ਇਜ਼ਰਾਈਲੀ ਫੌਜ ਨੇ ਨਾਗਰਿਕਾਂ ਨੂੰ ਗਾਜ਼ਾ ਸ਼ਹਿਰ ਖਾਲੀ ਕਰਨ ਲਈ ਕਿਹਾ: ਸੰਯੁਕਤ ਰਾਸ਼ਟਰ
Published : Oct 13, 2023, 2:18 pm IST
Updated : Oct 13, 2023, 2:28 pm IST
SHARE ARTICLE
Representative Image.
Representative Image.

ਇਜ਼ਰਾਈਲ ਵਲੋਂ ਜ਼ਮੀਨੀ ਕਾਰਵਾਈ ਕੀਤੇ ਜਾਣ ਦਾ ਖਦਸ਼ਾ ਤੇਜ਼

ਯੇਰੂਸ਼ਲਮ: ਇਜ਼ਰਾਈਲ ਦੀ ਫੌਜ ਨੇ ਸ਼ੁਕਰਵਾਰ ਨੂੰ ਗਾਜ਼ਾ ਸ਼ਹਿਰ ’ਚ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਹੈ, ਜਿਸ ਤੋਂ ਬਾਅਦ ਇਸ ਇਲਾਕੇ ’ਚ ਇਜ਼ਰਾਈਲ ਵਲੋਂ ਜ਼ਮੀਨੀ ਕਾਰਵਾਈ ਕੀਤੇ ਜਾਣ ਦਾ ਖਦਸ਼ਾ ਤੇਜ਼ ਹੋ ਗਿਆ ਹੈ। ਇਨ੍ਹਾਂ ਹਦਾਇਤਾਂ ਦਰਮਿਆਨ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਸ ਨੂੰ ਇਜ਼ਰਾਈਲ ਵੱਲੋਂ ਚਿਤਾਵਨੀ ਮਿਲੀ ਹੈ ਕਿ ਉੱਤਰੀ ਗਾਜ਼ਾ ’ਚ ਰਹਿ ਰਹੇ 11 ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਬਾਹਰ ਕੱਢ ਦਿਤਾ ਜਾਵੇ। 

ਫਲਸਤੀਨੀ ਖਾੜਕੂ ਸਮੂਹ ਹਮਾਸ ਨੇ ਸ਼ਨਿਚਰਵਾਰ ਨੂੰ ਇਜ਼ਰਾਈਲ ’ਤੇ ਤੇਜ਼ ਹਵਾਈ ਹਮਲੇ ਕੀਤੇ, ਜਿਸ ਦੇ ਜਵਾਬ ਵਿਚ ਇਜ਼ਰਾਈਲੀ ਰਖਿਆ ਫ਼ੋਰਸਾਂ (ਆਈ.ਡੀ.ਐਫ.) ਨੇ ਹਮਾਸ ਦੇ ਮੁੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਰਵਾਈ ਕੀਤੀ। ਅੱਜ ਸੰਘਰਸ਼ ਦਾ ਸੱਤਵਾਂ ਦਿਨ ਹੈ। ਇਜ਼ਰਾਇਲੀ ਫੌਜ ਦੇ ਇਸ ਹੁਕਮ ’ਚ ਗਾਜ਼ਾ ਸ਼ਹਿਰ ਦੇ ਨਾਗਰਿਕਾਂ ਨੂੰ ਗਾਜ਼ਾ ਪੱਟੀ ’ਚ ਦੂਰ ਦੱਖਣ ਵੱਲ ਜਾਣ ਲਈ ਕਿਹਾ ਗਿਆ ਹੈ।

ਇਜ਼ਰਾਈਲ ਨੇ ਅਪਣੇ ਹੁਕਮ ’ਚ ਦੋਸ਼ ਲਗਾਇਆ ਹੈ ਕਿ ਹਮਾਸ ਦੇ ਲੜਾਕੇ ਗਾਜ਼ਾ ਸ਼ਹਿਰ ਵਿਚ ਸੁਰੰਗਾਂ ਅੰਦਰ ਲੁਕੇ ਹੋਏ ਹਨ। ਗਾਜ਼ਾ ਸ਼ਹਿਰ ’ਚ ਸੰਯੁਕਤ ਰਾਸ਼ਟਰ ਫਲਸਤੀਨੀ ਸ਼ਰਨਾਰਥੀ ਏਜੰਸੀ ਦੇ ਇਕ ਅਧਿਕਾਰੀ ਇਨਾਸ ਹਮਦਾਨ ਨੇ ਕਿਹਾ, ‘‘ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਦਾ ਮਾਹੌਲ ਹੈ, ਕੋਈ ਨਹੀਂ ਜਾਣਦਾ ਕਿ ਕੀ ਕੀਤਾ ਜਾਵੇ।’’

ਉਨ੍ਹਾਂ ਕਿਹਾ ਕਿ ਗਾਜ਼ਾ ਸਿਟੀ ਅਤੇ ਉੱਤਰੀ ਗਾਜ਼ਾ ’ਚ ਸੰਯੁਕਤ ਰਾਸ਼ਟਰ ਦੇ ਸਾਰੇ ਸਟਾਫ ਨੂੰ ਰਾਫ਼ਾ ਦੇ ਦੱਖਣ ਵਲ ਜਾਣ ਲਈ ਕਿਹਾ ਗਿਆ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ਸ਼ਹਿਰ ਦੇ ਨਾਗਰਿਕਾਂ ਨੂੰ ਭੇਜੇ ਇਕ ਸੰਦੇਸ਼ ’ਚ ਕਿਹਾ, ‘‘ਇਹ ਨਿਕਾਸੀ ਤੁਹਾਡੀ ਸੁਰੱਖਿਆ ਲਈ ਹੈ।’’ ਇਸ ਹੁਕਮ ਦਾ ਮਤਲਬ ਇਹ ਹੋ ਸਕਦਾ ਹੈ ਕਿ ਜ਼ਮੀਨੀ ਹਮਲੇ ਤੇਜ਼ ਹੋ ਸਕਦੇ ਹਨ, ਹਾਲਾਂਕਿ ਇਜ਼ਰਾਈਲੀ ਫੌਜ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿਤੀ ਹੈ। ਵੀਰਵਾਰ ਨੂੰ ਫੌਜ ਨੇ ਕਿਹਾ ਸੀ ਕਿ ਉਹ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੀ ਹੈ ਪਰ ਫਿਲਹਾਲ ਇਸ ਸਬੰਧ ’ਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਜ਼ਰਾਈਲ ਨੇ ਇਕ ਵਿਆਪਕ ਨਿਕਾਸੀ ਹੁਕਮ ਜਾਰੀ ਕੀਤਾ ਹੈ ਜਿਸ ’ਚ ਗਾਜ਼ਾ ਦੀ ਅੱਧੀ ਆਬਾਦੀ ਨੂੰ 24 ਘੰਟਿਆਂ ਅੰਦਰ ਇਲਾਕੇ ਦੇ ਦੱਖਣ ਵਲ ਜਾਣ ਲਈ ਕਿਹਾ ਗਿਆ ਹੈ। ਹਾਲਾਂਕਿ, ਇਜ਼ਰਾਈਲ ਦੀ ਫੌਜ ਨੇ ਵਿਆਪਕ ਨਿਕਾਸੀ ਦੇ ਹੁਕਮ ਦੀ ਤੁਰਤ ਪੁਸ਼ਟੀ ਨਹੀਂ ਕੀਤੀ। ਗਾਜ਼ਾ ਦੇ ਉੱਤਰੀ ਖੇਤਰ ਲਈ ਵਿਆਪਕ ਹੁਕਮ ਸੰਯੁਕਤ ਰਾਸ਼ਟਰ ਦੇ ਸਾਰੇ ਸਟਾਫ ਅਤੇ ਉਨ੍ਹਾਂ ਹਜ਼ਾਰਾਂ ਲੋਕਾਂ ’ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਸਕੂਲਾਂ ਅਤੇ ਹੋਰ ਸਹੂਲਤਾਂ ਵਿਚ ਸ਼ਰਨ ਲਈ ਹੈ।

ਦੁਜਾਰਿਕ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਮਨੁੱਖੀ ਦੁਖਾਂਤ ਤੋਂ ਬਿਨਾਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਪੂਰਾ ਕਰਨਾ ਅਸੰਭਵ ਹੈ।’’ ਉਨ੍ਹਾਂ ਕਿਹਾ, ‘‘ਸੰਯੁਕਤ ਰਾਸ਼ਟਰ ਪਹਿਲਾਂ ਤੋਂ ਹੀ ਵਿਨਾਸ਼ਕਾਰੀ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਅਜਿਹੇ ਕਿਸੇ ਵੀ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ।’’

ਸੰਯੁਕਤ ਰਾਸ਼ਟਰ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਇਜ਼ਰਾਈਲੀ ਅਧਿਕਾਰੀਆਂ ਤੋਂ ਸਿਆਸੀ ਪੱਧਰ ’ਤੇ ਇਸ ਹੁਕਮ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਤਰੀ ਗਾਜ਼ਾ ’ਚ ਸ਼ੁਕਰਵਾਰ ਸਵੇਰੇ ਲੋਕਾਂ ਨੂੰ ਖਾਲੀ ਕਰਨ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ।

ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਦੇ ਲਗਭਗ 1,500 ਖਾੜਕੂ ਉਸ ਦੇ ਖੇਤਰ ਦੇ ਅੰਦਰ ਮਾਰੇ ਗਏ ਅਤੇ ਗਾਜ਼ਾ ਅੰਦਰ ਹਮਾਸ ਦੇ ਸੈਂਕੜੇ ਲੜਾਕੇ ਮਾਰੇ ਗਏ ਸਨ। ਇਜ਼ਰਾਈਲ ਦੇ ਊਰਜਾ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਜਦੋਂ ਤਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਬਿਜਲੀ ਦਾ ਇਕ ਸਵਿੱਟ ਵੀ ਆਨ ਨਹੀਂ ਕੀਤਾ ਜਾਵੇਗਾ, ਇਕ ਨਲਕਾ ਨਹੀਂ ਖੋਲ੍ਹਿਆ ਜਾਵੇਗਾ, ਫ਼ਿਊਲ ਦਾ ਇਕ ਵੀ ਟਰੱਕ ਗਾਜ਼ਾ ’ਚ ਦਾਖ਼ਲ ਨਹੀਂ ਹੋਵੇਗਾ।’’ 


ਗਾਜ਼ਾ ’ਚ ਇਜ਼ਰਾਈਲੀ ਹਮਲੇ ’ਚ 13 ਬੰਧਕਾਂ ਦੀ ਮੌਤ : ਹਮਾਸ
ਯੇਰੁਸ਼ਲਮ: ਹਮਾਸ ਨੇ ਕਿਹਾ ਹੈ ਕਿ ਗਾਜ਼ਾ ਪੱਟੀ ’ਤੇ ਇਜ਼ਰਾਈਲ ਵਲੋਂ ਕੀਤੀ ਗਈ ਭਾਰੀ ਬੰਬਾਰੀ ’ਚ 13 ਬੰਧਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ ਵਿਦੇਸ਼ੀ ਵੀ ਸ਼ਾਮਲ ਹਨ। ਹਮਾਸ ਦੀ ਫ਼ੌਜੀ ਬ੍ਰਾਂਚ ਨੇ ਸ਼ੁਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਪਿਛਲੇ 24 ਘੰਟਿਆਂ ’ਚ ਵੱਖੋ-ਵੱਖ ਥਾਵਾਂ ’ਤੇ 13 ਲੋਕਾਂ ਦੀ ਜਾਨ ਗਈ ਹੈ। ਜੋ ਵਿਦੇਸ਼ੀ ਮਾਰੇ ਗਏ ਉਹ ਕਿਸ ਦੇਸ਼ ਦੇ ਸਨ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਇਸ ਬਾਰੇ ਇਜ਼ਰਾਈਲ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement