ਭਿਆਨਕ ਕਰਜ਼ੇ ਵਿਚ ਹੈ ਅਮਰੀਕਾ, ਡਿਫਾਲਟਰ ਹੋਣ ਦਾ ਖ਼ਤਰਾ, ਖਜ਼ਾਨਾ ਮੁਖੀ ਨੇ ਆਰਥਿਕ ਸੰਕਟ ਵੱਲ ਕੀਤਾ ਇਸ਼ਾਰਾ
Published : May 14, 2023, 8:30 am IST
Updated : May 14, 2023, 8:30 am IST
SHARE ARTICLE
photo
photo

ਅਮਰੀਕੀ ਖ਼ਜ਼ਾਨਾ ਮੁਖੀ ਜੈਨੇਟ ਯੇਲੇਨ ਨੇ ਕਾਂਗਰਸ ਨੂੰ $31.4 ਟ੍ਰਿਲੀਅਨ ਫੈਡਰਲ ਕਰਜ਼ੇ ਦੀ ਸੀਮਾ ਵਧਾਉਣ ਅਤੇ ਬੇਮਿਸਾਲ ਡਿਫਾਲਟ ਤੋਂ ਬਚਣ ਦੀ ਅਪੀਲ ਕੀਤੀ

 

ਵਾਸ਼ਿੰਗਟਨ. ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ 31.46 ਟ੍ਰਿਲੀਅਨ ਡਾਲਰ ਦੇ ਕਰਜ਼ੇ ਨੂੰ ਮੋੜਨ 'ਚ ਡਿਫਾਲਟ ਹੋਣ ਨਾਲ ਦੁਨੀਆਂ ਭਰ 'ਚ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ। ਅਮਰੀਕੀ ਖ਼ਜ਼ਾਨਾ ਮੁਖੀ ਜੈਨੇਟ ਯੇਲੇਨ ਨੇ ਕਾਂਗਰਸ ਨੂੰ $31.4 ਟ੍ਰਿਲੀਅਨ ਫੈਡਰਲ ਕਰਜ਼ੇ ਦੀ ਸੀਮਾ ਵਧਾਉਣ ਅਤੇ ਬੇਮਿਸਾਲ ਡਿਫਾਲਟ ਤੋਂ ਬਚਣ ਦੀ ਅਪੀਲ ਕੀਤੀ। 

ਯੇਲੇਨ ਨੇ ਕਿਹਾ ਕਿ ਜੇਕਰ ਅਜਿਹਾ ਨਾ ਹੋ ਸਕਿਆ ਤਾਂ ਦੁਨੀਆਂ 'ਚ ਮੰਦੀ ਦਾ ਖ਼ਤਰਾ ਪੈਦਾ ਹੋ ਜਾਵੇਗਾ ਅਤੇ ਦੁਨੀਆਂ 'ਚ ਅਮਰੀਕੀ ਆਰਥਿਕ ਲੀਡਰਸ਼ਿਪ ਦੇ ਕਮਜ਼ੋਰ ਹੋਣ ਦਾ ਖ਼ਤਰਾ ਵੀ ਕਾਫ਼ੀ ਵਧ ਜਾਵੇਗਾ।

ਯੇਲੇਨ ਨੇ ਇਹ ਸਖ਼ਤ ਚੇਤਾਵਨੀਆਂ ਭਾਰਤ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੇ ਵਿੱਤ ਮੰਤਰੀਆਂ ਦੇ ਨਾਲ-ਨਾਲ ਜਾਪਾਨ ਵਿਚ ਸੱਤ ਸਮੂਹ (ਜੀ 7) ਦੀ ਮੀਟਿੰਗ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿਚ ਜਾਰੀ ਕੀਤੀਆਂ। ਯੇਲੇਨ ਨੇ ਕਿਹਾ ਕਿ ਕਰਜ਼ੇ ਦੀ ਅਦਾਇਗੀ ਵਿਚ ਡਿਫਾਲਟਰ ਹੋਣ ਨਾਲ ਪਿਛਲੇ ਕੁਝ ਸਾਲਾਂ ਵਿਚ ਮਹਾਂਮਾਰੀ ਤੋਂ ਉਭਰਨ ਲਈ ਸਖ਼ਤ ਮਿਹਨਤ ਕਰ ਕੇ ਪ੍ਰਾਪਤ ਕੀਤੇ ਲਾਭਾਂ ਨੂੰ ਖ਼ਤਮ ਕਰਨ ਦਾ ਜੋਖ਼ਮ ਹੋਵੇਗਾ।

ਇਸ ਦੇ ਨਾਲ ਹੀ ਇਹ ਵਿਸ਼ਵਵਿਆਪੀ ਮੰਦੀ ਨੂੰ ਵਧਾਵਾ ਦੇਵੇਗਾ ਜੋ ਅਮਰੀਕਾ ਨੂੰ ਹੋਰ ਪਿੱਛੇ ਲੈ ਜਾਵੇਗਾ। ਇਸ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ 'ਤੇ ਵੀ ਖ਼ਤਰਾ ਵਧੇਗਾ। ਯੇਲੇਨ ਨੇ ਕਿਹਾ ਕਿ ਇਸ ਮੁੱਦੇ 'ਤੇ ਰਿਪਬਲਿਕਨ ਪਾਰਟੀ ਦੇ ਅਸਹਿਯੋਗ ਕਾਰਨ ਸੰਕਟ ਪੈਦਾ ਹੋਇਆ ਹੈ। ਡਿਫਾਲਟ ਦੇ ਜੋਖ਼ਮ ਨਾਲ ਅਮਰੀਕੀ ਸਰਕਾਰ ਦੀ ਕ੍ਰੈਡਿਟ ਰੇਟਿੰਗ ਵਿਚ ਗਿਰਾਵਟ ਆ ਸਕਦੀ ਹੈ। ਜਿਵੇਂ ਕਿ 2011 ਵਿਚ ਕਰਜ਼ੇ ਦੀ ਸੀਮਾ ਵਧਾਉਣ ਲਈ ਹੋਈ ਤਕਰਾਰ ਦੌਰਾਨ ਹੋਇਆ ਸੀ।

ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕਾਂਗਰਸ ਨੇ ਸਰਕਾਰ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਖਜ਼ਾਨੇ 'ਚ ਪੈਸਾ ਖ਼ਤਮ ਹੋਣ ਤੋਂ ਪਹਿਲਾਂ ਕਰਜ਼ੇ ਦੀ ਸੀਮਾ 'ਚ ਵਾਧੇ ਨੂੰ ਮਨਜ਼ੂਰੀ ਨਾ ਦਿਤੀ ਤਾਂ 1 ਜੂਨ ਤੋਂ ਅਮਰੀਕੀ ਅਰਥਵਿਵਸਥਾ ਮੰਦੀ 'ਚ ਆ ਜਾਵੇਗੀ। ਖ਼ਜ਼ਾਨਾ ਸਕੱਤਰ ਯੇਲੇਨ ਨੇ ਕਿਹਾ ਕਿ ਸੰਕਟ ਆਟੋ ਭੁਗਤਾਨ ਅਤੇ ਕ੍ਰੈਡਿਟ ਕਾਰਡਾਂ 'ਤੇ ਵਿਆਜ ਦਰਾਂ ਨੂੰ ਵਧਾ ਸਕਦਾ ਹੈ। ਜਦੋਂ ਕਿ ਕਰਜ਼ਿਆਂ ਦੀਆਂ ਦਰਾਂ ਪਹਿਲਾਂ ਹੀ 1 ਜੂਨ ਦੇ ਆਸਪਾਸ ਵਧ ਰਹੀਆਂ ਸਨ।

ਇਸ ਕਾਰਨ ਅਮਰੀਕੀ ਅਰਥਚਾਰੇ ਨੂੰ ਵੱਡਾ ਝਟਕਾ ਝਲਣਾ ਪਵੇਗਾ। ਵਿੱਤੀ ਬਾਜ਼ਾਰਾਂ, ਸੰਸਥਾਵਾਂ ਅਤੇ ਖਪਤਕਾਰਾਂ ਦੇ ਭਰੋਸੇ ਨੂੰ ਹਿੱਲਣ ਦੇ ਪ੍ਰਭਾਵ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ। ਜੇਕਰ ਇਸ ਸੰਕਟ ਦਾ ਹੱਲ ਨਾ ਹੋਇਆ ਤਾਂ ਅਗਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਜੀ-7 ਨੇਤਾਵਾਂ ਦੀ ਬੈਠਕ ਲਈ ਹੀਰੋਸ਼ੀਮਾ ਦੀ ਆਪਣੀ ਯਾਤਰਾ ਦਾ ਪ੍ਰੋਗਰਾਮ ਛੱਡਣਾ ਪੈ ਸਕਦਾ ਹੈ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement