
ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਸਥਿਤ ਹਵਾਈ ਅੱਡੇ 'ਤੇ ਉੱਤਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਮਾਸਕੋ: ਕਜਾਕਿਸਤਾਨ ਦੀ ਫੌਜ ਦਾ ਇਕ ਜਹਾਜ਼ ਬੀਤੇ ਦਿਨੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕਜਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਜਹਾਜ਼ ਹਾਦਸੇ ਦੌਰਾਨ ਚਾਲਕ ਦਲ ਦੇ ਦੋ ਮੈਂਬਰ ਬਚ ਗਏ। ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮੰਤਰਾਲੇ ਨੇ ਅੱਗੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਸਥਿਤ ਹਵਾਈ ਅੱਡੇ 'ਤੇ ਉੱਤਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਏਐਨ-26 ਮਿਲਟਰੀ ਜਹਾਜ਼ ਕਜਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਤੋਂ ਅਲਮਾਟੀ ਦੇ ਹਵਾਈ ਅੱਡੇ 'ਤੇ ਪਹੁੰਚਿਆ ਸੀ ਤੇ ਇਸ 'ਚ ਚਾਲਕ ਦਲ ਦੇ ਛੇ ਮੈਂਬਰਾਂ ਤੋਂ ਇਲਾਵਾ ਕੋਈ ਵੀ ਯਾਤਰੀ ਸਵਾਰ ਨਹੀਂ ਸੀ।
ਦੁਰਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਸ਼ਾਮ ਕਰੀਬ 5 ਵੱਜ ਕੇ 20 ਮਿੰਟ 'ਤੇ ਸਥਾਨਕ ਸਮੇਂ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਇਹ ਘਟਨਾ ਸ਼ਨੀਵਾਰ ਨੂੰ ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਵਿੱਚ ਵਾਪਰੀ। ਜਹਾਜ਼ ਵਿਚ ਛੇ ਲੋਕ ਸਵਾਰ ਸਨ। ਜਹਾਜ਼ ਅੱਗ ਦੇ ਗੋਲੇ 'ਚ ਬਦਲ ਗਿਆ।