ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਧਮਾਕਿਆਂ ਨਾਲ ਗੂੰਜ ਉਠੀ ਸੀਰੀਆਈ ਰਾਜਧਾਨੀ
Published : Apr 14, 2018, 12:28 pm IST
Updated : Apr 14, 2018, 12:28 pm IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਈ ਹਮਲਿਆਂ ਦੀ ਘੋਸ਼ਣਾ ਕਰਨ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਅਜ ਸਵੇਰੇ ਵੱਡੇ ਧਮਾਕਿਆਂ ਨਾਲ ਗੂੰਜ ਉਠੀ

ਬੇਰੂਤ,  14 ਅਪ੍ਰੈਲ:- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਈ ਹਮਲਿਆਂ ਦੀ ਘੋਸ਼ਣਾ ਕਰਨ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਅਜ ਸਵੇਰੇ ਵੱਡੇ ਧਮਾਕਿਆਂ ਨਾਲ ਗੂੰਜ ਉਠੀ ਅਤੇ ਅਸਮਾਨ ਵਿਚ ਇਨ੍ਹਾਂ ਧਮਾਕਿਆਂ ਕਾਰਨ ਸੰਘਣਾ ਧੂੰਆਂ ਛਾ ਗਿਆ।

Syria Strike Syria Strike

ਟਰੰਪ ਨੇ ਹਮਲੇ ਦਾ ਹੁਕਮ ਸੀਰਿਆ ਵਿੱਚ ਹੋਏ ਰਸਾਇਣਿਕ ਹਮਲਿਆਂ ਦੌਰਾਨ ਕਰੀਬ 40 ਲੋਕਾਂ ਦੀ ਮੌਤ ਦੇ ਬਾਅਦ ਦਿਤਾ ਸੀ। ਸੀਰਿਆ ਦੀ ਹਵਾਈ ਰਖਿਆ ਸੈਨਾ ਨੇ ਅਮਰੀਕਾ, ਫ਼ਰਾਂਸ ਅਤੇ ਬ੍ਰਿਟੇਨ ਦੇ ਇਨ੍ਹਾਂ ਸਾਰੇ ਹਮਲਿਆਂ ਦਾ ਜਵਾਬ ਦਿਤਾ। ਸੀਰੀਆ ਸਰਕਾਰ ਨੇ ਟੈਲੀਵੀਜ਼ਨ 'ਤੇ ਦਿਖਾਇਆ ਕਿ ਵਿਗਿਆਨ ਖੋਜ ਕੇਂਦਰ ਉਤੇ ਹਮਲਾ ਹੋਇਆ ਅਤੇ ਸੀਰੀਆ ਦੀ ਹਵਾਈ ਰਖਿਆ ਸੈਨਾ ਨੇ ਦਖਣ ਵਲੋਂ ਆ ਰਹੇ 13 ਰਾਕਟਾਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿਤਾ। ਹਮਲੇ ਤੋਂ ਬਾਅਦ ਸੀਰੀਆ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ,  ‘‘ਚੰਗੇ ਲੋਕਾਂ ਨੂੰ ਅਪਮਾਨਿਤ ਨਹੀਂ ਕੀਤਾ ਜਾਵੇਗਾ।  ’’ਸੀਰੀਆਈ ਸਰਕਾਰੀ ਟੀਵੀ ਨੇ ਕਿਹਾ ਕੇ ਹਮਲੇ ‘‘ ਅੰਤਰਰਾਸ਼ਟਰੀ ਕਨੂੰਨ ਦਾ ਸਿਧਾ ਸਿਧਾ ਉਲੰਘਣ ਹਨ।  ’’ਟਰੰਪ ਨੇ ਸ਼ੁਕਰਵਾਰ ਰਾਤ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਰਸਾਇਣਿਕ ਹਮਲੇ ਲਈ ਸਜ਼ਾ ਦੇਣ ਅਤੇ ਉਨ੍ਹਾਂ ਨੂੰ ਅਜਿਹਾ ਦੁਬਾਰਾ ਕਰਨ ਤੋਂ ਰੋਕਣ ਲਈ ਫੌਜੀ ਹਮਲਾ ਕਰਨ ਦਾ ਐਲਾਨ ਕੀਤਾ ਸੀ। ਸੀਰੀਆ ਸਰਕਾਰ ਲਗਾਤਾਰ ਪਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕਰਨ ਵਾਲੀ ਗਲ ਨੂੰ ਨਕਾਰ ਰਹੀ ਹੈ। ਅਮਰੀਕਾ ਦੇ ਰਖਿਆ ਮੰਤਰੀ  ਜਿਮ ਮੈਟਿਸ ਦਾ ਕਹਿਣਾ ਹੈ ਕੇ ਸ਼ੁਰੂਆਤੀ ਹਵਾਈ ਹਮਲਿਆਂ ਵਿਚ ਅਮਰੀਕੀ ਹਾਰ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਨੇ ਅਗੇ ਹੋਰ ਹਮਲਾ ਕਰਨ ਦੀ ਸੰਭਾਵਨਾ ਨੂੰ ਖਾਰਜ ਕੀਤੇ ਬਿਨਾਂ ਕਿਹਾ ,  ‘‘ਫਿਲਹਾਲ ਇਹ ਪਹਿਲਾ ਹਮਲਾ ਹੈ।  ’’ਮੈਟਿਸ ਨੇ ਕਿਹਾ ਕੇ ਰਸਾਇਣਿਕ  ਹਥਿਆਰ ਬਣਾਉਣ ਵਿਚ ਅਸਦ ਦੇ ਮਦਦਗਾਰ ਸਾਰੇ ਸਥਾਨਾਂ ਉਤੇ ਹਮਲਾ ਕੀਤਾ ਗਿਆ ਹੈ।

Jim MattisJim Mattis

ਬ੍ਰਿਟੇਨ ਦੇ ਰਖਿਆ ਮੰਤਰਾਲੇ ਨੇ ਕਿਹਾ ਕਿ ਹਮਲੇ ਦੇ ਪ੍ਰਭਾਵਾਂ ਦੀ ਸਮੀਖਿਆ ਕਰਨਾ ਬਾਕੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਇਹ ਹਮਲਾ ਨਾ ਤਾਂ ‘‘ ਗ੍ਰਹਿ ਯੁੱਧ ਵਿਚ ਦਖ਼ਲ ਅੰਦਾਜ਼ੀ ਲਈ ਹੈ ’’ ਅਤੇ ਨਾ ਹੀ ‘‘ਸ਼ਾਸ਼ਨ ਵਿਚ ਬਦਲਾਅ’’ ਲਈ ਹੈ

Theresa MayTheresa May

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement