UK 'ਚ ਸਿੱਖ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਆਇਆ ਸਾਹਮਣੇ
Published : Sep 13, 2025, 10:36 am IST
Updated : Sep 13, 2025, 10:36 am IST
SHARE ARTICLE
Case of rape of Sikh woman comes to light in UK
Case of rape of Sikh woman comes to light in UK

ਬਰਤਾਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਲਈ ਲੋਕਾਂ ਤੋਂ ਮੰਗੀ ਸਹਾਇਤਾ

Sikh woman rape news : ਵੈਸਟ ਮਿਡਲੈਂਡਸ ’ਚ ਸਿੱਖ ਮਹਿਲਾ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਨੂੰ ਇਕ ਘਿਨੌਣਾ ਅਪਰਾਧ ਮੰਨ ਰਹੇ ਹਨ। ਇਸ ਮਾਮਲੇ ’ਚ ਬਰਤਾਨੀਆ ਪੁਲਿਸ ਵੱਲੋਂ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਅਤੇ ਇਸ ਲਈ ਉਨ੍ਹਾਂ ਸਥਾਨਕ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ।

ਜ਼ਿਕਰਯੋਗ ਹੈ ਕਿ ਬਰਤਾਨੀਆ ਪੁਲਿਸ ਕੋਲ ਮੰਗਲਵਾਰ ਸਵੇਰੇ ਇਕ 20 ਸਾਲਾ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸੈਂਡਵੈੱਲ ਖੇਤਰ ਵਿੱਚ ਓਲਡਬਰੀ ਦੇ ਟੇਮ ਰੋਡ ’ਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹਮਲੇ ਦੌਰਾਨ ਦੋ ਸ਼ੱਕੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ‘ਨਸਲੀ ਟਿੱਪਣੀਆਂ’ ਕੀਤੀਆਂ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਓਲਡਬਰੀ ’ਚ ਵਾਪਰੀ ਘਟਨਾ ਦੀ ਨਿੰਦਾ ਕੀਤੀ। ਸਿੱਖ ਭਾਈਚਾਰੇ ਵੱਲੋਂ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ। ਹਮਲਾਵਰਾਂ ਨੇ ਜੋ ਸ਼ਬਦ ਬੋਲੇ ਉਹ ਇਹ ਸਨ ਕਿ ‘ਤੁਮ ਇਸ ਦੇਸ਼ ਕੇ ਨਹੀਂ ਹੋ, ਬਾਹਰ ਨਿਕਲੋ’।

ਪੁਲਿਸ ਦੇ ਜਾਣਕਾਰ ਸੂਰਤਾਂ ਨੇ ਪੁਸ਼ਟੀ ਕੀਤੀ ਕਿ ਇਸ ਹਮਲੇ ਨੂੰ ਘਿਨੌਣੇ ਅਪਰਾਧ ਦੇ ਰੂਪ ’ਚ ਮੰਨਿਆ ਜਾ ਰਿਹਾ ਹੈ, ਜਿਸ ਨੂੰ ਅਸੀਂ ਨਸਲੀ ਰੂਪ ਨਾਲ ਗੰਭੀਰ ਹਮਲਾ ਮੰਨ ਰਹੇ ਹਾਂ। ਆਰੋਪੀਆਂ ਦੀ ਪਹਿਚਾਣ ਸ਼ਵੇਤ ਰੂਪ ’ਚ ਹੋਈ ਹੈ, ਜਿਨ੍ਹਾਂ ’ਚੋਂ ਇਕ ਦੇ ਵਾਲ਼ ਕੱਟੇ ਹੋਏ ਸਨ ਅਤੇ ਉਸ ਦਾ ਸਰੀਰ ਦਾ ਕਾਫ਼ੀ ਭਾਰੀ ਸੀ ਅਤੇ ਉਸ ਨੇ ਗੂੜ੍ਹੇ ਰੰਗ ਦੀ  ਸ਼ਵੈਟ ਸ਼ਰਨ ਪਹਿਨੀ ਹੋਈ ਸੀ। ਜਦਕਿ ਦੂਜੇ ਆਰੋਪੀ ਨੇ ਕਥਿਤ ਤੌਰ ’ਤੇ ਸਿਲਵਰ ਜਿਪ ਦੇ ਨਾਲ ਗ੍ਰੇਅ ਰੰਗ ਦਾ ਟੌਪ ਪਹਿਨਿਆ ਹੋਇਆ ਸੀ। ਪੁਲਿਸ ਵੱਲੋਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement