
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਟੈਕਨੀਸ਼ੀਅਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਦੀ ਲੈਬ ਦੇ ਮਾਹਰ ਪੱਛਮੀ ਖੂਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ।
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਟੈਕਨੀਸ਼ੀਅਨ ਸਟੀਵ ਬੈਨਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਦੀ ਲੈਬ ਦੇ ਮਾਹਰ ਪੱਛਮੀ ਖੂਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ। ਉਹਨਾਂ ਕਿਹਾ ਹੈ ਕਿ ਇਹਨਾਂ ਦੀ ਮਦਦ ਨਾਲ ਏਜੰਸੀਆਂ ਬੀਜਿੰਗ ਖਿਲਾਫ ਇਸ ਗੱਲ ਦਾ ਕੇਸ ਤਿਆਰ ਕਰ ਰਹੀਆਂ ਹਨ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਵੁਹਾਨ ਦੀ ਵਾਇਰਲੌਜੀ ਲੈਬ ਤੋਂ ਲੀਕ ਹੋਈ ਸੀ ਅਤੇ ਉਸ ਨੂੰ ਛੁਪਾਉਣਾ ਹੱਤਿਆ ਦੇ ਬਰਾਬਰ ਹੈ।
Corona virus
‘ਦ ਮੇਲ’ ਨਾਲ ਗੱਲਬਾਤ ਦੌਰਾਨ ਬੈਨਨ ਦੇ ਇਹ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਹਾਂਗਕਾਂਗ ਦੀ ਇਕ ਮਾਹਰ ਵੀ ਇਸ ਗੱਲ਼ ਦਾ ਅਰੋਪ ਲਗਾ ਕੇ ਉੱਥੋਂ ਭੱਜ ਗਈ ਹੈ ਕਿ ਕੋਰੋਨਾ ਵਾਇਰਸ ਸਬੰਧੀ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਪਰ ਉਹਨਾਂ ਨੇ ਇਸ ਨੂੰ ਛੁਪਾ ਕੇ ਰੱਖਿਆ। ਉੱਥੇ ਹੀ ਬੈਨਨ ਨੇ ਪੱਛਮੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਚੀਨ ਦੇ ‘ਬੇਰਹਿਮ ਅਤੇ ਤਾਨਾਸ਼ਾਹੀ' ਸ਼ਾਸਨ ਨੂੰ ਹਟਾਉਣ ਲਈ ਕੰਮ ਕਰਨ।
Corona virus
ਉਹਨਾਂ ਨੇ ਦਾਅਵਾ ਕੀਤਾ ਹੈ ਕਿ ਚੀਨ ਤੋਂ ਭੱਜੇ ਹੋਏ ਕੁਝ ਲੋਕ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵੁਹਾਨ ਵਿਚ ਕੀ ਹੋਇਆ ਸੀ। ਉਹਨਾਂ ਨੇ ਦਾਅਵਾ ਕੀਤਾ ਕਿ, ‘ਉਹ ਹਾਲੇ ਮੀਡੀਆ ਨਾਲ ਗੱਲ਼ ਨਹੀਂ ਕਰ ਰਹੇ ਪਰ ਵੁਹਾਨ ਅਤੇ ਦੂਜੇ ਲੈਬ ਦੇ ਲੋਕ ਪੱਛਮ ਆਏ ਹਨ ਅਤੇ ਚੀਨ ਦੀ ਕੰਮਿਊਨਿਸਟ ਪਾਰਟੀ ਖਿਲਾਫ ਸਬੂਤ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਲੋਕ ਹੈਰਾਨ ਰਹਿਣ ਵਾਲੇ ਹਨ’।
Corona virus
ਬੈਨਨ ਨੇ ਦਾਅਵਾ ਕੀਤਾ ਹੈ ਕਿ ਚੀਨ ਅਤੇ ਹਾਂਗਕਾਂਗ ਤੋਂ ਫਰਵਰੀ ਤੋਂ ਬਾਅਦ ਲੋਕ ਆ ਰਹੇ ਹਨ ਅਤੇ ਅਮਰੀਕਾ ਕਾਨੂੰਨੀ ਕੇਸ ਤਿਆਰ ਕਰ ਰਿਹਾ ਹੈ, ਜਿਸ ਵਿਚ ਸਮਾਂ ਲੱਗ ਸਕਦਾ ਹੈ।ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਕਾਂਊਸਿਲ ਵਿਚ ਸ਼ਾਮਲ ਰਹੇ ਚੁੱਕੇ ਬੈਨਨ ਨੇ ਕਿਹਾ ਕਿ ਜਾਸੂਸ ਇਹ ਕੇਸ ਤਿਆਰ ਕਰ ਰਹੇ ਹਨ ਕਿ ਚੀਨ ਦੇ ਲੈਬ ਵਿਚ SARS-ਵਰਗੇ ਵਾਇਰਸਾਂ ਦੀ ਵੈਕਸੀਨ ਅਤੇ ਦਵਾਈ ਤਿਆਰ ਕਰਨ ਦੇ ਪ੍ਰਯੋਗ ਦੌਰਾਨ ਉੱਥੋਂ ਵਾਇਰਸ ਲੀਕ ਹੋ ਗਿਆ।
Stephen K. Bannon
ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਲੈਬ ਵਿਚ ਖਤਰਨਾਕ ਪ੍ਰਯੋਗ ਕੀਤੇ ਜਾ ਰਹੇ ਸੀ, ਜਿਸ ਦੀ ਇਜਾਜ਼ਤ ਨਹੀਂ ਸੀ ਅਤੇ ਵਾਇਰਸ ਕਿਸੇ ਇਨਸਾਨ ਦੇ ਜ਼ਰੀਏ ਜਾਂ ਗਲਤੀ ਨਾਲ ਲੈਬ ‘ਚੋਂ ਬਾਹਰ ਆ ਗਿਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਡਿਫੈਕਟਰਸ ਅਮਰੀਕਾ, ਯੂਰੋਪ ਅਤੇ ਬ੍ਰਿਟੇਨ ਦੀਆਂ ਖੂਫੀਆਂ ਏਜੰਸੀਆਂ ਨਾਲ ਗੱਲ਼ਬਾਤ ਕਰ ਰਹੇ ਹਨ। ਉਹਨਾਂ ਨੇ ਸੰਭਾਵਨਾ ਜਤਾਈ ਹੈ ਕਿ ਖੂਫੀਆ ਏਜੰਸੀਆਂ ਦੇ ਕੋਲ ਇਲੈਕ੍ਰਾਨਿਕਸ ਇੰਟੈਲੀਜੈਂਸ ਹਨ ਅਤੇ ਲੈਬ ਵਿਚ ਜਾਣ ਵਾਲਿਆਂ ਦੀ ਜਾਣਕਾਰੀ ਹੈ, ਜਿਸ ਨਾਲ ਅਹਿਮ ਸਬੂਤ ਮਿਲੇ ਹਨ।
Corona virus
ਬੈਨਨ ਨੇ ਇਹ ਵੀ ਕਿਹਾ ਹੈ ਕਿ ਚਾਹੇ ਵਾਇਰਸ ਵੁਹਾਨ ਦੀ ਵੈਟ ਮਾਰਕਿਟ ਤੋਂ ਫੈਲਿਆ ਹੋਵੇ ਜਾਂ ਲੈਬ ‘ਚੋਂ ਨਿਕਲਿਆ ਹੋਵੇ, ਇਸ ਦੇ ਫੈਲਣ ਤੋਂ ਬਾਅਦ ਚੀਨ ਦੀ ਕੰਮਿਊਨਿਸਟ ਪਾਰਟੀ ਨੇ ਜਿਵੇਂ ਇਸ ਨੂੰ ਛੁਪਾਇਆ ਹੈ, ਇਹ ਹੱਤਿਆ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਤਾਈਵਾਨ ਨੇ ਵਿਸ਼ਵ ਸਿਹਤ ਸੰਗਠਨ ਨੂੰ 31 ਦਸੰਬਰ ਨੂੰ ਦੱਸਿਆ ਸੀ ਕਿ ਹੁਬੇਈ ਪ੍ਰਾਂਤ ਵਿਚ ਕੋਈ ਮਹਾਂਮਾਰੀ ਫੈਲ ਰਹੀ ਹੈ। ਬੀਜਿੰਗ ਦੀ ਸੀਡੀਸੀ ਨੇ ਇਸ ਬਾਰੇ ਜਾਣਕਾਰੀ ਛੁਪਾ ਕੇ ਅਮਰੀਕਾ ਦੇ ਨਾਲ ਜਨਵਰੀ ਵਿਚ ਟਰੇਡ ਡੀਲ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ, ‘ਜੇਕਰ ਉਹ ਦਸੰਬਰ ਦੇ ਆਖਰੀ ਹਫ਼ਤੇ ਵਿਚ ਸੱਚਾਈ ਦੱਸ ਦਿੰਦੇ ਤਾਂ 95 ਫੀਸਦੀ ਜਾਨਾਂ ਅਤੇ ਆਰਥਕ ਨੁਕਸਾਨ ਨੂੰ ਬਚਾਇਆ ਜਾ ਸਕਦਾ ਸੀ’।