ਸਿੱਖ ਬੀਬੀ ਨੌਰੀਨ ਸਿੰਘ ਯੂ.ਐਸ. ਏਅਰ ਫ਼ੋਰਸ ਵਿਚ ਸੈਕਿੰਡ ਲੈਫ਼ਟੀਨੈਂਟ ਨਿਯੁਕਤ
Published : Jul 13, 2020, 7:38 am IST
Updated : Jul 13, 2020, 7:38 am IST
SHARE ARTICLE
Naureen Singh 
Naureen Singh 

ਮੈਂ ਅਪਣੇ ਪਿਤਾ ਦੀਆਂ ਕੁਰਬਾਨੀਆਂ ਸਦਕਾ ਅੱਗੇ ਵਧਣ ਯੋਗ ਹੋਈ : ਨੌਰੀਨ ਸਿੰਘ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੋਲੋਰਾਡੋ ਸਪ੍ਰਿੰਗਜ਼ ਵਿਚ ਭਾਰਤੀ-ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਬੀਬੀ ਨੌਰੀਨ ਸਿੰਘ ਨੂੰ ਯੂਨਾਈਟਡ ਸਟੇਟ ਏਅਰ ਫ਼ੋਰਸ ਵਿਚ ਸੈਕਿੰਡ ਲੈਫ਼ਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ।

Naureen Singh Naureen Singh

ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੌਰੀਨ ਸਿੰਘ ਨੇ ਅਪਣੇ ਪਿਤਾ ਕਰਨਲ (ਸੇਵਾ ਮੁਕਤ) ਜੀ. ਬੀ. ਸਿੰਘ ਦੀ ਪਾਲਣਾ ਕਰਦਿਆਂ ਪ੍ਰਾਪਤ ਕੀਤੀ ਹੈ, ਜੋ ਅਮਰੀਕਾ ਵਿਚ ਇਕ ਫ਼ੌਜ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ। ਨੌਰੀਨ ਸਿੰਘ ਦੇ ਪਿਤਾ ਯੂ.ਐਸ. ਫ਼ੌਜ ਦੇ ਸਰਵਉਚ ਦਰਜੇ ਦੇ ਸਿੱਖ ਅਮਰੀਕਨਾਂ ਵਿਚੋਂ ਇਕ ਹਨ ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਅਪਣੀ ਦਸਤਾਰ ਨੂੰ ਵੀ ਯੂ.ਐਸ.ਏ ਵਿਚ ਬਣਾਈ ਰੱਖਦੇ ਹਨ।

Naureen Singh Naureen Singh

ਉਹ ਸੰਨ 1979 ਵਿਚ ਫ਼ੌਜ ਵਿਚ ਭਰਤੀ ਹੋਏ ਸਨ, ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਸਾਲ 2016 ਵਿਚ ਏਅਰ ਫ਼ੋਰਸ ਅਧਿਕਾਰੀ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਸ ਦੇ ਪਿਤਾ ਵਲੋਂ ਸਿੱਖ ਧਰਮ ਦੇ ਵਿਸ਼ਵਾਸਾਂ ਨੂੰ ਬਰਕਰਾਰ ਰਖਦਿਆਂ ਸੇਵਾ ਕਰਨ ਦੀ ਵਿਦੇਸ਼ ਵਚਨਬੱਧਤਾ ਅਤੇ ਹਿੰਮਤ ਪ੍ਰਗਟਾਈ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਨੌਰੀਨ ਸਿੰਘ ਇਸ ਮੁਕਾਮ 'ਤੇ ਪੁੱਜੀ ਹੈ।

Naureen Singh Naureen Singh

ਨੌਰੀਨ ਸਿੰਘ ਦਾ ਕਹਿਣਾ ਹੈ,''ਭਾਵੇਂ ਮੇਰੇ ਪਿਤਾ ਨਾਲੋਂ ਮੇਰੇ ਬਿਲਕੁਲ ਵਖਰੇ ਸੰਘਰਸ਼ ਸਨ, ਪਰ ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਗੇ ਵੱਧਣ ਯੋਗ ਹੋਈ ਹਾਂ। ਮੈਂ ਉਮੀਦ ਕਰਦੀ ਹਾਂ ਕਿ ਇਕ ਨੇਤਾ ਹੋਣ ਦੇ ਨਾਤੇ, ਮੈਂ ਦੂਜਿਆਂ ਲਈ ਜਨਤਕ ਸੇਵਾ ਵਿਚ ਮੌਜੂਦ ਮੌਕਿਆਂ ਬਾਰੇ ਉਹੀ ਕਰਨਾ ਜਾਰੀ ਰੱਖ ਸਕਦੀ ਹਾਂ।''

Naureen Singh Naureen Singh

ਨੌਰੀਨ ਨੇ ਅਲਾਬਮਾ ਦੇ ਯੂ.ਐਸ ਅਫ਼ਸਰ ਟ੍ਰੇਨਿੰਗ ਸਕੂਲ ਵਿਚ ਵੀ ਸਿਖਲਾਈ ਪ੍ਰਾਪਤ ਕਰਨ ਤੋਂ ਪਹਿਲਾਂ ਵਿਭਾਗ ਨੇ ਉਸ ਨੂੰ ਅਪਣੀ ਭਰਤੀ ਦੀ ਸ਼ੁਰੂਆਤੀ ਕਰਨ ਦੀ ਰਸਮੀ ਸਹੁੰ ਵੀ ਚੁਕਾਈ ਹੈ। ਸਿੱਖਜ਼ ਆਫ਼ ਅਮਰੀਕਾ ਨੇ ਕਿਹਾ ਕਿ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਮਰੀਕਾ ਵਿਚ ਆ ਕੇ ਸਹੀ ਪ੍ਰੋਫ਼ੈਸ਼ਨ ਦੀ ਚੋਣ ਕਰਨ ਲੱਗ ਪਈ ਹੈ ਜਿਸ ਲਈ ਅਸੀਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement