ਇਜ਼ਰਾਈਲੀ ਡਾਕਟਰਾਂ ਦੀ ਵੱਡੀ ਸਫ਼ਲਤਾ,ਹਾਦਸੇ 'ਚ ਲਗਭਗ ਵੱਖ ਹੋਇਆ ਬੱਚੇ ਦਾ ਸਿਰ ਮੁੜ ਜੋੜਿਆ 

By : KOMALJEET

Published : Jul 14, 2023, 8:59 pm IST
Updated : Jul 14, 2023, 8:59 pm IST
SHARE ARTICLE
MIRACLE IN ISRAEL: Doctors Reattach The Boy’s Severed Head
MIRACLE IN ISRAEL: Doctors Reattach The Boy’s Severed Head

ਅਜਿਹੇ ਮਾਮਲਿਆਂ ਵਿਚ ਨਹੀਂ ਹੁੰਦੀ 100 ਵਿਚੋਂ 70 ਫ਼ੀ ਸਦੀ ਲੋਕਾਂ ਦੇ ਬਚਣ ਦੀ ਆਸ 

ਇਜ਼ਰਾਈਲ ਵਿਚ ਡਾਕਟਰਾਂ ਨੇ ਇਕ 12 ਸਾਲਾ ਲੜਕੇ ਦਾ ਸਿਰ ਦੁਬਾਰਾ ਜੋੜ ਦਿਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੁਲੇਮਾਨ ਹਸਨ ਦਾ ਐਕਸੀਡੈਂਟ ਹੋਇਆ ਸੀ। ਸਾਈਕਲ ਚਲਾਉਂਦੇ ਸਮੇਂ ਉਸ ਨੂੰ ਇਕ ਕਾਰ ਨੇ ਟੱਕਰ ਮਾਰ ਦਿਤੀ, ਜਿਸ ਤੋਂ ਬਾਅਦ ਉਸ ਦਾ ਸਿਰ ਉਸ ਦੀ ਗਰਦਨ ਤੋਂ ਅੰਦਰੂਨੀ ਤੌਰ 'ਤੇ ਵੱਖ ਹੋ ਗਿਆ। ਇਸ ਸਥਿਤੀ ਨੂੰ ਮੈਡੀਕਲ ਵਿਗਿਆਨ ਵਿਚ ਅੰਦਰੂਨੀ ਕਠੋਰਤਾ ਕਿਹਾ ਜਾਂਦਾ ਹੈ।

ਅੰਦਰੂਨੀ ਤੌਰ 'ਤੇ ਲੱਗੀ ਇਸ ਸੱਤ ਕਾਰਨ ਸਿਰ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਤੋਂ ਕੱਟਿਆ ਜਾਂਦਾ ਹੈ ਪਰ ਚਮੜੀ ਦੁਆਰਾ ਬਾਹਰੋਂ ਜੁੜਿਆ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਇਕ ਅਜਿਹੀ ਸਥਿਤੀ ਹੈ ਜਦੋਂ ਸਿਰ ਨੂੰ ਰੀੜ੍ਹ ਦੀ ਹੱਡੀ  ਦੇ ਉੱਪਰਲੇ ਹਿੱਸੇ ਨਾਲ ਜੋੜਨ ਵਾਲੀਆਂ ਮਾਸਪੇਸ਼ੀਆਂ ਇਕ ਜ਼ਬਰਦਸਤੀ ਝਟਕੇ ਦੇ ਅਧੀਨ ਫਟ ਜਾਂਦੀਆਂ ਹਨ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਇਸ ਕਿਸਮ ਦੀ ਸੱਟ ਬਹੁਤ ਦੁਰਲਭ ਹੁੰਦੀ ਹੈ। ਰੀੜ੍ਹ ਦੀ ਹੱਡੀ ਦੀ ਅਜਿਹੀ ਸੱਟ ਦੀ ਘਟਨਾ ਇਕ ਪ੍ਰਤੀਸ਼ਤ ਤੋਂ ਘੱਟ ਹੈ। ਹਾਲਾਂਕਿ, ਅੰਦਰੂਨੀ ਸਿਰ ਕੱਟਣ ਦੇ ਮਾਮਲੇ ਬਹੁਤੇ ਨਹੀਂ ਜਾਣੇ ਜਾਂਦੇ ਹਨ ਕਿਉਂਕਿ 70 ਫ਼ੀ ਸਦੀ ਪੀੜਤਾਂ ਦੀ ਮੌਕੇ 'ਤੇ ਜਾਂ ਹਸਪਤਾਲ ਦੇ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਲਾਈਨਮੈਨ ਦੀ ਮੌਤ   

ਫਿਲਾਡੇਲਫੀਆ ਦੇ ਚਿਲਡਰਨ ਹਸਪਤਾਲ ਵਿਚ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ, 1983 ਤੋਂ 2003 (17 ਸਾਲ) ਵਿਚਕਾਰ ਅੰਦਰੂਨੀ ਸਿਰ ਵੱਢਣ ਦੇ 16 ਮਾਮਲੇ ਸਾਹਮਣੇ ਆਏ ਸਨ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਪਿਛਲੇ ਮਹੀਨੇ ਯਾਨੀ ਜੂਨ ਵਿਚ ਵਾਪਰੀ ਸੀ, ਪਰ ਡਾਕਟਰਾਂ ਨੇ ਜੁਲਾਈ ਤਕ ਇਸ ਘਟਨਾ ਨੂੰ ਜਨਤਕ ਨਹੀਂ ਕੀਤਾ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸੁਲੇਮਾਨ ਹਸਨ ਦਾ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ। ਇਹ ਸਰਜਰੀ ਕਈ ਘੰਟੇ ਚੱਲੀ। ਫਿਲਹਾਲ ਸੁਲੇਮਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।

ਡਾਕਟਰਾਂ ਨੇ ਦਸਿਆ ਕਿ ਸਰਜਰੀ ਦੌਰਾਨ ਉਨ੍ਹਾਂ ਨੇ ਸੁਲੇਮਾਨ ਦੇ ਸਿਰ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਨ ਲਈ ਰਾਡਾਂ, ਪੇਚਾਂ, ਪਲੇਟਾਂ ਅਤੇ ਹੱਡੀਆਂ ਦੇ ਗ੍ਰਾਫਟ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਜਰੀ ਇਸ ਲਈ ਸੰਭਵ ਹੋਈ ਕਿਉਂਕਿ ਸੜਕ ਹਾਦਸੇ ਵਿਚ ਸੁਲੇਮਾਨ ਦੀਆਂ ਮੁੱਖ ਨਸਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ। ਇਸ ਕਾਰਨ ਦਿਮਾਗ 'ਚ ਖ਼ੂਨ ਦਾ ਸੰਚਾਰ ਠੀਕ ਰਿਹਾ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਬ੍ਰੇਨ ਡੈੱਡ ਹੋ ਜਾਣਾ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ।

ਸਰਜਰੀ ਕਰਨ ਵਾਲੇ ਹਦਸਾਹ ਮੈਡੀਕਲ ਸੈਂਟਰ ਦੇ ਡਾਕਟਰ ਓਹਦ ਇਨਾਵ ਅਤੇ ਡਾਕਟਰ ਜ਼ੀਵ ਆਸਾ ਨੇ ਕਿਹਾ ਕਿ ਸੁਲੇਮਾਨ ਨੂੰ ਕੋਈ ਨਿਊਰੋਲੋਜੀਕਲ ਘਾਟ ਜਾਂ ਸੰਵੇਦੀ ਸਮੱਸਿਆ ਨਹੀਂ ਸੀ। ਉਸ ਦੇ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਹੈ ਅਤੇ ਉਹ ਬਗ਼ੈਰ ਕਿਸੇ ਦੀ ਮਦਦ ਦੇ ਤੁਰ ਸਕਦਾ ਹੈ ਪਰ ਉਸ ਨੂੰ ਕੁੱਝ ਸਮੇਂ ਲਈ ਫਿਜ਼ੀਓਥੈਰੇਪੀ ਦਿਤੀ ਜਾਵੇਗੀ। ਇਸ ਤੋਂ ਬਾਅਦ ਹੀ ਉਹ ਅਪਣਾ ਸਿਰ ਅਤੇ ਗਰਦਨ ਹਿਲਾ ਸਕੇਗਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement