
8 ਜਨਵਰੀ ਨੂੰ ਈਰਾਨ ਨੇ ਗਲਤੀ ਨਾਲ ਆਪਣੀ ਮਿਸਾਇਲ ਦੇ ਜਰੀਏ ਯੂਕ੍ਰੇਨ ਦਾ ਯਾਤਰੀ ਜਹਾਜ਼ ਮਾਰ ਗਿਰਾਇਆ ਸੀ
ਨਵੀਂ ਦਿੱਲੀ : ਮਿਸਾਇਲ ਨਾਲ ਯੂਕ੍ਰੇਨ ਦਾ ਜਹਾਜ਼ ਗਿਰਾਉਣ ਦੇ ਮਾਮਲੇ ਵਿਚ ਈਰਾਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਈਰਾਨ ਦੀ ਕੋਰਟ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ ਕੁੱਝ ਗਿਰਫ਼ਤਾਰੀਆਂ ਵੀ ਹੋਈਆ ਹਨ ਅਤੇ ਖੁਦ ਰਾਸ਼ਟਰਪਤੀ ਹਸਨ ਰੁਹਾਣੀ ਨੇ ਇਸ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤੀ ਕਰਨ ਵਾਲੇ ਆਰੋਪੀਆਂ ਨੂੰ ਸਖ਼ਤ ਸਜਾ ਦੇਣ ਲਈ ਕਿਹਾ ਹੈ।
File Photo
ਮੀਡੀਆ ਰਿਪੋਰਟਾ ਅਨੁਸਾਰ ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਦੇ ਲਈ ਵਿਸ਼ੇਸ਼ ਅਦਾਲਤ ਦਾ ਗਠਨ ਹੋਣਾ ਚਾਹੀਦਾ ਹੈ ਅਤੇ ਯੂਕ੍ਰੇਨ ਦੇ ਜਹਾਜ਼ ਨੂੰ ਮਾਰ ਗਿਰਾਉਣ ਵਾਲੇ ਦੋਸ਼ੀਆਂ ਨੂੰ ਸਜਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਟੀਵੀ 'ਤੇ ਦਿੱਤੇ ਆਪਣੇ ਭਾਸ਼ਣ ਵਿਚ ਕਿਹਾ ਜਿਸ ਕਿਸੇ ਨੇ ਵੀ ਗਲਤੀ ਜਾਂ ਲਾਪਰਵਾਹੀ ਕੀਤੀ ਸੀ ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਹੋਵੇਗਾ। ਰੂਹਾਨੀ ਨੇ ਇਹ ਵੀ ਕਿਹਾ ਕਿ ਇਕ ਵਿਸ਼ੇਸ਼ ਅਦਾਲਤ ਦਾ ਗਠਨ ਹੋਵੇ ਜਿਸ ਵਿਚ ਵੱਡੇ ਰੈਂਕ ਵਾਲੇ ਜੱਜ ਅਤੇ ਮਾਹਰ ਹੋਣ।
File Photo
ਦੱਸ ਦਈਏ ਕਿ 8 ਜਨਵਰੀ ਨੂੰ ਈਰਾਨ ਨੇ ਗਲਤੀ ਨਾਲ ਆਪਣੀ ਮਿਸਾਇਲ ਦੇ ਜਰੀਏ ਯੂਕ੍ਰੇਨ ਦਾ ਯਾਤਰੀ ਜਹਾਜ਼ ਮਾਰ ਗਿਰਾਇਆ ਸੀ ਜਿਸ ਵਿਚ 176 ਲੋਕਾਂ ਦੀ ਮੌਤ ਹੋ ਗਈ ਸੀ। ਈਰਾਨ ਨੇ ਸ਼ੁਰੂਆਤ ਵਿਚ ਇਹ ਗਲਤੀ ਸਵੀਕਾਰ ਨਹੀਂ ਕੀਤੀ ਸੀ ਪਰ ਬਾਅਦ ਵਿਚ ਉਸ ਨੇ ਆਪਣੀ ਗਲਤੀ ਮੰਨ ਲਈ ਸੀ। ਈਰਾਨ 'ਤੇ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
File Photo
ਈਰਾਨ ਦੇ ਨਾਗਰਿਕ ਆਪਣੀ ਹੀ ਸਰਕਾਰ ਦੇ ਵਿਰੁੱਧ ਸੜਕਾਂ 'ਤੇ ਉੱਤਰ ਆਏ ਹਨ ਜਿਸ ਕਰਕੇ ਈਰਾਨ 'ਤੇ ਕਾਰਵਾਈ ਦਾ ਦਬਾਅ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਕ੍ਰੇਨ, ਕਨੇਡਾ,ਸਵੀਡਨ ਸਮੇਤ ਪੰਜ ਦੇਸ਼ਾ ਨੇ ਵੀਰਵਾਰ ਨੂੰ ਲੰਡਨ ਵਿਚ ਇਸ ਸਬੰਧੀ ਬੈਠਕ ਦਾ ਫੈਸਲਾ ਲਿਆ ਹੈ। ਇਨ੍ਹਾਂ ਪੰਜ ਦੇਸ਼ਾਂ ਦੇ ਨਾਗਰਿਕ ਵਿਚ ਉਸ ਜਹਾਜ਼ ਵਿਚ ਸਵਾਰ ਸਨ।