Canada News: ਅਮਨਜੋਤ ਸਿੰਘ ਪੰਨੂ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ’ਚ ਸੈਨੇਟਰ ਨਿਯੁਕਤ
Published : Jul 14, 2024, 9:24 am IST
Updated : Jul 14, 2024, 10:37 am IST
SHARE ARTICLE
Canada News: Amanjot Singh Pannu appointed senator in the Senate of the University of Calgary
Canada News: Amanjot Singh Pannu appointed senator in the Senate of the University of Calgary

Canada News: ਯੂਨੀਵਰਸਿਟੀ ਆਫ਼ ਕੈਲਗਰੀ ਕੈਨੇਡਾ ਦੀ ਅੱਠਵੀਂ ਸੱਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਵਿਚ ਲਗਭਗ 36000 ਵਿਦਿਆਰਥੀ ਪੜ੍ਹਾਈ ਕਰਦੇ ਹਨ।   

 

Canada News : ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਵਲੋਂ ਦੇਸ਼ ਦੀਆਂ ਸੱਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਜਾਣੇ ਪਛਾਣੇ ਅਮਨਜੋਤ ਸਿੰਘ ਪੰਨੂ ਦੀ ਨਾਮਜ਼ਦਗੀ ਬਤੌਰ ਸੈਨੇਟਰ ਵਜੋਂ ਕੀਤੀ ਗਈ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿਖਿਆ ਮੰਤਰੀ ਰਾਜਨ ਸਾਹਨੀ ਵਲੋਂ ਪਹਿਲੀ ਜੁਲਾਈ 2024 ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ।

ਇਹ ਖ਼ਬਰ ਪੜ੍ਹੋ :  Bombay High Court: ਜੇ ਦੁੱਖ ਸਾਂਝਾ ਕਰਨ ਲਈ ਪੈਰੋਲ ਦਿਤੀ ਜਾ ਸਕਦੀ ਹੈ ਤਾਂ ਖ਼ੁਸ਼ੀ ਦੇ ਮੌਕਿਆਂ ’ਤੇ ਕਿਉਂ ਨਹੀਂ ? : ਬੰਬਈ ਹਾਈ ਕੋਰਟ

ਜ਼ਿਕਰਯੋਗ ਹੈ ਕਿ ਕੁਲ 62 ਵੱਖ ਵੱਖ ਮੈਂਬਰਾਂ ਵਿਚੋਂ ਪੰਨੂੰ ਮੌਜੂਦਾ ਸੈਨੇਟ ਦੇ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ। ਪੰਨੂ ਨੇ ਅਪਣੀ ਨਾਮਜ਼ਦਗੀ ਪ੍ਰਤੀ ਮਨਿਸਟਰ ਸਾਹਨੀ ਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧਨਵਾਦ ਕਰਦਿਆਂ ਕਿਹਾ ਕਿ ਜਿਥੇ ਉਹ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਤ ਕਰਨ ’ਤੇ ਜ਼ੋਰ ਦੇਣਗੇ, ਉਥੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਬਣਾ ਕੇ ਕੈਲਗਰੀ ਦੇ ਲੋਕ ਹਿੱਤਾਂ ਦੀ ਪ੍ਰਤੀਨਿਧਤਾ ਕਰਨ ’ਤੇ ਅਪਣਾ ਧਿਆਨ ਕੇਂਦਰਤ ਕਰਨਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ਼ ਕੈਲਗਰੀ ਕੈਨੇਡਾ ਦੀ ਅੱਠਵੀਂ ਸੱਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਵਿਚ ਲਗਭਗ 36000 ਵਿਦਿਆਰਥੀ ਪੜ੍ਹਾਈ ਕਰਦੇ ਹਨ।   

​(For more Punjabi news apart fromAmanjot Singh Pannu appointed senator in the Senate of the University of Calgary, stay tuned to Rozana Spokesman)

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement