ਆਸਵੰਦੀ! ਕੋਰੋਨਾ ਦੇ ਲੱਛਣਾਂ ਦੀ ਸੰਭਾਵੀ ਲੜੀ ਪਤਾ ਲਾਉਣ ਵਿਚ ਕਾਮਯਾਬ ਹੋਏ ਵਿਗਿਆਨੀ!
Published : Aug 14, 2020, 9:37 pm IST
Updated : Aug 14, 2020, 9:37 pm IST
SHARE ARTICLE
Corona virus
Corona virus

ਛੇਤੀ ਇਲਾਜ ਤੋਂ ਇਲਾਵਾ ਇਕਾਂਤਵਾਸ ਸਬੰਧੀ ਫ਼ੈਸਲਾ ਲੈਣ 'ਚ ਹੋਵੇਗੀ ਸੌਖ

ਲਾਂਸ ਏਂਜਲਿਸ : ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਅੰਦਰ ਲੱਛਣ ਦਿਸਣ ਦੀ ਸੰਭਾਵੀ ਲੜੀ ਦਾ ਪਤਾ ਲਾ ਲਿਆ ਹੈ। ਇਸ ਪ੍ਰਾਪਤੀ ਨਾਲ ਡਾਕਟਰ ਹੋਰ ਰੋਗਾਂ ਦੇ ਖ਼ਦਸ਼ੇ ਨੂੰ ਰੱਦ ਕਰ ਸਕਣਗੇ, ਮਰੀਜ਼ਾਂ ਨੂੰ ਛੇਤੀ ਇਲਾਜ ਮਿਲ ਸਕੇਗਾ ਅਤੇ ਉਹ ਇਕਾਂਤਵਾਸ ਬਾਰੇ ਫ਼ੈਸਲਾ ਕਰਨ ਦੇ ਵੀ ਸਮਰੱਥ ਹੋਣਗੇ।

Corona Virus Corona Virus

'ਫ਼ਰੰਟੀਅਰਜ਼ ਇਨ ਪਬਿਲਕ ਹੈਲਥ' ਰਸਾਲੇ ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਮਰੀਜ਼ਾਂ ਅੰਦਰ ਸੱਭ ਤੋਂ ਪਹਿਲਾਂ ਸੰਭਾਵੀ ਲੱਛਣ ਹੈ ਬੁਖ਼ਾਰ, ਖੰਘ, ਮਾਸਪੇਸ਼ੀਆਂ ਵਿਚ ਦਰਜ, ਉਲਟੀ ਅਤੇ ਦਸਤ ਜਿਹੇ ਲੱਛਣ ਹਨ।

Corona virus Corona virus

ਅਮਰੀਕਾ ਵਿਚ ਯੂਨੀਵਰਸਿਟੀ ਆਫ਼ ਸਦਰਨ ਕੈਲੀਫ਼ੋਰਨੀਆ ਵਿਚ ਮੈਡੀਸਨ ਐਂਡ ਬਾਇਉਮੈਡੀਕਲ ਇੰਜਨੀਅਰਿੰਗ ਦੇ ਪ੍ਰੋਫ਼ੈਸਰ ਪੀਟਰ ਕੁਨ ਨੇ ਸਮਝਾਇਆ, 'ਇਸ ਲੜੀ ਨੂੰ ਸਮਝਣਾ ਤਦ ਖ਼ਾਸ ਤੌਰ 'ਤੇ ਜ਼ਰੂਰੀ ਹੋ ਜਾਂਦਾ ਹੈ ਜਦ ਫ਼ਲੂ ਜਿਹੇ ਪਰਸਪਰ ਰੋਗਾਂ ਦਾ ਚੱਕਰ ਚੱਲ ਰਿਹਾ ਹੈ ਜੋ ਕੋਵਿਡ-19 ਵਾਂਗ ਹੀ ਹੈ।'

Corona Vaccine Corona Vaccine

ਕੁਨ ਮੁਤਾਬਕ ਇਸ ਨਵੀਂ ਜਾਣਕਾਰ ਮਗਰੋਂ ਹੁਣ ਡਾਕਟਰ ਇਹ ਤੈਅ ਕਰ ਸਕਣਗੇ ਕਿ ਮਰੀਜ਼ਾਂ ਦੀ ਦੇਖਭਾਲ ਲਈ ਕੀ ਕਦਮ ਚੁੱਕਣ ਦੀ ਲੋੜ ਹੈ। ਉਹ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋਣ ਤੋਂ ਬਚਾ ਸਕਣਗੇ। ਇਹ ਅਧਿਐਨ ਸੰਸਾਰ ਸਿਹਤ ਸੰਸਥਾ ਵਲੋਂ 16 ਤੋਂ 24 ਫ਼ਰਵਰੀ ਵਿਚਾਲੇ ਚੀਨ ਦੇ ਕੋਵਿਡ-19 ਦੇ 55000 ਤੋਂ ਵੱਧ ਲਾਗ ਦੇ ਮਾਮਲਿਆਂ ਵਿਚੋਂ ਲੱਛਣ ਵਾਲੇ ਮਾਮਲਿਆਂ ਦੀ ਦਰ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤਾ ਗਿਆ ਹੈ।

Corona Virus Corona Virus

ਅਧਿਐਨਕਾਰਾਂ ਨੇ ਚਾਈਨਾ ਮੈਡੀਕਲ ਟਰੀਟਮੈਂਟ ਐਕਸਪਰਟ ਗਰੁਪ ਵਲੋਂ 11 ਦਸੰਬਰ 2019 ਤੋਂ 29 ਜਨਵਰੀ 2020 ਵਿਚਾਲੇ ਇਕੱਠੇ ਕੀਤੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ। ਵਿਗਿਆਨੀਆਂ ਨੇ ਕੋਵਿਡ-19 ਅਤੇ ਇਨਫ਼ਲੂਐਂਜਾ ਦੇ ਲੱਛਣਾਂ ਅਤੇ ਉਨ੍ਹਾਂ ਅੰਦਰ ਦਿਸਣ ਦੀ ਲੜੀ ਦੀ ਤੁਲਨਾ ਕਰਨ ਲਈ ਉੱਤਰ ਅਮਰੀਕਾ, ਯੂਰਪ ਅਤੇ ਦਖਣੀ ਗੋਲਾਰਥ ਦੇ 2470 ਮਾਮਲਿਆਂ ਦੇ ਫ਼ਲੂ ਡੇਟਾ ਦਾ ਵੀ ਅਧਿਐਨ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement