ਕਮਲਾ ਹੈਰਿਸ ਨੂੰ ਚੁਣਿਆ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
Published : Aug 13, 2020, 10:58 am IST
Updated : Aug 13, 2020, 10:58 am IST
SHARE ARTICLE
Kamala Harris
Kamala Harris

ਅਮਰੀਕੀ ਰਾਸ਼ਟਰਪਤੀ ਚੋਣ 2020 : ਜੋਅ ਬਿਡੇਨ ਦਾ ਵੱਡਾ ਫ਼ੈਸਲਾ

ਵਾਸ਼ਿੰਗਟਨ, 12 ਅਗੱਸਤ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ (ਅਪਣਾ ਰਨਿੰਗ ਮੇਟ) ਚੁਣਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਗ਼ੈਰ ਗੋਰੀ ਬੀਬੀ ਦੇਸ਼ ਦੀ ਕਿਸੇ ਵੱਡੀ ਪਾਰਟੀ ਵਲੋਂ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ। ਜੇਕਰ ਹੈਰਿਸ ਉਪਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਕਾਬਿਜ ਹੋਣ ਵਾਲੀ ਅਮਰੀਕਾ ਦੀ ਪਹਿਲੀ ਬੀਬੀ ਹੋਵੇਗੀ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫ਼ਰੀਕੀ ਉਪਰਾਸ਼ਟਰਪਤੀ ਹੋਵੇਗੀ। 

ਹੈਰਿਸ (55) ਦੇ ਪਿਤਾ ਅਫ਼ਰੀਕੀ ਅਤੇ ਮਾਂ ਭਾਰਤੀ ਹੈ। ਉਹ ਅਮਰੀਕਾ ਦੇ ਕੈਲੀਫੋਰਨੀਆ ਦੀ ਸੀਨੇਟਰ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੈਰਿਸ ਨੂੰ ਅਕਸਰ ਮਾਰਗਦਰਸ਼ਕ ਦੱਸਦੇ ਹਨ। ਬਿਡੇਨ (77) ਨੇ ਮੰਗਲਵਾਰ ਦੁਪਹਿਰ ਇਕ ਲਿਖਤੀ ਸੰਦੇਸ਼ ਵਿਚ ਇਸ ਦਾ ਐਲਾਨ ਕਰ ਕੇ ਕਈ ਦਿਨਾਂ ਤੋਂ ਜਾਰੀ ਅਟਕਲਾਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ‘ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ’ ਤੋਂ ਪਹਿਲਾਂ ਇਹ ਐਲਾਨ ਕੀਤਾ ਹੈ, ਜਿਸ ਵਿਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਬਿਡੇਨ ਨੂੰ ਰਸਮੀ ਤੌਰ ਉੱਤੇ ਨਾਮਜਦ ਕੀਤਾ ਜਾਵੇਗਾ। 

ਬਿਡੇਨ ਨੇ ਸੰਦੇਸ਼ ਵਿਚ ਕਿਹਾ, ‘‘ਜੋਅ ਬਿਡੇਨ ਯਾਨੀ ਮੈਂ ਕਮਲਾ ਹੈਰਿਸ ਨੂੰ ਉਪਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਤੁਹਾਡੇ ਨਾਲ ਮਿਲ ਕੇ ਅਸੀਂ ਟਰੰਪ (ਅਮਰੀਕਾ ਦੇ ਰਾਸ਼ਟਰਪਤੀ) ਨੂੰ ਮਾਤ ਦੇਵਾਂਗੇ। ਟੀਮ ਵਿਚ ਉਨ੍ਹਾਂ ਦਾ ਸਵਾਗਤ ਕਰੋ।’’ ਬਿਡੇਨ ਨੇ ਕਿਹਾ ਕਿ ਦੇਸ਼ ਨੂੰ ਵਾਪਸ ਪਟੜੀ ’ਤੇ ਲਿਆਉਣ ਵਿਚ ਉਹ ਸਭ ਤੋਂ ਉੱਤਮ ਸਾਝੀਦਾਰ ਹੋਵੇਗੀ।

ਬਿਡੇਨ ਦੀ ਚੋਣ ਪ੍ਰਚਾਰ ਮੁਹਿੰਮ ਨੇ ਕਿਹਾ, ‘‘ਜੋਅ ਬਾਇਡੇਨ ਦੇਸ਼ ਨੂੰ ਅੱਗੇ ਵਧਾਉਣ ਲਈ ਰਾਸ਼ਟਰ ਨੂੰ ਫਿਰ ਤੋਂ ਇੱਕਜੁਟ ਕਰਨ ਲਈ ਚੋਣ ਲੜ ਰਹੇ ਹਨ। ਬਿਡੇਨ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਅਹਮਿਅਤ ਬਾਰੇ ਚੰਗੀ ਤਰ੍ਹਾਂ ਨਾਲ ਪਤਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦੇਸ਼ ਨੂੰ ਪਟੜੀ ’ਤੇ ਵਾਪਸ ਲਿਆਉਣ ਵਿਚ ਕਮਲਾ ਹੈਰਿਸ ਸਭ ਤੋਂ ਉੱਤਮ ਸਾਝੀਦਾਰ ਹੋਵੇਗੀ।’’     (ਪੀਟੀਆਈ)

 File PhotoFile Photo

ਬਿਡੇਨ ਦੇੇ ਫ਼ੈਸਲੇ ਤੋਂ ਟਰੰਪ ਹੈਰਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਡੇਨ ਦੇ ਇਸ ਫ਼ੈਸਲੇ ’ਤੇ ਹੈਰਾਨੀ ਜਤਾਈ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ’ਚ ਕਿਹਾ, ‘ਅਸੀਂ ਵੇਖਾਂਗੇ ਉਹ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਨੇ ਪ੍ਰਾਇਮਰੀ ਵਿਚ ਬੇਹੱਦ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ।’  ਉਨ੍ਹਾਂ ਕਿਹਾ, ‘ਉਹ ਕਈ ਚੀਜਾਂ ਨੂੰ ਲੈ ਕੇ ਚਰਚਾ ਵਿਚ ਸੀ, ਇਸ ਲਈ ਮੈਨੂੰ ਬਿਡੇਨ ਵਲੋਂ ਉਨ੍ਹਾਂ ਦੀ ਚੋਣ ਕਰਨ ’ਤੇ ਥੋੜ੍ਹੀ ਹੈਰਾਨੀ ਹੋ ਰਿਹਾ ਹੈ।’ ਟਰੰਪ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ ਇੰਨੀ ਬੇਇਜ਼ਤੀ ਕਰਨ ਵਾਲੇ ਵਿਅਕਤੀ ਦਾ ਚੋਣ ਕਰਨਾ ਮੁਸ਼ਕਲ ਕੰਮ ਹੈ। ਡੇਮੋਕੇ੍ਰਟ ਪ੍ਰਾਈਮਰੀ ਡਿਬੇਟ ਦੌਰਾਨ ਉਨ੍ਹਾਂ ਨੇ ਬਿਡੇਨ ਬਾਰੇ ਬੇਹੱਦ ਖ਼ਰਾਬ ਗੱਲਾਂ ਕਹੀਆਂ। ਮੈਨੂੰ ਲਗਿਆ ਸੀ ਕਿ ਉਹ ਉਨ੍ਹਾਂ ਦੀ ਚੋਣ ਨਹੀਂ ਕਰਨਗੇ।’’
 

ਭਾਰਤੀ-ਅਮਰੀਕੀ ਸਮੂਹਾਂ ’ਚ ਖ਼ੁਸ਼ੀ ਦੀ ਲਹਿਰ
ਅਮਰੀਕਾ ਵਿਚ ਭਾਰਤੀ-ਅਮਰੀਕੀ ਸਮੂਹਾਂ ਨੇ ਬਿਡੇਨ ਵਲੋਂ ਭਾਰਤੀ ਮੂਲ ਦੀ ਸੀਨੇਟਰ ਨੂੰ ਉਪਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇਹ ਅਮਰੀਕਾ ਵਿਚ ਪੂਰੇ ਭਾਈਚਾਰੇ ਲਈ ਮਾਣ ਅਤੇ ਉਤਸਵ ਦਾ ਪਲ ਸੀ। ਮਸ਼ਹੂਰ ਭਾਰਤੀ-ਅਮਰੀਕੀ ਅਤੇ ‘ਇੰਡੀਆਸਪੋਰਾ’ ਦੇ ਸੰਸਥਾਪਕ ਐਮ. ਆਰ. ਰੰਗਾਸਵਾਮੀ ਨੇ ਕਿਹਾ, ‘ਭਾਰਤੀ-ਅਮਰੀਕੀਆਂ ਲਈ ਇਹ ਬੇਹੱਦ ਮਾਣ ਦਾ ਪਲ ਹੈ। ਭਾਰਤੀ-ਅਮਰੀਕੀ ਹੁਣ ਅਸਲ ਵਿਚ ਰਾਸ਼ਟਰੀ ਤਾਣੇ-ਬਾਣੇ ਵਿਚ ਇਕ ਮੁੱਖਧਾਰਾ ਵਿਚ ਹਨ।’ ਪ੍ਰਮੁੱਖ ਭਾਰਤੀ-ਅਮਰੀਕੀ ਸਮੂਹ ‘ਇੰਪੈਕਟ’ ਅਤੇ ‘ਪੀਏਸੀ’ ਨੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਮੁਹਿੰਮ ਲਈ ਇਕ ਕਰੋੜ ਡਾਲਰ ਜੁਟਾਉਣਗੇ। ‘ਇੰਪੈਕਟ’ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, ‘ਇਸ ਸਾਲ ਕਰੀਬ 13 ਲੱਖ ਭਾਰਤੀ ਅਮਰੀਕੀਆਂ ਦੇ ਵੋਟ ਕਰਨ ਦੀ ਉਮੀਦ ਹੈ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement