Canada News: ਕੈਨੇਡਾ 'ਚ ਕਰਨਾਲ ਦੇ ਨੌਜਵਾਨ ਦੀ ਮੌਤ, ਸਵਿਮਿੰਗ ਪੂਲ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਗਈ ਜਾਨ
Published : Aug 13, 2024, 8:42 am IST
Updated : Aug 13, 2024, 8:42 am IST
SHARE ARTICLE
The death of a young man from Karnal in Canada
The death of a young man from Karnal in Canada

Canada News: ਪਿਤਾ ਨੇ ਜ਼ਮੀਨ ਵੇਚ ਕੇ ਪੁੱਤਰ ਨੂੰ ਸਟੱਡੀ ਵੀਜ਼ੇ ’ਤੇ ਭੇਜਿਆ ਸੀ ਵਿਦੇਸ਼

 

Canada News: ਕੈਨੇਡਾ 'ਚ ਕਰਨਾਲ ਦੇ ਨੌਮਿਤ ਗੋਸਵਾਮੀ ਦੀ ਪੂਲ ਪਾਰਟੀ ਦੌਰਾਨ ਸਵੀਮਿੰਗ ਪੂਲ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। 8 ਮਹੀਨੇ ਪਹਿਲਾਂ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜ ਦਿੱਤਾ ਸੀ। ਉਹ ਓਨਟਾਰੀਓ ਸਿਟੀ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਅਤੇ ਪੜ੍ਹਾਈ ਦੌਰਾਨ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਵੀ ਕਰਦਾ ਸੀ।

11 ਅਗਸਤ ਦੀ ਰਾਤ ਨੂੰ ਨੌਮਿਤ ਪੁੱਤਰ ਸੁਭਾਸ਼ ਕੈਨੇਡਾ 'ਚ ਆਪਣੇ ਇਕ ਦੋਸਤ ਦੀ ਪੂਲ ਪਾਰਟੀ 'ਚ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਕਰੀਬ 8.30 ਵਜੇ ਨੌਮਿਤ ਇਕੱਲਾ ਹੀ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ।

ਸ਼ੁਰੂ ਵਿੱਚ ਉਹ ਘੱਟ ਡੂੰਘਾਈ ਵਿੱਚ ਸੀ, ਪਰ ਅਚਾਨਕ ਉਹ ਡੂੰਘਾਈ ਵਿੱਚ ਪਹੁੰਚ ਗਿਆ ਅਤੇ ਘਟਨਾ ਦੇ ਸਮੇਂ ਉਸ ਦੇ ਹੋਰ ਦੋਸਤ ਹਾਲ ਦੇ ਅੰਦਰ ਇੱਕ ਪਾਰਟੀ ਵਿੱਚ ਸਨ। ਇੱਕ ਦੋਸਤ ਦਾ ਧਿਆਨ ਨੌਮਿਤ ਉੱਤੇ ਪਿਆ। ਨੌਮਿਤ ਪਾਣੀ ਵਿੱਚ ਡੁੱਬ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਪਾਣੀ ਵਿੱਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ। ਐਂਬੂਲੈਂਸ ਵੀ ਤੁਰੰਤ ਪਹੁੰਚ ਗਈ। ਐਂਬੂਲੈਂਸ 'ਚ ਹੀ ਨੌਮਿਤ ਨੂੰ ਸੀ.ਪੀ.ਆਰ. ਦਿੱਤੀ ਗਈ ਤਾਂ ਉਸ ਦੇ ਪੇਟ 'ਚੋਂ ਪਾਣੀ ਨਿਕਲਿਆ ਪਰ ਉਸ ਦੇ ਸਰੀਰ 'ਚ ਕੋਈ ਹਿੱਲਜੁਲ ਨਹੀਂ ਹੋਈ, ਜਿਸ ਕਾਰਨ ਨੌਮਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਿਤਾ ਸੁਭਾਸ਼ ਨੇ ਆਪਣੇ ਵੱਡੇ ਪੁੱਤਰ ਨੌੌਮਿਤ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਉਹ ਉੱਥੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਨੌਮਿਤ ਦੇ ਚਾਚੇ ਦੇ ਲੜਕੇ ਵਿਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਨੇ ਆਪਣਾ ਪਲਾਟ ਵੇਚ ਕੇ ਨੌਮਿਤ ਨੂੰ ਕੈਨੇਡਾ ਭੇਜ ਦਿੱਤਾ ਸੀ ਅਤੇ ਕਰੀਬ 23 ਲੱਖ ਰੁਪਏ ਖਰਚ ਕੀਤੇ ਸਨ। ਕਰੀਬ ਡੇਢ ਮਹੀਨਾ ਪਹਿਲਾਂ ਨੌਮਿਤ ਨੂੰ ਓਨਟਾਰੀਓ ਦੇ ਇੱਕ ਰੈਸਟੋਰੈਂਟ ਵਿੱਚ ਨੌਕਰੀ ਵੀ ਮਿਲ ਗਈ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਨੌਮਿਤ ਦੇ ਪਿਤਾ ਸਾਬਣ ਫੈਕਟਰੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦੇ ਹਨ। ਨੌਮਿਤ ਦਾ ਛੋਟਾ ਭਰਾ ਗਗਨ ਕਰਨਾਲ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ। 12 ਅਗਸਤ ਨੂੰ ਜਦੋਂ ਕੈਨੇਡਾ ਤੋਂ ਇੱਕ ਦੂਰ ਦੇ ਰਿਸ਼ਤੇਦਾਰ ਨੇ ਨੌਮਿਤ ਦੀ ਮੌਤ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਮਿਤ ਇੱਕ ਸਧਾਰਨ ਜਿਹਾ ਮੁੰਡਾ ਸੀ। ਉਹ ਸਿਰਫ਼ ਆਪਣੇ ਕੰਮ ਅਤੇ ਪੜ੍ਹਾਈ 'ਤੇ ਹੀ ਧਿਆਨ ਦਿੰਦਾ ਸੀ। ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਵੇਗੀ। ਰਿਪੋਰਟ ਆਉਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਉਣ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ, ਕਿਉਂਕਿ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜ ਦਿੱਤਾ ਸੀ। ਗੋ ਫੰਡ ਮੀ ਵੈੱਬਸਾਈਟ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਨੌਮਿਤ ਦੀ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ, ਤਾਂ ਜੋ 20 ਸਾਲਾ ਨੌਮਿਤ ਨੂੰ ਉਸ ਦੇ ਪਰਿਵਾਰ ਦੇ ਹੱਥੋਂ ਅੰਤਿਮ ਵਿਦਾਈ ਦਿੱਤੀ ਜਾ ਸਕੇ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement