ਅਮਰੀਕਾ ਦੇ ਵਿਗਿਆਨੀਆਂ ਨੇ ਕੋਵਿਡ-19 ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਅਤੇ ਹੋਰ ਕਿਸਮ ਦੇ ਕੋਰੋਨਾ ਵਾਇਰਸਾਂ ਦਾ ਸੰਭਾਵੀ ਇਲਾਜ ਲੱਭ ਲਿਆ ਹੈ
ਵਾਸ਼ਿੰਗਟਨ, 4 ਅਗੱਸਤ : ਅਮਰੀਕਾ ਦੇ ਵਿਗਿਆਨੀਆਂ ਨੇ ਕੋਵਿਡ-19 ਲਈ ਜ਼ਿੰਮੇਵਾਰ ਸਾਰਸ-ਸੀਓਵੀ-2 ਵਾਇਰਸ ਅਤੇ ਹੋਰ ਕਿਸਮ ਦੇ ਕੋਰੋਨਾ ਵਾਇਰਸਾਂ ਦਾ ਸੰਭਾਵੀ ਇਲਾਜ ਲੱਭ ਲਿਆ ਹੈ। ਰੋਗ ਫੈਲਾਉਣ ਵਾਲੇ ਕੋਰੋਨਾ ਵਾਇਰਸ ਸੰਸਾਰ ਭਰ ਵਿਚ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਹਨ ਜਿਵੇਂ ਸਾਰਸ ਸੀਓਵੀ, ਐਮਈਆਰਐਸ-ਸੀਓਵੀ ਅਤੇ ਨਵੇਂ ਉਭਰੇ ਸਾਰਸ-ਸੀਓਵੀ-2 ਕਾਰਨ ਵੇਖਣ ਨੂੰ ਮਿਲਿਆ ਹੈ। ਨਵੇਂ ਅਧਿਐਨ ਵਿਚ ਵੇਖਿਆ ਗਿਆ ਕਿ ਛੋਟੇ ਅਣੂ ਵਾਲੇ ਪ੍ਰੋਟੀਜ਼ ਵਿਰੋਧੀ ਕੋਰੋਨਾ ਵਾਇਰਸ ਵਿਰੁਧ ਕਾਫ਼ੀ ਅਸਰਦਾਰ ਹਨ। ਪ੍ਰੋਟੀਜ਼ ਵਾਇਰਸ ਵਿਰੋਧੀ ਦਵਾਈਆਂ ਦੀ ਸ਼੍ਰੇਣੀ ਹੈ ਜੋ ਏਡਜ਼ ਅਤੇ ਹੈਪੇਟਾਈਟਸ ਸੀ ਦੇ ਇਲਾਜ ਵਿਚ ਢੁਕਵੀਂ ਹੁੰਦੀ ਹੈ। ਪ੍ਰੋਟੀਜ਼ ਇਕ ਇੰਜ਼ਾਇਮ ਹੈ ਜੋ ਪ੍ਰੋਟੀਨ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਤੋੜਨ ਦੀ ਕਵਾਇਦ ਨੂੰ ਗਤੀ ਦਿੰਦਾ ਹੈ।
ਖੋਜਕਾਰਾਂ ਨੇ ਵੇਖਿਆ ਕਿ ਇਹ ਕੋਰੋਨਾ ਵਾਇਰਸ 3 ਸੀ ਜਿਹੇ ਪ੍ਰੋਟੀਜ਼ ਜਿਨ੍ਹਾਂ ਨੂੰ 3ਸੀਐਲਪ੍ਰੋ ਵਜੋਂ ਜਾਣਿਆ ਜਾਂਦਾ ਹੈ, ਮਜ਼ਬੂਤ ਇਲਾਜੀ ਲੱਛਣ ਹੈ ਕਿਉਂਕਿ ਇਹ ਕੋਰੋਨਾ ਵਾਇਰਸ ਦੀ ਉਤਪਤੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਮਰੀਕਾ ਦੀ ਕੰਸਾਸ ਸਟੇਟ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕਾਯੋਂਗ ਓਕ ਚਾਂਗ ਨੇ ਕਿਹਾ, 'ਕੋਵਿਡ-19 ਖੋਜ ਵਿਚ ਟੀਕਾ ਬਣਾਉਣਾ ਅਤੇ ਇਲਾਜ ਲੱਭਣਾ ਸੱਭ ਤੋਂ ਵੱਡੇ ਟੀਚੇ ਹਨ ਅਤੇ ਇਲਾਜ ਅਸਲੀ ਕੁੰਜੀ ਹੈ।' ਉਨ੍ਹਾਂ ਕਿਹਾ ਕਿ ਇਸ ਪੱਤਰ ਵਿਚ ਕੋਰੋਨਾ ਵਾਇਰਸ 3 ਸੀਐਲਪ੍ਰੋ ਨੂੰ ਟੀਚਾ ਬਣਾਉਣ ਵਾਲੇ ਪ੍ਰੋਟੀਜ਼ ਅਵਰੋਧਕ ਦੇ ਵੇਰਵੇ ਹਨ ਜੋ ਮਸ਼ਹੂਰ ਇਲਾਜੀ ਲੱਛਣ ਹੈ। ਖੋਜਕਾਰਾਂ ਨੇ ਕਿਹਾ ਕਿ ਇਹ ਅਧਿਐਨ ਵਿਖਾਉਂਦਾ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਸੰਭਾਵੀ ਇਲਾਜ ਲਈ ਯੋਗਿਕਾਂ ਦੀ ਇਸ ਲੜੀ ਦੀ ਹੋਰ ਜਾਂਚ ਕਰਨ ਦੀ ਲੋੜ ਹੈ। ਇਹ ਅਧਿਐਨ ਸਾਇੰਸ ਟਰਾਂਸਲੇਸ਼ਨਨ ਮੈਡੀਸਿਨ ਰਸਾਲੇ ਵਿਚ ਛਪਿਆ ਹੈ।