ਹਿੰਸਾ ਦਾ ਸ਼ਿਕਾਰ ਹੋਈ ਮਹਿਲਾਵਾਂ ਨਾਲ ਮਨਾਇਆ ਗਿਆ ਵੈਲਨਟਾਈਨ
Published : Feb 14, 2019, 4:37 pm IST
Updated : Feb 14, 2019, 4:37 pm IST
SHARE ARTICLE
Sikh community
Sikh community

ਵੈਲਨਟਾਈਨ ਡੇ ਵਾਲੇ ਦਿਨ ਕਪਲ ਅਪਣਿਆਂ ਨਾਲ ਇਸ ਦਿਨ ਨੂੰ ਮਨਾਉਂਦੇ ਹਨ ਪਰ ਕੁਝ ਮਹਿਲਾਵਾਂ ਅਜੀਹੀਆਂ ਹਨ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਅਤੇ ਕਿਸੇ ਕਾਰਨਾਂ ...

ਕੈਨੇਡਾ: ਵੈਲਨਟਾਈਨ ਡੇ ਵਾਲੇ ਦਿਨ ਕਪਲ ਅਪਣਿਆਂ ਨਾਲ ਇਸ ਦਿਨ ਨੂੰ ਮਨਾਉਂਦੇ ਹਨ ਪਰ ਕੁਝ ਮਹਿਲਾਵਾਂ ਅਜੀਹੀਆਂ ਹਨ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਅਤੇ ਕਿਸੇ ਕਾਰਨਾਂ ਕਰਕੇ ਆਪਣੇ ਘਰ ਤੋਂ ਵੱਖ ਰਹਿ ਰਹਿੰਆ ਹਨ। ਪਰ ਸਿੱਖ ਆਰਗਨਾਈਜੇਸ਼ਨ ਦੀ ਸੁਖਮਨ ਕੌਰ ਜੋ ਕਿ ਵਰਲਡ ਸਿੱਖ ਆਰਗਨਾਈਜੇਸ਼ਨ ਅਤੇ ਇਕ ਅਰਬਨ ਰਾਈਜ਼ਿੰਗ ਮੁਹਿੰਮ ਦਾ ਹਿੱਸਾ ਹਨ।

Sikh communitySikh community

ਜੋ ਕਿ ਹਿੰਸਾ ਦਾ ਸ਼ਿਕਾਰ ਹੋਈ ਮਹਿਲਾਵਾਂ ਲਈ ਇਕ ਵੱਖਰਾ ਕੰਮ ਕਰ ਰਹੀ ਹੈ। ਉਨ੍ਹਾਂ ਵਲੋਂ  ਹਿੰਸਾ ਦੇ ਸ਼ਿਕਾਰ ਮਹਿਲਾਵਾਂ ਨੂੰ ਵਸੀਲੇ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਨਾਲ ਵੈਲੇਨਟਾਈਨ ਡੇ ਕੇਅਰ ਪੈਕੇਜ ਭੇਜੇ ਜਾਂਦੇ ਹਨ। ਦੱਸ ਦਈਏ ਕਿ ਹਰ ਸਾਲ, ਪੂਰੇ ਕੈਨੇਡਾ ਵਿਚ ਸਿੱਖ ਭਾਈਚਾਰੇ ਵਲੋਂ ਔਰਤਾਂ ਦੇ ਆਸਰਾ-ਘਰ ਵਿੱਚ ਦੇਖਭਾਲ ਪੈਕੇਜ ਉਪਹਾਰ ਵਜੋਂ ਦੇਣ ਲਈ ਵੈਲੇਨਟਾਈਨ ਡੇ ਦਾ ਦਿਨ ਤੈਅ ਕੀਤਾ ਹੈ।

Sikh communityValentine Day pkg  

ਵਿਸ਼ਵ ਸਿੱਖ ਜਥੇਬੰਦੀ ਦੀ ਸੁਖਮਨ ਕੌਰ ਦਾ ਇਸ ਵੈਲਨਟਾਈਨ ਡੇ ਪੈਕੇਜ ਨੂੰ ਲੈ ਕੇ ਕਹਿਣਾ ਹੈ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਜਦੋਂ ਹਿੰਸਾ ਦਾ ਸ਼ਿਕਾਰ ਹੋਈ ਮਹਿਲਾਵਾਂ ਇਸ ਪੈਕੇਜ ਨੂੰ ਖੋਲ੍ਣਗੀਆਂ ਤਾਂ ਉਹ ਮਹਿਸੂਸ ਕਰਨਗੀਆਂ ਕਿ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਦੱਸ ਦਈਏ ਕਿ ਇਸ ਮੁਹਿੰਮ ਨੂੰ 'ਇਕ ਬਿਲੀਅਨ ਰਾਇਜ਼ਿੰਗ' ਕਿਹਾ ਜਾਂਦਾ ਹੈ।

Sikh communitySikh community

ਦੱਸ ਦਈਏ ਕਿ ਇਸ ਕੇਅਰ ਪੈਕਜਾਂ ਵਿਚ ਚਾਕਲੇਟ ਤੋਂ ਲੈ ਕੇ ਬੱਸ ਦੀਆਂ ਟਿਕਟਾਂ, ਸ਼ੈਂਪੂ ਅਤੇ ਟੂਥਬ੍ਰਸ਼ ਸ਼ਾਮਿਲ ਹਨ। ਹਰੇਕ ਪੈਕੇਜ਼ ਵਿਚ ਸਰੋਤਾਂ ਦੀ ਇਕ ਲਿਸਟ ਹੁੰਦੀ ਹੈ ਜੋ ਵਿੱਤੀ ਸਰੋਤਾਂ ਅਤੇ ਸਹਾਇਤਾ ਕਤਾਰਾਂ ਸਮੇਤ ਕਮਜ਼ੋਰ ਔਰਤਾਂ ਦੀ ਮਦਦ ਕਰ ਸਕਦੀਆਂ ਹਨ। ਦੂਜੇ ਪਾਸੇ ਕੌਰ ਨੇ ਕਿਹਾ, "ਇਹ ਪਿਆਰ ਦਾ ਦਿਨ ਮਨਾਉਣ ਦਾ ਸ਼ਾਨਦਾਰ ਅਤੇ ਵਖਰਾ ਤਰੀਕਾ ਹੈ। 

Sikh communityValentine Day Gift 

ਜ਼ਿਕਰਯੋਹ ਹੈ ਕਿ ਇਹ ਮੁਹਿੰਮ 2012 ਵਿਚ ਸ਼ੁਰੂ ਹੋਈ ਸੀ ਅਤੇ ਕੈਨੇਡਾ ਦੇ ਵਿਸ਼ਵ ਸਿੱਖ ਜਥੇਬੰਦੀ ਅਤੇ ਕੈਨੇਡਾ ਭਰ ਵਿਚ ਸਿੱਖ ਭਾਈਚਾਰੇ ਵਿਚਕਾਰ ਇਕ ਭਾਈਵਾਲੀ ਹੈ। ਦੱਸ ਦਈਏ ਕਿ ਇਸ ਸਾਲ ਇਵੈਂਟ ਨੂੰ ਮੌਂਟ੍ਰੀਆਲ, ਓਟਵਾ, ਟੋਰਾਂਟੋ, ਵਿਨੀਪੈਗ, ਰੇਜੀਨਾ, ਐਡਮੰਟਨ ਅਤੇ ਵੈਨਕੂਵਰ ਵਿਚ ਵੀ ਲਗਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement