ਤਾਂ ਇਸ ਕਰਕੇ ਇਹ ਹੰਗਾਮਾ ਕੀਤਾ ਪਾਕਿਸਤਾਨੀ ਸਿੱਖ ਗੁਲਾਬ ਸਿੰਘ ਨੇ? ਸੁਣੋ ਪੂਰੀ ਕਹਾਣੀ
Published : Jul 13, 2018, 4:10 pm IST
Updated : Jul 13, 2018, 4:25 pm IST
SHARE ARTICLE
PSGPC revealed Pak Sikh Gulab Singh's Conspiracy
PSGPC revealed Pak Sikh Gulab Singh's Conspiracy

ਬੀਤੇ ਦਿਨ ਪਾਕਿਸਤਾਨ 'ਚ ਸਿੱਖ ਪੁਲਿਸ ਕਰਮੀ ਨਾਲ ਹੋਈ ਬਦਲਸਲੂਕੀ ਦੇ ਚਲਦਿਆਂ ਸਿੱਖ ਭਾਈਚਾਰੇ ਵਿਚ ਖਾਸਾ ਰੋਸ ਦੇਖਣ ਨੂੰ ਮਿਲਆ ਸੀ

ਬੀਤੇ ਦਿਨ ਪਾਕਿਸਤਾਨ 'ਚ ਸਿੱਖ ਪੁਲਿਸ ਕਰਮੀ ਨਾਲ ਹੋਈ ਬਦਲਸਲੂਕੀ ਦੇ ਚਲਦਿਆਂ ਸਿੱਖ ਭਾਈਚਾਰੇ ਵਿਚ ਖਾਸਾ ਰੋਸ ਦੇਖਣ ਨੂੰ ਮਿਲਆ ਸੀ। ਇਥੋਂ ਤੱਕ ਕਿ ਪਾਕਿਸਤਾਨ 'ਚ ਸਿੱਖ ਪਰਿਵਾਰਾਂ ਦੀ ਮਹਿਫ਼ੂਜ਼ਿਅਤ ਨੂੰ ਲੈਕੇ ਵੀ ਸਵਾਲ ਚੁੱਕੇ ਗਏ ਸਨ। ਦੇਸ਼ਾਂ ਦੀ ਆਪਸੀ ਸਿਆਸਤ ਦੇ ਚਲਦਿਆਂ ਸਿੱਖੀ ਨੂੰ ਤੇ ਸਿੱਖੀ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ PSGPC (ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ) ਦੇ ਪ੍ਰਧਾਨ ਤਾਰਾ ਸਿੰਘ ਨੇ ਸਾਂਝਾ ਕੀਤਾ ਹੈ।

PSGPC president Tara SinghPSGPC president Tara Singhਇਸ ਵਿਚ ਉਨ੍ਹਾਂ ਨੇ ਉਹ ਤਰਕ ਸਾਹਮਣੇ ਕੀਤੇ ਹਨ ਜੋ ਪੁਲਿਸ ਕਰਮੀ ਗੁਲਾਬ ਸਿੰਘ ਦੇ ਬਿਆਨਾਂ ਨੂੰ ਦੁਬਾਰਾ ਸੋਚਣ 'ਤੇ ਮਜਬੂਰ ਕਰਦੇ ਹਨ। ਤਾਰਾ ਸਿੰਘ ਨੇ ਇਸ ਮਾਮਲੇ ਤੇ ਬੋਲਦਿਆਂ ਗੁਲਾਬ ਸਿੰਘ ਨੂੰ ਸਿੱਧੇ ਤੌਰ 'ਤੇ ਝੂਠਾ ਠਹਿਰਾਇਆ ਹੈ। ਉਨ੍ਹਾਂ ਗੁਲਾਬ ਸਿੰਘ ਵੱਲੋਂ ਲਗਾਏ ਗਏ ਬੇਅਦਬੀ ਦੇ ਅਤੇ ਦਸਤਾਰ ਉਤਾਰਨ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਦੱਸਿਆ ਕਿ (Evacuee Trust Property Board) ਵੱਲੋਂ ਗੁਰਦਵਾਰਾ ਜਨਮ ਅਸਥਾਨ ਬੇਬੇ ਨਾਨਕੀ ਦੇ ਲੰਗਰ ਹਾਲ ਉੱਤੇ ਗੁਲਾਬ ਸਿੰਘ ਦਾ ਕਬਜ਼ਾ ਸੀ। ਜੋ ਕਿ ਮਹਿਕਮੇ ਵਲੋਂ ਛੁਡਵਾ ਲਿਆ ਗਿਆ ਹੈ।

Gulab SinghGulab Singhਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਲਗਾਤਾਰ 2 ਸਾਲ ਤੋਂ ਗੁਲਾਬ ਸਿੰਘ ਨੂੰ ਇਹ ਕਬਜ਼ਾ ਛੱਡਣ ਲਈ ਸਰਕਾਰੀ ਨੋਟਿਸ ਭੇਜੇ ਜਾ ਰਹੇ ਸਨ ਪਰ ਗੁਲਾਬ ਸਿੰਘ ਨੇ ਇਹ ਸਾਰੇ ਨੋਟਿਸਾਂ ਨੂੰ ਨਜ਼ਰਅੰਦਾਜ਼ ਕੀਤਾ। ਤਾਰਾ ਸਿੰਘ ਨੇ ਦੱਸਿਆ ਕਿ ਸਰਕਾਰੀ ਨੋਟਿਸਾਂ ਦੇ ਮਿਲਣ ਕਾਰਨ ਗੁਲਾਬ ਸਿੰਘ ਨੇ ਇਹ ਸਾਰੀ ਝੂਠੀ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕਬਜ਼ੇ 'ਤੇ ਬਣੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਅਪਣੇ ਆਪ ਨੂੰ ਸੱਚਾ ਦਿਖਾਉਣ ਲਈ ਇਹ ਸਾਰੀ ਸਾਜਿਸ਼ ਰਚੀ ਗਈ। ਦੱਸ ਦਈਏ ਕਿ ਗੁਲਾਬ ਸਿੰਘ ਨੇ ਦੋਸ਼ ਲਗਾਇਆ ਸੀ ਕਿ ਕਰਮਚਾਰੀਆਂ ਨੇ ਉਨ੍ਹਾਂ ਦੀ ਦਸਤਾਰ ਉਤਾਰੀ ਹੈ ਅਤੇ ਉਨ੍ਹਾਂ ਦਾ ਸਮਾਨ ਬਾਹਰ ਕੱਢਿਆ ਹੈ।

PSGPC president Tara SinghPSGPC president Tara Singhਜਦਕਿ ਇਸ 'ਤੇ ਤਾਰਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਕਰਮਚਾਰੀ ਲੰਗਰ ਹਾਲ 'ਚ ਦਾਖ਼ਲ ਹੋਏ ਤਾਂ ਗੁਲਾਬ ਸਿੰਘ ਪਹਿਲਾਂ ਤੋਂ ਹੀ ਬਿਨਾਂ ਦਸਤਾਰ ਦੇ ਨੰਗੇ ਸਿਰ ਘੁੰਮ ਰਿਹਾ ਸੀ ਅਤੇ ਇਸਨੇ ETPB ਦੇ ਕਰਮਚਾਰੀਆਂ ਨਾਲ ਬਦਤਮੀਜ਼ੀ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਲਾਬ ਸਿੰਘ ਇਸ ਘਟਨਾ ਉੱਤੇ ਜਵਾਬ ਮੰਗਣ ਦਾ ਹੱਕਦਾਰ ਨਹੀਂ ਸੀ ਅਤੇ ਨਾ ਹੀ ਉਸਨੂੰ ਜਵਾਬ ਦਿੱਤਾ ਜਾਣਾ ਸੀ ਕਿਉਂਕਿ ਪਾਕਿ ਸਿੱਖ ਸੰਗਤ ਗੁਲਾਬ ਸਿੰਘ ਬਾਰੇ ਭਲੀ ਭਾਂਤੀ ਜਾਣੂ ਹੈ। ਉਨ੍ਹਾਂ ਨੇ ਗੁਲਾਬ ਸਿੰਘ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਾਕਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਸਾਜਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।

Gulab Singh Gulab Singh ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪਾਕਿਸਤਾਨ ਵਿਚ ਅਪਣੀ ਮਜ਼੍ਹਬੀ ਆਜ਼ਾਦੀ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਇਸ ਵਿਚ ਕਿਸੇ ਦੀ ਵੀ ਦਾਖ਼ਲ ਅੰਦਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਾਕਿਸਤਾਨ ਤੋਂ ਕਦੇ ਵੀ ਕਿਸੇ ਸਿੱਖ ਨਾਲ ਅਤਿਆਚਾਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਮਾਮਲਾ 2012 ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੁਲਾਬ ਸਿੰਘ ਪਹਿਲਾਂ ਗੁਰੂਦਵਾਰਾ ਡੇਰਾ ਸਾਹਿਬ ਵਿਚ ਰਹਿੰਦਾ ਸੀ। 2004 ਤੋਂ ਬਾਅਦ ਉਸਦੇ ਪੁਲਿਸ ਅਧਿਕਾਰੀ ਬਣਨ 'ਤੇ ਇਸ ਨੇ PSGPC ਨੂੰ ਬੇਨਤੀ ਕੀਤੀ ਕਿ ਡੇਰਾ ਚਾਲ ਦੇ ਨੇੜੇ ਉਸਦੀ ਡਿਊਟੀ ਹੈ

PSGPC president Tara SinghPSGPC president Tara Singh ਤੇ ਉਸਨੂੰ ਗੁਰੂਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਰਹਿਣ ਦੀ ਮਨਜ਼ੂਰੀ ਦਿਤੀ ਜਾਵੇ ਜੋ ਕਿ ਇਸਨੂੰ ਮਿਲ ਗਈ। ਤਾਰਾ ਸਿੰਘ ਦੇ ਦੱਸਣ ਅਨੁਸਾਰ ਗੁਲਾਬ ਸਿੰਘ ਦੇ ਖਿਲਾਫ ਸਿੱਖ ਸੰਗਤਾਂ ਵੱਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਆਉਣ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਉਹ ਕਦੇ ਗ੍ਰੰਥੀ ਸਾਹਿਬ ਨਾਲ ਲੜਾਈ ਕਰਦਾ ਸੀ ਤੇ ਕਦੇ ਸਿਕਿਓਰਟੀ ਗਾਰਡ ਨਾਲ। ਦੱਸ ਦਈਏ ਕਿ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੁਲਾਬ ਸਿੰਘ ਨੇ ਇਕ ਈਸਾਈ ਪਰਿਵਾਰ ਵਿਚ ਵਿਆਹ ਕੀਤਾ ਹੈ ਜਦਕਿ ਉਹ ਹੋਰਾਂ ਉੱਤੇ ਗੈਰ ਸਿੱਖ ਹੋਣ ਦੇ ਦੋਸ਼ ਤਕ ਲਗਾਉਂਦਾ ਰਿਹਾ ਹੈ।

Pakistan Pakistanਤਾਰਾ ਸਿੰਘ ਨੇ ਦੱਸਿਆ ਕਿ ਵਾਰ ਵਾਰ ਮਾਫ਼ ਕਰਨ ਦੇ ਬਾਵਜੂਦ ਉਸ ਸਮੇਂ ETPB ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਪਤਾ ਲੱਗਿਆ ਕਿ ਗੁਲਾਬ ਸਿੰਘ ਨੇ ਗੁਰੂਦਵਾਰਾ ਸਾਹਿਬ ਦੀ 240 ਕਨਾਲ ਜ਼ਮੀਨ ਵਿਚੋਂ 200 ਕਨਾਲ ਜ਼ਮੀਨ ਅਬਦੁਲ ਵਹੀਦ ਨਾਮੀ ਵਿਅਕਤੀ ਨੂੰ 5 ਕਰੋੜ 25 ਲੱਖ ਰੁਪਏ ਵਿਚ ਵੇਚ ਦਿੱਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਤਰੀਕੇ ਨਾਲ ਗੁਲਾਬ ਸਿੰਘ ਨੇ ਰਕਮ ਹਾਸਿਲ ਕੀਤੀ ਹੈ ਉਸਦੇ ਦਸਤਾਵੇਜ਼ ਉਨ੍ਹਾਂ ਦੇ ਕੋਲ ਮੌਜੂਦ ਹਨ। ਉਹਨਾਂ ਕਿਹਾ ਕਿ ਜੇ ਕੋਈ ਵੀ ਸੰਸਥਾ ਚਾਹੇ ਤਾਂ ਇਹ ਦਸਤਾਵੇਜ਼ ਉਨ੍ਹਾਂ ਨੂੰ ਦਿਖਾਏ ਵੀ ਜਾ ਸਕਦੇ ਹਨ।

gulab singhGulab singhਸਿਆ ਕਿ ਇਨਾਂ ਵੱਡਾ ਕਦਮ ਚੁੱਕਣ ਤੋਂ ਬਾਅਦ ਇਸਨੇ PSGPC ਤੋਂ ਮਾਫੀ ਮੰਗੀ ਅਤੇ ਇਸਨੂੰ ਬਖਸ਼ ਦਿੱਤਾ ਗਿਆ ਅਤੇ ਉਸੀ ਸਮੇਂ ਤੋਂ ਇਹ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਹੋ ਗਿਆ। ਸਿੱਖ ਸੰਗਤਾਂ ਜਦੋਂ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਲਈ ਜਾਂਦੀਆਂ ਹਨ ਤਾਂ ਗੁਲਾਬ ਸਿੰਘ ਉਨ੍ਹਾਂ ਨੂੰ ਇਹ ਗੁਰੂਦਵਾਰਾ ਅਤੇ ਜ਼ਮੀਨ ਅਪਣੀ ਖੁਦ ਦੀ ਦੱਸਦਾ ਹੈ। ਆਈਜੀ ਪੁਲਿਸ ਨੇ ਵੀ ਗੁਲਾਬ ਸਿੰਘ ਨੂੰ 2016 ਵਿਚ ਨੋਟਿਸ ਜਾਰੀ ਕੀਤਾ ਸੀ ਕਿ ਲੰਗਰ ਹਾਲ ਨੂੰ ਬਾਇੱਜ਼ਤ ਖਾਲੀ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਲਾਬ ਸਿੰਘ ਇਸ ਜ਼ਮੀਨ ਨੂੰ ਮੁੜ ਤੋਂ ਵੇਚਣ ਦੀ ਵਿਉਂਤ ਬਣਾ ਰਿਹਾ ਸੀ।

gulab singhGulab singhਤਾਰਾ ਸਿੰਘ ਨੇ ਕਿਹਾ ਕਿ ਗੁਲਾਬ ਸਿੰਘ ਦੀਆਂ ਕੁਝ ਹਰਕਤਾਂ ਅਜਿਹੀਆਂ ਹਨ ਜੋ ਕਿ ਜਗ ਜ਼ਾਹਰ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਨੇ ਦੁਨੀਆ ਵਿਚ ਆਪਣੇ ਕਾਰਜ ਦੀ ਜਿੰਮੇਵਾਰੀ ਨਿਭਾਉਂਦੀਆਂ ਹੋਰ ਸਿੱਖ ਸੰਸਥਾਂਵਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਇਨਸਾਨਾਂ ਦੀਆਂ ਗੱਲਾਂ 'ਤੇ ਯਕੀਨ ਨਾ ਕਰਨ ਜੋ ਆਪਣੇ ਸਵਾਰਥ ਲਈ ਅਪਣੇ ਹੀ ਧਰਮ ਨੂੰ ਦਾਗ ਲਗਾਉਂਦੇ ਹਨ। ਉਨ੍ਹਾਂ ਬੇਨਤੀ ਕੀਤੀ ਕਿ ਹਕੀਕਤ ਤੋਂ ਜਾਣੂ ਹੋ ਕਿ ਹੀ ਸਾਰੇ ਫੈਸਲੇ ਲਏ ਜਾਣ। ਦੱਸ ਦਈਏ ਕਿ ਗੁਰਦਵਾਰਾ ਸਾਹਿਬ ਦੇ ਨਾਂਅ 'ਤੇ 240 ਕਨਾਲ ਜ਼ਮੀਨ ਹੈ ਅਤੇ 1942 ਵਿਚ ਇਹ ਗੁਰੂਦਵਾਰਾ ਸਾਹਿਬ ਦੀ ਸਥਾਪਨਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋਈ ਸੀ।

Gulab Singh with FamilyGulab Singh with Family1947 ਦੀ ਵੰਡ ਤੋਂ ਬਾਅਦ ਸਾਰੇ ਸਿਖਾਂ ਦੇ ਇਥੋਂ ਚਲੇ ਜਾਣ ਤੋਂ ਬਾਅਦ ਇਹ ਗੁਰੂਦਵਾਰਾ ਸਾਹਿਬ ਵੀਰਾਨ ਹੋ ਗਿਆ ਅਤੇ ਇਸਦਾ ਕੋਈ ਵਾਲੀ ਵਾਰਿਸ ਨਹੀਂ ਸੀ ਰਹਿ ਗਿਆ। 1997 ਤੋਂ ਬਾਅਦ ਸਿੱਖ ਸੰਗਤਾਂ ਨੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਮੈਰਾਜ ਖ਼ਾਲਿਦ ਨੂੰ ਇਸ ਗੁਰੁਦਵਾਰੇ ਦੀ ਮੁੜ ਸਥਾਪਨਾ ਕਰਨ ਦੀ ਬੇਨਤੀ ਕੀਤੀ। 1999 ਵਿਚ ਇਹ ਗੁਰੂਦਵਾਰਾ ਮੁੜ ਉਸਾਰੀ ਅਧੀਨ ਆਇਆ ਅਤੇ 1999 ਵਿਚ ਹੀ PSGPC ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਬਣੀ। ਪਾਕਿ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਬਿਆਨਾਂ 'ਤੇ ਉਨ੍ਹਾਂ ਵੱਲੋਂ ਗੁਲਾਬ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਗਈ ਸੀ।

gulab singhGulab singhਜਿਸ ਵਿਚ ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੋ. ਕਲਿਆਣ ਸਿੰਘ ਵਲੋਂ ਸਾਫ਼ ਕਿਹਾ ਗਿਆ ਸੀ ਕਿ ਉਹ ਗੁਲਾਬ ਸਿੰਘ ਦੇ ਨਾਲ ਹਨ 'ਤੇ ਜੋ ਵੀ ਜਾਇਜ਼ ਬਣਦਾ ਹਕ਼ ਹੋਵੇਗਾ ਉਹ ਜ਼ਰੂਰ ਦਿਤਾ ਜਾਵੇਗਾ। ਹੋਰ ਤੇ ਹੋਰ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤੀ ਮੀਡੀਆ ਨੇ ਗੁਲਾਬ ਸਿੰਘ ਦੇ ਮੁੱਦੇ ਨੂੰ ਗ਼ਲਤ ਰੰਗ ਦਿੱਤਾ ਹੈ 'ਤੇ ਪਾਕਿਸਤਾਨ ਦੀ ਗ਼ਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਦੇ ਚਲਦਿਆਂ ਪਾਕਿ ਨੂੰ ਘਟ ਗਿਣਤੀ ਸਿੱਖਾਂ ਲਈ ਅਸੁਰੱਖਿਅਤ ਦੱਸਿਆ ਗਿਆ। ਪਰ ਹੁਣ ਪ੍ਰਧਾਨ ਤਾਰਾ ਸਿੰਘ ਜੀ ਦੇ ਇਹ ਬਿਆਨ ਗੁਲਾਬ ਸਿੰਘ ਦੁਆਰਾ ਰਚੀ ਗਈ ਸਾਰੀ ਸਾਜਿਸ਼ ਨੂੰ ਜਗ ਜ਼ਾਹਰ ਕਰ ਗਏ ਹਨ। 
 

Location: Pakistan, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM
Advertisement