ਸਿੰਗਾਪੁਰ: ਮੈਟਰੀਮੋਨੀਅਲ ਵੈੱਬਸਾਈਟ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਮਹਿਲਾ ਨੂੰ ਹੋਈ ਜੇਲ੍ਹ
Published : Jun 14, 2022, 8:14 pm IST
Updated : Jun 14, 2022, 8:14 pm IST
SHARE ARTICLE
Indian woman in Singapore jailed for cheating on matrimonial website
Indian woman in Singapore jailed for cheating on matrimonial website

ਮਲੀਹਾ ਰਾਮੂ ਨੇ ਤਾਮਿਲ ਮੈਟਰੀਮੋਨੀਅਲ ਵੈੱਬਸਾਈਟ 'ਤੇ ਕੀਰਤਨ ਨਾਂ ਦੀ 25 ਸਾਲਾ ਅਣਵਿਆਹੀ ਔਰਤ ਦੇ ਨਾਂ 'ਤੇ ਫਰਜ਼ੀ ਪ੍ਰੋਫਾਈਲ ਬਣਾਈ ਸੀ।



ਸਿੰਗਾਪੁਰ: ਸਥਾਨਕ ਅਦਾਲਤ ਨੇ ਭਾਰਤੀ ਮੂਲ ਦੀ 51 ਸਾਲਾ ਔਰਤ ਨੂੰ ‘ਮੈਚਮੇਕਿੰਗ’ ਵੈੱਬਸਾਈਟ ’ਤੇ ਇਕ ਭਾਰਤੀ ਵਿਅਕਤੀ ਅਤੇ ਉਸ ਦੇ ਪਿਤਾ ਕੋਲੋਂ 5,000 ਸਿੰਗਾਪੁਰੀ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸੱਤ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਲੀਹਾ ਰਾਮੂ ਨੇ ਤਾਮਿਲ ਮੈਟਰੀਮੋਨੀਅਲ ਵੈੱਬਸਾਈਟ 'ਤੇ ਕੀਰਤਨ ਨਾਂ ਦੀ 25 ਸਾਲਾ ਅਣਵਿਆਹੀ ਔਰਤ ਦੇ ਨਾਂ 'ਤੇ ਫਰਜ਼ੀ ਪ੍ਰੋਫਾਈਲ ਬਣਾਈ ਸੀ।

ਮਹਿਲਾ ਨੇ ਅਪਣੇ ਰਿਸ਼ਤੇਦਾਰ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਅਤੇ ਇਹ ਕਹਿ ਕੇ ਵੀਡੀਓ ਕਾਲ ’ਤੇ ਗੱਲ ਨਹੀਂ ਕੀਤੀ ਕਿ ਉਹ ਵਿਦੇਸ਼ ਵਿਚ ਇਕ ਫੌਜੀ ਅੱਡੇ ’ਤੇ ਕੰਮ ਕਰਦੀ ਹੈ ਅਤੇ ਉਸ ਨੂੰ ਫੋਨ ਦੇ ਕੈਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਮਹਿਲਾ ਨੇ ਧੋਖਾਧੜੀ ਦੇ ਦੋ ਇਲਜ਼ਾਮਾਂ ਦੇ ਨਾਲ-ਨਾਲ ਅਜਿਹੇ ਹੀ ਹੋਰ ਤਿੰਨ ਇਲਜ਼ਾਮ ਸਵੀਕਾਰ ਕਰ ਲਏ ਹਨ। ਇਸ ਤੋਂ ਪਹਿਲਾਂ ਵੀ ਮਹਿਲਾ 2006 ਅਤੇ 2007 ਵਿਚ ਅਜਿਹੇ ਹੀ ਅਪਰਾਧਾਂ ਲ਼ਈ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਹੈ। ਇਕ ਮਾਮਲੇ ਵਿਚ ਉਸ ਨੇ ਭਾਰਤ ਅਤੇ ਆਸਟ੍ਰੇਲੀਆ ਵਿਚ ਵਿਅਕਤੀਆਂ ਨਾਲ ਦੋਸਤੀ ਕਰਕੇ ਉਹਨਾਂ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੂੰ 2,25,000 ਸਿੰਗਾਪੁਰੀ ਡਾਲਰ ਦਾ ਚੂਨਾ ਲਗਾਇਆ ਸੀ।

CourtCourt

ਤਾਜ਼ਾ ਮਾਮਲੇ 'ਚ ਨਵੰਬਰ 2018 'ਚ ਪੀੜਤ ਗੋਵਿੰਦਧਨਾਸ਼ੇਖ਼ਰਨ ਮੁਰਲੀਕ੍ਰਿਸ਼ਨ ਦੇ ਪਿਤਾ ਨੇ ਆਪਣੇ 29 ਸਾਲਾ ਬੇਟੇ ਲਈ ਨੂੰਹ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜਦੋਂ ਪੀੜਤ ਦੇ ਪਿਤਾ ਨੇ ਵੈੱਬਸਾਈਟ ਰਾਹੀਂ ਦੋਸ਼ੀ ਔਰਤ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਸ ਨੂੰ ਘਰ ਦੇ ਨੰਬਰ 'ਤੇ ਫੋਨ ਕਰਕੇ ਆਪਣੀ ਮਾਂ ਨਾਲ ਗੱਲ ਕਰਨ ਲਈ ਕਿਹਾ। ਹਾਲਾਂਕਿ ਮਲੀਹਾ ਦੀ ਮਾਂ ਦਾ 2002 'ਚ ਦਿਹਾਂਤ ਹੋ ਗਿਆ ਸੀ ਅਤੇ ਉਹ ਇਕੱਲੀ ਰਹਿੰਦੀ ਸੀ।

jailjail

ਇਸ ਤੋਂ ਬਾਅਦ ਮਲੀਹਾ ਨੇ ਗੋਵਿੰਦਰਧਨਸੇਕਰਨ ਨਾਲ ਵਟਸਐਪ 'ਤੇ ਕੀਰਤਨ ਦੇ ਰੂਪ 'ਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਪੀੜਤ ਤੋਂ ਇਹ ਕਹਿ ਕੇ ਪੈਸੇ ਮੰਗੇ ਕਿ ਉਸ ਨੂੰ ਸਮਾਜਿਕ ਕੰਮਾਂ ਵਿਚ ਮਦਦ ਕਰਨ ਲਈ ਨਕਦੀ ਦੀ ਲੋੜ ਹੈ। ਦਸੰਬਰ 2018 ਤੋਂ ਅਕਤੂਬਰ 2019 ਤੱਕ ਉਸ ਨੇ ਮਹਿਲਾ ਨੂੰ ਚਾਰ ਵਾਰ 4750 ਸਿੰਗਾਪੁਰੀ ਡਾਲਰ ਦਿੱਤੇ। ਉਸ ਨੇ ਉਸ ਦੇ ਪਿਤਾ ਤੋਂ ਵੀ 1,000 ਸਿੰਗਾਪੁਰ ਡਾਲਰ ਵਸੂਲ ਕੀਤੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement