
ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੈਲੀ ਵਿਚ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਇੱਕ ਕੈਮਰਾਮੈਨ 'ਤੇ ਹਮਲੇ ਤੋਂ ਬਾਅਦ ਬੀਬੀਸੀ ਨੇ ਵਾਈਟ ਹਾਊਸ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ ਦੀ ਰੈਲੀ ਵਿਚ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਇੱਕ ਕੈਮਰਾਮੈਨ 'ਤੇ ਹਮਲੇ ਤੋਂ ਬਾਅਦ ਬੀਬੀਸੀ ਨੇ ਵਾਈਟ ਹਾਊਸ ਕੋਲੋਂ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਲਈ ਕਿਹਾ ਹੈ। ਟੈਕਸਾਸ ਦੇ ਐਲ ਪਾਸੋ ਵਿਚ ਅਮਰੀਕੀ ਰਾਸ਼ਟਪਤੀ ਦੀ ਰੈਲੀ ਦੇ ਦੌਰਾਨ ਟਰੰਪ ਦੇ ਇੱਕ ਸਮਰਥਕ ਨੇ ਮੀਡੀਆ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਸੋਮਵਾਰ ਦੇਰ ਰਾਤ ਬੀਬੀਸੀ ਦੇ ਕੈਮਰਾਮੈਨ ਰੋਨ ਸਕੀਂਸ 'ਤੇ ਹਮਲਾ ਕੀਤਾ ਸੀ।
Attack on Cameraman in US President Trump Rally
ਸਕੀਂਸ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਟਰੰਪ ਸਮਰਥਕ ਫਰੰਟਲਾਈਨ ਅਮਰੀਕਾ ਦੇ ਇੱਕ ਬਲਾਗਰ ਨੇ ਰੋਕ ਦਿੱਤਾ ਅਤੇ ਮੀਡੀਆ ਰਾਈਜਰ ਤੋਂ ਉਸ ਨੂੰ ਹਟਾ ਦਿੱਤਾ ਗਿਆ। ਬੀਬੀਸੀ ਦੇ ਅਮਰੀਕਾ ਬਿਊਰੋ ਦੇ ਸੰਪਾਦਕ ਪਾਲ ਡੈਨਹਰ ਨੇ ਮੰਗਲਵਾਰ ਨੂੰ ਇੱਕ ਟਵੀਟ ਵਿਚ ਦੱਸਿਆ ਕਿ ਉਨ੍ਹਾਂ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਕੋਲੋਂ ਪਿਛਲੀ ਰਾਤ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਦੇ ਪ੍ਰਬੰਧਾਂ ਦੀ ਪੂਰਣ ਸਮੀਖਿਆ ਕਰਨ ਦੀ ਮੰਗ ਕੀਤੀ ਹੈ।
Attack on Cameraman in US President Trump Rally
ਡੈਨਹਰ ਨੇ ਕਿਹਾ ਕਿ ਮੀਡੀਆ ਖੇਤਰ ਵਿਚ ਪਹੁੰਚ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਜਾਂ ਉਸ ਤੋਂ ਬਾਅਦ ਕਾਨੂੰਨ ਏਜੰਸੀਆਂ ਨੇ ਕੋਈ ਦਖ਼ਲ ਨਹੀਂ ਕੀਤਾ। ਡੈਨਹਰ ਨੇ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਉਨ੍ਹਾਂ ਨੇ ਸੁਰੱਖਿਆ ਅਤੇ ਕਾਨੂੰਨ ਏਜੰਸੀਆਂ ਦੇ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਸੀ।
Attack on Cameraman in US President Trump Rally
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੁਰੱਖਿਆ ਏਜੰਸੀ ਦੁਆਰਾ ਹਮਲੇ ਨੂੰ ਰੋਕਣ ਦੇ ਲਈ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਵਾਈਟ ਹਾਊਸ ਪੱਤਰਕਾਰ ਯੂਨੀਅਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਵਿਚ ਰਾਸ਼ਟਰਪਤੀ ਟਰੰਪ ਨੇ ਹਿੰਸਾ ਦੇ ਸਾਰੇ ਕਾਂਡਾ ਦੀ ਨਿੰਦਾ ਕੀਤੀ।
Attack on Cameraman in US President Trump Rally
ਵਾਈਟ ਹਾਊਸ ਨੇ ਮੰਗਲਵਾਰ ਨੂੰ ਕਿਸੇ ਖ਼ਾਸ ਘਟਨਾ ਦਾ ਜ਼ਿਕਰ ਕੀਤੇ ਬਿਨਾ ਕਿਹਾ ਕਿ ਰਾਸ਼ਟਰਪਤੀ ਟਰੰਪ ਮੀਡੀਆ ਦੇ ਮੈਂਬਰਾਂ ਸਮੇਤ ਕਿਸੇ ਵਿਅਕਤੀ ਜਾਂ ਕਿਸੇ ਸਮੂਹ ਦੁਆਰਾ ਅੰਜਾਮ ਦਿੱਤੀ ਹਿੰਸਾ ਦੀ ਨਿੰਦਾ ਕਰਦੇ ਹਨ।