
ਬ੍ਰਾਜ਼ੀਲ ਤੋਂ ਇਕ ਅਨੋਖੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਅਵਾਰਾ ਕੁੱਤੇ ਨੂੰ ਹੁੰਡਈ ਸ਼ੋਅਰੂਮ ਵਿਚ ਨੌਕਰੀ ਦਿੱਤੀ ਗਈ ਹੈ।
ਨਵੀਂ ਦਿੱਲੀ: ਬ੍ਰਾਜ਼ੀਲ ਤੋਂ ਇਕ ਅਨੋਖੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਅਵਾਰਾ ਕੁੱਤੇ ਨੂੰ ਹੁੰਡਈ ਸ਼ੋਅਰੂਮ ਵਿਚ ਨੌਕਰੀ ਦਿੱਤੀ ਗਈ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਵਿਚ ਹੁੰਡਈ ਪ੍ਰਾਈਮ ਬ੍ਰਾਂਚ ਦੇ ਕਰਮਚਾਰੀਆਂ ਨੇ ਇਕ ਕੁੱਤੇ ਨੂੰ ਸ਼ੋਅਰੂਮ ਦੇ ਬਾਹਰ ਇੰਤਜ਼ਾਰ ਕਰਦੇ ਦੇਖਿਆ। ਉਹਨਾਂ ਸੋਚਿਆ ਕਿ ਉਹ ਚਲਾ ਜਾਵੇਗਾ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਉਹ ਉੱਥੇ ਬੈਠਾ ਰਿਹਾ।
Car showroom adopts stray dog as 'sales person'
ਉਹ ਹਰ ਰੋਜ਼ ਉੱਥੇ ਬੈਠਣ ਲੱਗਿਆ। ਸ਼ੋਅਰੂਮ ਦੇ ਮੈਨੇਜਰ ਮਾਰੀਆਨੋ ਨੇ ਉਸ ‘ਤੇ ਦਰਿਆਦਿਲੀ ਦਿਖਾਈ ਅਤੇ ਉਸ ਨੂੰ ਭੋਜਨ ਅਤੇ ਪਾਣੀ ਦਿੱਤਾ। ਕੁੱਤੇ ਨੇ ਕਰਮਚਾਰੀਆਂ ਦੇ ਦਿਲਾਂ ਨੂੰ ਜਿੱਤਣ ਵਿਚ ਦੇਰੀ ਨਹੀਂ ਲਗਾਈ। ਆਖਿਰਕਾਰ ਸਟਾਫ ਨੇ ਕੁੱਤੇ ਨੂੰ ਡੀਲਰਸ਼ਿਪ ਮਾਸਕਟ ਦੇ ਰੂਪ ਵਿਚ ਰੱਖ ਲਿਆ। ਉਹਨਾਂ ਨੇ ਉਸ ਨੂੰ ਟਕਸਨ ਪ੍ਰਾਈਮ ਨਾਮ ਦਿੱਤਾ ਅਤੇ ਉਸ ਨੂੰ ਇਕ ‘ਪੇਸ਼ੇਵਰ ਸਲਾਹਕਾਰ’ ਦੇ ਰੂਪ ਵਿਚ ਕੰਮ ‘ਤੇ ਰੱਖਿਆ।
Car showroom adopts stray dog as 'sales person'
ਉਸ ਨੂੰ ਇਕ ਸਟਾਫ ਆਈਡੀ ਬੈਚ ਦਿੱਤਾ ਗਿਆ ਹੈ ਅਤੇ ਫੋਨ ‘ਤੇ ਸਿਖਲਾਈ ਵੀ ਦਿੱਤੀ ਗਈ ਹੈ। ਸ਼ੋਅਰੂਮ ਦੇ ਮੈਨੇਜਰ ਨੇ ਦੱਸਿਆ ਕਿ ਟਕਸਨ ਦਾ ਵਰਤਾਅ ਕਾਫੀ ਸਕਾਰਾਤਮਕ ਹੈ। ਗਾਹਕ ਉਸ ਦੀ ਸੇਵਾ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਉਹ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਹੈ, ਇਸ ਦੇ ਨਾਲ ਹੀ ਉਹ ਸ਼ੋਅਰੂਮ ਦੀ ਰਖਵਾਲੀ ਵੀ ਕਰਦਾ ਹੈ।
ਬੀਤੇ ਦਿਨੀਂ ਕੰਪਨੀ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਹ ਖ਼ਬਰ ਪੋਸਟ ਕੀਤੀ ਸੀ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਕੰਪਨੀ ਦੀ ਸ਼ਲਾਘਾ ਵੀ ਕਰ ਰਹੇ ਹਨ।