
ਪ੍ਰਵਾਸੀ ਭਾਰਤੀਆਂ ਨੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਚੁਕਿਆ ਕਦਮ
ਵਾਸ਼ਿੰਗਟਨ: ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਗੂੰਜ ਦੇਸ਼-ਵਿਦੇਸ਼ ਵਿਚ ਪੈ ਰਹੀ ਹੈ। ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਅੰਦੋਲਨ ਨਾਲ ਇਕਜੁਟਦਾ ਪ੍ਰਟਾਉਂਦਿਆਂ ਸਮਰਥਨ ਦਾ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ। ਇਸ ਦਾ ਅਸਰ ਹੁਣ ਤਿੱਥ-ਤਿਉਹਾਰਾਂ 'ਤੇ ਵੀ ਪੈਣ ਲੱਗਾ ਹੈ। ਹਰ ਛੋਟੇ-ਵੱਡੇ ਮੌਕੇ ਨੂੰ ਲੋਕ ਕਿਸਾਨਾਂ ਨਾਲ ਇਕਜੁਟਦਾ ਦਿਖਾਉਣ ਲਈ ਵਰਤ ਰਹੇ ਹਨ। ਇਸੇ ਤਹਿਤ ਅੱਜ ਵੈਲੇਂਟਾਈਨ ਡੇਅ ਮੌਕੇ ਪ੍ਰਵਾਸੀ ਭਾਰਤੀਆਂ ਦੇ ਸੰਗਠਨਾਂ ਦੇ ਇਕ ਸਮੂਹ ਨੇ ਅਮਰੀਕਾ ਵਿਚ 'ਗੁਲਾਬ' ਮੁਹਿੰਮ ਦੀ ਸ਼ੁਰੂਆਤ ਕੀਤੀ। ਦੀ ਗਲੋਬਲ ਇੰਡੀਅਨ ਪ੍ਰੋਗੇਸਿਵ ਡਾਇਸਪੋਰਾ (ਜੀ.ਆਈ.ਪੀ.ਡੀ.) ਨੇ ਵੈਲੇਂਟਾਈਨ ਡੇਅ ਮੌਕੇ ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
Rose Campaign
ਜੀ.ਆਈ.ਪੀ.ਡੀ. ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿਚ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਉਹਨਾਂ ਨੂੰ ਟਵੀਟ ਕਰੋ ਅਤੇ ਗੁਲਾਬ ਭੇਜੋ ਜਾਂ ਆਪਣੇ-ਆਪਣੇ ਖੇਤਰ ਦੇ ਭਾਰਤੀ ਦੂਤਾਵਾਸ, ਭਾਰਤੀ ਕੌਂਸਲੇਟ ਨੂੰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਗੁਲਾਬ ਭੇਜੋ।''
farmer protest
ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਫੈਲੇ ਇਕ ਦਰਜਨ ਤੋਂ ਵੱਧ ਪ੍ਰਵਾਸੀ ਭਾਰਤੀਆਂ ਦਾ ਸੰਗਠਨ 'ਪ੍ਰਗਤੀਸ਼ੀਲ ਭਾਰਤੀਆਂ ਦਾ ਅੰਤਰਰਾਸ਼ਟਰੀ ਭਾਈਚਾਰਾ' ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦਾ ਹੈ ਅਤੇ ਇਹਨਾਂ ਕਾਨੂੰਨਾਂ ਨੰ ਵਾਪਸ ਲੈਣ ਦੀ ਮੰਗ ਕਰਦਾ ਹੈ।
PROTEST
ਸੁਨੇਹੇ ਮੁਤਾਬਕ ''ਟੀਚਿਆਂ ਨੂੰ ਹਾਸਲ ਕਰਨ ਦੇ ਉਦੇਸ਼ ਨਾਲ, ਹਿੱਸੇਦਾਰ ਸੰਗਠਨਾਂ ਦਾ ਇਕ ਵਿਆਪਕ ਗਠਜੋੜ ਸਾਡੇ ਮੀਡੀਆ ਹਿੱਸੇਦਾਰਾਂ ਅਤੇ ਸਾਥੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸੱਦਾ ਦਿੰਦਾ ਹੈ ਤਾਂ ਜੋ ਕਿਸਾਨਾਂ ਦੀ ਆਵਾਜ਼ ਦਾ ਸਮਰਥਨ ਕਰਨ ਵਿਚ ਅਤੇ ਭਾਰਤ ਵਿਚ ਸ਼ਾਂਤੀ, ਏਕਤਾ ਤੇ ਸਦਭਾਵਨਾ ਲਈ ਇਕ ਸਾਂਝੀ ਅਪੀਲ ਕਰਨ ਵਿਚ ਮਦਦ ਕਰ ਸਕੀਏ।''