
ਉਨ੍ਹਾਂ ਨੇ ਬਾਬਾ ਜਾਨ ਵਰਗੇ ਮਨੁੱਖ ਅਧਿਕਾਰ ਕਾਰਕੁਨ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਜਤਾਇਆ ਹੈ।
ਇਸਲਾਮਾਬਾਦ- ਗਿਲਗਿਤ-ਬਾਲਟਿਸਤਾਨ ਦੇ ਵੱਖ ਪ੍ਰਾਂਤ ਬਣਨ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਦੀ ਇਹ ਕੋਸ਼ਿਸ਼ ਵੀ ਨਾਕਾਮ ਰਹੀ। ਜਿਸ ਦੇ ਚਲਦੇ ਲੋਕ ਸੜਕਾਂ 'ਤੇ ਉੱਤਰ ਆਏ। ਇਸ ਨੂੰ ਲੈ ਕੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੇ ਮੁਜ਼ੱਫਰਾਬਾਦ, ਕਰਾਚੀ ਤੇ ਹੁਜਾ 'ਚ ਸਰਕਾਰ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬਾਬਾ ਜਾਨ ਵਰਗੇ ਮਨੁੱਖ ਅਧਿਕਾਰ ਕਾਰਕੁਨ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਜਤਾਇਆ ਹੈ।
Pakistanਇਹ ਪਾਕਿਸਤਾਨ ਦੇ ਕਬਜੇ ਵਾਲੇ ਗੁਲਾਮ ਕਸ਼ਮੀਰ ਦੇ ਕਥਿਤ ਪ੍ਰਧਾਨ ਮੰਤਰੀ ਫਾਰੂਕ ਹੈਦਰ ਖਾਨ ਖ਼ਿਲਾਫ਼ ਪਾਕਿਸਤਾਨ ਸਰਕਾਰ ਨੇ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਮੁਕਦਮਾ ਦਰਜ ਕੀਤਾ ਹੈ। ਉਨ੍ਹਾਂ 'ਤੇ ਲਾਹੌਰ 'ਚ ਪਾਕਿਸਤਾਨ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਹੈਦਰ 'ਤੇ ਆਪਣੀ ਪਾਰਟੀ ਦੇ ਨੇਤਾ ਨਵਾਜ਼ ਸ਼ਰੀਫ ਦਾ ਹਾਲ 'ਚ ਦਿੱਤਾ ਗਿਆ ਆਨਲਾਈਨ ਭਾਸ਼ਣ ਸੁਣਨ ਦਾ ਦੋਸ਼ ਲਗਾਇਆ ਗਿਆ ਹੈ। ਨਵਾਜ਼ ਸ਼ਰੀਫ ਨੇ ਇਸ ਭਾਸ਼ਣ 'ਚ ਪਾਕਿਸਤਾਨ ਫ਼ੌਜ ਖ਼ਿਲਾਫ਼ ਬਿਆਨ ਦਿੱਤੀ ਸੀ।
ਗੌਰਤਲਬ ਹੈ ਕਿ ਮੀਡੀਆ ਦੀ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਝੂਠੇ ਦੋਸ਼ਾਂ ਤਹਿਤ ਸਜ਼ਾ ਸੁਣਾਏ ਗਏ ਕਾਰਕੁਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਦੀ ਸਰਕਾਰ ਵੱਲੋਂ ਕਬਜ਼ਾ ਕੀਤੇ ਗਿਲਗਿਤ ਬਾਲਟਿਸਤਾਨ ਦੀ ਰਾਜਨੀਤਿਕ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵਿਸ਼ਾਲ ਵਿਰੋਧ ਮੁਹਿੰਮ ਸ਼ੁਰੂ ਕੀਤੀ ਹੈ। ਰਾਜਨੀਤਿਕ ਕਾਰਕੁਨਾਂ ਨੇ ਕਿਹਾ ਕਿ ਉਹ ਆਪਣੀ ਕੁਰਬਾਨੀ ਦੇਣਗੇ ਪਰ ਪਾਕਿਸਤਾਨ ਨੂੰ ਗਿਲਗਿਤ-ਬਾਲਟਿਸਤਾਨ ਦੀ ਸਥਿਤੀ ਬਦਲਣ ਨਹੀਂ ਦੇਣਗੇ।