
Canada News: ਕੈਨੇਡਾ 2026 ਵਿਚ ਅਪਣੀ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਵਿਸਥਾਰ ਕਰਨ ਲਈ ਤਿਆਰ ਹੈ, ਜਿਸ ਵਿਚ ਤਿੰਨ ਨਵੀਆਂ ਪੇਸ਼ੇਵਰ ਸ਼੍ਰੇਣੀਆਂ ਸ਼ਾਮਲ ਹਨ
Changes to Canada's permanent citizenship rules; ਕੈਨੇਡਾ 2026 ਵਿਚ ਅਪਣੀ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਵਿਸਥਾਰ ਕਰਨ ਲਈ ਤਿਆਰ ਹੈ, ਜਿਸ ਵਿਚ ਤਿੰਨ ਨਵੀਆਂ ਪੇਸ਼ੇਵਰ ਸ਼੍ਰੇਣੀਆਂ ਸ਼ਾਮਲ ਹਨ, ਜੋ ਸਿਰਫ਼ ਸੀਨੀਅਰ ਮੈਨੇਜਰਾਂ, ਵਿਗਿਆਨੀਆਂ ਅਤੇ ਖੋਜਕਰਤਾਵਾਂ ਅਤੇ ਫੌਜੀਆਂ ਲਈ ਹਨ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਇਕ ਜਨਤਕ ਸਲਾਹ-ਮਸ਼ਵਰੇ ਦੇ ਨੋਟਿਸ ਵਿਚ ਇਸ ਕਦਮ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਇਨ੍ਹਾਂ ਖੇਤਰਾਂ ਵਿਚ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਅਰਜ਼ੀਆਂ ਨੂੰ ਸੁਚਾਰੂ ਬਣਾਉਣਾ ਹੈ।
ਸਲਾਹ-ਮਸ਼ਵਰਾ 3 ਸਤੰਬਰ, 2025 ਤਕ ਖੁੱਲ੍ਹਾ ਰਹੇਗਾ, ਜਦਕਿ ਸਰਕਾਰ ਨੇ ਲਾਗੂ ਕਰਨ ਦੀ ਵਿਸਥਾਰਤ ਸਮਾਂ ਸੀਮਾ ਦਾ ਪ੍ਰਗਟਾਵਾ ਨਹੀਂ ਕੀਤਾ ਹੈ। ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਵਿਚ ਤਬਦੀਲੀਆਂ ਕੌਮਾਂਤਰੀ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
2024 ਤੋਂ ਲੈ ਕੇ ਹੁਣ ਤਕ ਅਧਿਐਨ ਦੇ 119 ਖੇਤਰ ਯੋਗ ਹਨ ਜਦਕਿ 178 ਨੂੰ ਹਟਾ ਦਿਤਾ ਗਿਆ ਹੈ। 2026 ਵਿਚ ਐਕਸਪ੍ਰੈਸ ਐਂਟਰੀ ਲਈ ਅਪਡੇਟ ਇਸ ਯੋਗਤਾ ਦੀਆਂ ਜ਼ਰੂਰਤਾਂ ਨੂੰ ਪ੍ਰਭਾਵਤ ਕਰ ਸਕਦੇ ਹਨ, ਜਿਸ ਦੇ ਐਲਾਨ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਦੀ ਉਮੀਦ ਹੈ। (ਏਜੰਸੀ)