
ਜਾਪਾਨ 'ਚ ਮੁੜ ਆਇਆ 5.2 ਤੀਬਰਤਾ ਦਾ ਭੂਚਾਲ, 120 ਤੋਂ ਵਧੇਰੇ ਲੋਕ ਜ਼ਖ਼ਮੀ
ਟੋਕੀਓ : ਭੂਚਾਲ ਨਾਲ ਜਾਪਾਨ ਦੀ ਧਰਤੀ ਇਕ ਵਾਰ ਮੁੜ ਥਰਥਰਾਈ ਹੈ। ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਵੀ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਐਤਵਾਰ ਨੂੰ ਆਏ ਭੂਚਾਲ ਦੀ ਤੀਬਰਤੇ ਰਿਕਟਰ ਪੈਮਾਨੇ 'ਤੇ 5.2 ਮਾਪੀ ਗਈ ਹੈ। ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਦੇ ਇਹ ਝਟਕੇ ਫੁਕੁਸ਼ਿਮਾ ਇਲਾਕੇ ਵਿਚ ਮੁੱਖ ਰੂਪ ਨਾਲ ਆਏ।
earthquake
ਭੂਚਾਲ ਦਾ ਕੇਂਦਰ ਜ਼ਮੀਨ ਤੋਂ 50 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਬੀਤੇ ਕੱਲ੍ਹ (ਸ਼ਨੀਵਾਰ ਨੂੰ) ਵੀ ਜਾਪਾਨ ਵਿਚ 7.3 ਤੀਬਰਤਾ ਦਾ ਭੂਚਾਲ ਆਇਆ ਸੀ। ਉਕਤ ਭੂਚਾਲ ਕਾਰਨ 120 ਤੋਂ ਵਧੇਰੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
Earthquake
ਭੂਚਾਲ ਕਾਰਣ ਵਧੇਰੇ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। 3 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਨੇ ਕਿਹਾ ਕਿ ਫੁਕੁਸ਼ਿਮਾ, ਮਿਆਗੀ ਅਤੇ ਕੁਝ ਹੋਰਨਾਂ ਥਾਵਾਂ ਤੋਂ ਵੀ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਆਈਆਂ ਹਨ। ਖੁਸ਼ਕਿਸਮਤੀ ਨਾਲ ਕਿਸੇ ਪਾਸਿਓਂ ਵੀ ਮੌਤ ਦੀ ਕੋਈ ਖਬਰ ਨਹੀਂ।
Earthquake shakes Andaman
ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਹਫਤੇ ਵਿਚ ਕੁਝ ਹੋਰ ਝਟਕੇ ਆ ਸਕਦੇ ਹਨ। ਦੇਸ਼ ਦੇ ਉੱਤਰੀ-ਪੂਰਬੀ ਹਿੱਸਿਆਂ ਵਿਚ ਭੂਚਾਲ ਦੇ ਤੇਜ਼ ਝਟਕਿਆਂ ਕਾਰਣ ਕਈ ਮਕਾਨ ਡਿੱਗ ਗਏ ਸਨ ਜਿਨ੍ਹਾਂ ਦਾ ਮਲਬਾ ਹੁਣ ਸਾਫ ਕਰ ਦਿੱਤਾ ਗਿਆ ਹੈ। ਕਈ ਥਾਈਂ ਬੁਲੇਟ ਟ੍ਰੇਨ ਦੇ ਟ੍ਰੈਕ ਨੂੰ ਵੀ ਨੁਕਸਾਨ ਪੁੱਜਾ ਸੀ। ਭੂਚਾਲ ਪੀੜਤ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਜਦਕਿ ਬੁਲੇਟ ਟ੍ਰੇਨ ਸੇਵਾ ਅਜੇ ਤਕ ਸ਼ੁਰੂ ਨਹੀਂ ਸਕੀ।