ਕੋਵਿਡ-19 ਰਿਕਵਰੀ ਤੋਂ ਬਾਅਦ ਬਿਨਾਂ ਮਾਸਕ ਪਹਿਨੇ ਰੈਲੀ 'ਚ ਪਹੁੰਚੇ ਟਰੰਪ, ਲੋਕਾਂ ਨੇ ਕੀਤੀ ਆਲੋਚਨਾ
Published : Oct 13, 2020, 12:13 pm IST
Updated : Oct 13, 2020, 12:13 pm IST
SHARE ARTICLE
President Donald Trump
President Donald Trump

ਇਸ ਚਲਦੇ ਟਰੰਪ ਦੇ ਨਿੱਜੀ ਡਾਕਟਰ ਸੀਨ ਕੌਨਲੇ ਨੇ ਰਾਸ਼ਟਰਪਤੀ ਟਰੰਪ ਦੀ ਸਿਹਤ ਰਿਪੋਰਟ ਜਾਰੀ ਕੀਤੀ।

ਫਲੋਰਿਡਾ- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੁਝ ਦਿਨ ਪਹਿਲਾਂ ਹੀ ਕੋਰੋਨਾ ਦਾ ਸ਼ਿਕਾਰ ਹੋਏ ਸਨ ਪਰ ਅੱਜ ਉਹ ਆਪਣੀ ਜਨਤਕ ਰੈਲੀ /ਚੋਣ ਕੈਂਪੇਨ ਵਾਸਤੇ ਬਿਨਾਂ ਮਾਲਕ ਦੇ ਹੀ ਨਿੱਕਲੇ ਪਏ।  ਵਾਈਟ ਹਾਊਸ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਹੁਣ ਟਰੰਪ ਬਿਲਕੁਲ ਠੀਕ ਹਨ ਤੇ ਤੰਦਰੁਸਤ /ਸਿਹਤਮੰਦ ਹਨ ਤੇ ਹੁਣ ਉਨਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਚਲਦੇ ਟਰੰਪ ਦੇ ਨਿੱਜੀ ਡਾਕਟਰ ਸੀਨ ਕੌਨਲੇ ਨੇ ਰਾਸ਼ਟਰਪਤੀ ਟਰੰਪ ਦੀ ਸਿਹਤ ਰਿਪੋਰਟ ਜਾਰੀ ਕੀਤੀ।

trumptrump ਟਰੰਪ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਮਗਰੋਂ ਦੂਜੀ ਬਹਿਸ ਰੱਦ ਕਰ ਦਿੱਤੀ ਗਈ ਸੀ। ਕੋਵਿਡ ਪੌਜ਼ੇਟਿਵ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰੈਲੀ ਰਹੀ। ਉਹ ਸੋਮਵਾਰ ਫਲੋਰਿਡਾ ਲਈ ਬਿਨਾਂ ਮਾਸਕ ਰਵਾਨਾ ਹੋ ਗਏ। ਰੈਲੀ 'ਚ ਵੀ ਕਈਆਂ ਨੇ ਮਾਸਕ ਪਾਏ ਸਨ ਕਈਆਂ ਨੇ ਨਹੀਂ। ਓਧਰ ਚੋਣ ਰੈਲੀਆਂ ਨੂੰ ਲੈਕੇ ਅਮਰੀਕਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਰੈਲੀਆਂ ਲਈ ਇਹ ਸਭ ਤੋਂ ਖਰਾਬ ਸਮਾਂ ਹੈ।

Donald trumpDonald trumpਡੌਨਾਲਡ ਟਰੰਪ ਵੀ ਮਾਸਕ ਬਹੁਤ ਘੱਟ ਪਹਿਨੇ ਨਜ਼ਰ ਆਉਂਦੇ ਹਨ। ਇਸ ਨੂੰ ਲੈਕੇ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰਦੇ ਹਨ। ਹੁਣ ਜਦੋਂ ਚੋਣਾਂ ਵਿੱਚ ਤਿੰਨ ਹਫਤਿਆਂ ਦਾ ਸਮਾਂ ਹੀ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਟਰੰਪ ਦਾ ਆਪਣੀ ਕੈਂਪੇਨ ਵਿੱਚ ਪਰਤਣਾ ਦਰਸਾਉਂਦਾ ਹੈ ਕਿ ਉਹ ਆਪਣੇ ਵਿਰੋਧੀ ਤੋਂ ਕਿਸੇ ਵੀ ਮਾਮਲੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ| ਇੱਥੇ ਦੱਸਣਾ ਬਣਦਾ ਹੈ ਕਿ ਨਵੇਂ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਆਪਣੇ ਡੈਮੋਕ੍ਰੈਟਿਕ ਵਿਰੋਧੀ ਜੋਅ ਬਾਇਡਨ ਦੇ ਮੁਕਾਬਲੇ ਟਰੰਪ ਆਪਣਾ ਆਧਾਰ ਗੁਆ ਰਹੇ ਹਨ|


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement