ਼ਟਰ ਦੇ ਇਕ ਪ੍ਰਸਤਾਵ ਦੇ ਪੱਖ 'ਚ ਵੋਟ ਪਾਇਆ ਸੀ। ਮੌਤ ਦੀ ਸਜ਼ਾ ਦਾ ਕਾਨੂੰਨ ਦੇਸ਼ ਦੇ ਕਾਨੂੰਨ 'ਚ ਪਹਿਲਾਂ ਤੋਂ ਮੌਜੂਦ ਹੈ, ਪਰ 1976 ਤੋਂ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿਤੀ ਗਈ ਸੀ। (ਪੀਟੀਆਈ)