ਕੋਰੋਨਾ ਵੈਕਸੀਨ ’ਤੇ ਰੂਸ ਨੇ ਮਾਰੀ ਬਾਜ਼ੀ, ਸੇਚੇਨੋਵ ਯੂਨੀਵਰਸਿਟੀ ਦਾ ਦਾਅਵਾ ਸਾਰੇ ਪ੍ਰੀਖਣ ਰਹੇ ਸਫ਼ਲ
Published : Jul 13, 2020, 10:53 am IST
Updated : Jul 13, 2020, 10:53 am IST
SHARE ARTICLE
Covid 19
Covid 19

ਕੋਰੋਨਾ ਵੈਸਕੀਨ ’ਤੇ ਰੂਸ ਨੇ ਬਾਜ਼ੀ ਮਾਲ ਲਈ ਹੈ। ਰੂਸ ਦੀ ਸੇਤੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਲਈ

ਮਾਸਕੋ, 12 ਜੁਲਾਈ : ਕੋਰੋਨਾ ਵੈਸਕੀਨ ’ਤੇ ਰੂਸ ਨੇ ਬਾਜ਼ੀ ਮਾਲ ਲਈ ਹੈ। ਰੂਸ ਦੀ ਸੇਤੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰ ਲਈ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਪ੍ਰੀਖਣਾਂ ਨੂੰ ਸਫ਼ਲਤਾਪੂਰਕ ਮੁਕੰਮਲ ਕਰ ਲਿਆ ਗਿਆ ਹੈ। ਜੇਕਰ ਇਹ ਦਾਅਵਾ ਸੱਚ ਨਿਕਲਿਆ ਤਾਂ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। 

ਇਸ ਨਾਲ ਹੀ ਦੁਨੀਆਂ ਲਈ ਕੋਰੋਨਾ ਵਾਇਰਸ ਦਾ ਇਲਾਜ ਵੀ ਰੂਸ ਨੇ ਕੱਢ ਲਿਆ ਹੈ। ਹਾਲਾਂਕਿ ਅਮਰੀਕਾ ਸਮੇਤ ਦੁਨੀਆਂ ਦੇ ਤਮਾਮ ਵਿਕਸਿਤ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਨ ’ਚ ਜੁਟੇ ਹਨ। ਕੋਈ ਤਾਂ ਟਰਾਇਲ ਦੇ ਪੱਧਰ ’ਤੇ ਅਸਫ਼ਲ ਵੀ ਹੋ ਗਏ ਪਰ ਰੂਸ ਨੇ ਪਹਿਲੀ ਵੈਕਸੀਨ ਨੂੰ ਸਫ਼ਲ ਕਰਾਰ ਦੇ ਕੇ ਬਾਜ਼ੀ ਮਾਰ ਲਈ ਹੈ।

File Photo File Photo

ਇੰਸਟੀਚਿਊਟ ਫ਼ਾਰ ਟਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਵਦਿਮ ਤਰਾਸੋਵ ਨੇ ‘ਸਪੁਤਨਿਕ’ ਨੂੰ ਦਸਿਆ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟੀਚਿਊਟ ਆਫ਼ ਐਪੀਡੈਮਿਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਵਲੋਂ ਨਿਰਮਿਤ ਟੀਕੇ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਤਰਾਸੋਵ ਅਨੁਸਾਰ ਸੇਚੇਨੋਵ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਵਿਰੁਧ ਦੁਨੀਆਂ ਦੇ ਪਹਿਲੇ ਟੀਕੇ ਦਾ ਸਵੈ ਸੇਵਕਾਂ ’ਤੇ ਸਫ਼ਲਤਾਪੂਰਵਕ ਪ੍ਰੀਖਣ ਪੂਰਾ ਕਰ ਲਿਆ ਹੈ। ਸਵੈ-ਸੇਵਕਾਂ ਦੇ ਪਹਿਲੇ ਸਮੂਹ ਨੂੰ ਬੁਧਵਾਰ ਅਤੇ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿਤੀ ਜਾਏਗੀ।    (ਏਜੰਸੀ)

ਜਲਦ ਹੀ ਬਾਜ਼ਾਰ ਵਿਚ ਹੋਵੇਗੀ ਵੈਕਸੀਨ
ਸੇਚਨੋਵ ਯੂਨੀਵਰਸਿਟੀ ਦੇ ਨਿਰਦੇਸ਼ਕ ਅਲੇਕਜੈਂਡਰ ਲੁਕਾਸ਼ੇਵ ਨੇ ਕਿਹ ਕਿ ਅਧਿਐਨ ਦੇ ਇਸ ਪੜਾਅ ਦਾ ਉਦੇਸ਼ ਮਨੁੱਖੀ ਸਿਹਤ ਦੀ ਰਖਿਆ ਲਈ ਕੋਵਿਡ-19 ਦੇ ਵੈਕਸੀਨ ਨੂੰ ਸਫ਼ਲਤਾਪੂਰਵਕ ਤਿਆਰ ਕਰਨਾ ਸੀ। ਲੁਕਾਸ਼ੇਵ ਨੇ ਸਪੁਤਨਿਕ ਨੂੰ ਦਸਿਆ ਕਿ ਸੁਰੱਖਿਆ ਦੇ ਲਿਹਾਜ਼ ਤੋਂ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਪੁਖ਼ਤਾ ਜਾਂਚ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਜਲਦ ਬਾਜ਼ਾਰ ਵਿਚ ਉਪਲੱਬਧ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM

ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੱਡੀ ਖ਼ਬਰ, ਕੇਜਰੀਵਾਲ ਜੇਲ੍ਹ ’ਚੋਂ ਕਦੋਂ ਆਉਣਗੇ ਬਾਹਰ, ਆਈ ਵੱਡੀ ਜਾਣਕਾਰੀ

11 May 2024 3:59 PM

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM
Advertisement