
2035 ਤੱਕ ਏ.ਆਈ. ਕਈ ਨਵੀਂ ਇੰਡਸਟ੍ਰੀਜ਼ ਨੂੰ ਦੇਵੇਗੀ ਜਨਮ
Altman news : ਦੁਨੀਆ ਦੇ ਸਭ ਤੋਂ ਚਰਚਿਤ ਟੈਕ ਲੀਡਰਜ਼ ’ਚ ਇੱਕ, ਓਪਨ ਏਆਈ ਕੇ ਸੀਈਓ ਸੈਮ ਔਲਟਮੈਨ ਭਵਿੱਖ ਦੀ ਇੱਕ ਅਜਿਹੀ ਤਸਵੀਰ ਖਿੱਚ ਰਹੇ ਹਨ ਜੋ ਕਿਸੇ ਸਾਇੰਸ ਫਿਕਸ਼ਨ ਫਿਲਮ ਵਰਗੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਗਲੇ 10 ਸਾਲਾਂ ’ਚ ਕਾਲਜ ਤੋਂ ਪਾਸ ਹੁੰਦੇ ਹੀ ਗ੍ਰੇਜੂਏਟਸ ਸਪੇਸ ਮਿਸ਼ਨ ’ਤੇ ਨਿਕਲਣਗੇ। ਇਹ ਨੌਕਰੀਆਂ ਨਾ ਸਿਰਫ ਰੁਮਾਂਚਕ ਬਲਕਿ ਕ੍ਰੀਏਟਿਵ ਹੋਣਗੀਆਂ ਅਤੇ ਇਨ੍ਹਾਂ ਦੀਆਂ ਤਨਖਾਹ ਵੀ ਅਸਮਾਨ ਛੂਹਣਗੀਆਂ।
ਔਲਟਮੈਨ ਨੇ ਕਿਹਾ ਕਿ 2035 ਤੱਕ ਏਆਈ ਕਈ ਨਵੀਂ ਇੰਡਸਟ੍ਰਰੀਜ਼ ਨੂੰ ਜਨਮ ਦੇਵੇਗਾ ਅਤੇ ਕੈਰੀਅਰ ਦਾ ਵੱਡਾ ਗੜ੍ਹ ਬਣੇਗਾ। ਔਲਟਮੈਨ ਦੇ ਵਿਜੇ ਸਪੇਸ ਸੈਕਟਰ ਸਿਰਫ ਰਾਕੇਟ ਲਾਂਚ ਅਤੇ ਪੁਲਾੜ ਯਾਤਰਾ ਤੱਕ ਸੀਮਤ ਨਹੀਂ ਹੈ। ਇਹ ਇੱਕ ਵਿਸ਼ਾਲ ਇਕੋਸਿਸਟਮ ਹੋਵੇਗਾ। ਜਿਸ ’ਚ ਧਰਤੀ ਤੋਂ ਬਾਹਰ ਖਨਨ, ਔਰਬਿਟਲ ਮੈਨਿਊਫੈਕਚਰਿੰਗ, ਅੰਤਰਗ੍ਰਹਿ ਸੰਚਾਰ ਨੈੱਟਵਰਕ ਅਤੇ ਗ੍ਰਹਿਆਂ ’ਤੇ ਬਸਾਵਟ ਦੀ ਤਕਨੀਕ ਵਰਗੇ ਖੇਤਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਏਆਈ ਇਨਕਲਾਬ ਤੋਂ ਰਿਸਰਚ, ਇੰਜਨੀਅਰਿੰਗ, ਡੇਟਾ ਏਨਾਲਿਸਿਸ ਅਤੇ ਮਾਈਕ੍ਰੋਗ੍ਰੈਵਿਟੀ ਇੰਡਸਟਰੀ ਵਰਗੇ ਖੇਤਰਾਂ ’ਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਅਨੁਸਾਰ ਨਵੇਂ ਯੁੱਗ ਦੀ ਅਹਿਮੀਅਤ ਘਟ ਜਾਵੇਗੀ ਹੈ। ਉਥੇ ਹੀ ਤਕਨੀਕੀ ਹੁਨਰ ਦੀ ਕੀਮਤ ਕਈ ਗੁਣਾ ਵਧ ਜਾਵੇਗੀ।
ਔਲਟਮੈਨ ਦਾ ਮੰਨਣਾ ਹੈ ਕਿ ਐਡਵਾਂਸ ਏਆਈ ਤਕਨੀਕ ਹੁਣ ਇੱਕ ਵਿਅਕਤੀ ਦੀ ‘ਟੀਮ ਆਫ ਪੀਐਚਡੀ ਐਕਸਪਰਟਸ’ ਦੀ ਤਾਕਤ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਕੋਈ ਵੀ ਉੱਦਮੀ, ਇੱਕ ਚੰਗਾ ਸੁਝਾਅ ਅਤੇ ਸਹੀ ਟੂਲਸ ਦੇ ਨਾਲ, ਅਰਬਾਂ ਡਾਲਰ ਦੀ ਕੰਪਨੀ ਖੜ੍ਹੀ ਕਰ ਸਕਦਾ ਹੈ। ਇਹ ਬਦਲਾਅ ਸਿਰਫ ਟੈਕ ਸੈਕਟਰ ਤੱਕ ਸੀਮਤ ਨਹੀਂ ਰਹੇਗਾ। ਹੈਲਥ ਕੇਅਰ, ਐਜੂਕੇਸ਼ਨ, ਐਨਰਜੀ ਅਤੇ ਇੱਥੋਂ ਤੱਕ ਕਿ ਸਪੇਸ ਰਿਸੋਰਸ ਮਾਈਨਿੰਗ ਵਰਗੀ ਇੰਡਸਟਰੀਜ਼ ’ਚ ਵੀ ਇੱਕ ਵਿਅਕਤੀ ਪੂਰੀ ਚੇਨ ਨੂੰ ਮੈਨੇਜ ਕਰ ਸਕੇਗਾ। ਉਦਯੋਗਪਤੀ ਮਾਰਕ ਕਿਊਬਨ ਦਾ ਕਹਿਣ ਹੈ ਕਿ ਏਆਈ ਕਿਸੇ ਅਜਿਹੇ ਵਿਅਕਤੀ ਨੂੰ ਜਨਮ ਦੇਵੇਗਾ ਜੋ ਦੁਨੀਆ ਦਾ ਪਹਿਲਾ ਟ੍ਰਿ੍ਰਲੀਨੇਅਰ ਹੋਵੇਗਾ ਅਤੇ ਉਹ ਆਪਣੇ ਘਰ ਦੇ ਬੇਸਮੈਂਟ ਤੋਂ ਕੰਮ ਕਰ ਰਿਹਾ ਹੋਵੇਗਾ।
ਇਹ ਦਹਾਕਾ ਸਭ ਤੋਂ ਵੱਡਾ ਕੈਰੀਅਰ ਟਰਨਿੰਗ ਪੁਆਇੰਟ ਹੋਵੇਗਾ : ਏਆਈ ਤੋਂ ਜੇਨ ਜੀ ਦੀ ਸਭ ਜ਼ਿਆਦਾ ਚਿੰਤਤ ਹੈ। ਉਨ੍ਹਾਂ ਨੂੰ ਏਆਈ ਅਤੇ ਆਟੋਮੇਸ਼ਨ ਦੇ ਚਲਦਿਆਂ ਆਪਣੀਆਂ ਨੌਕਰੀਆਂ ਖਤਮ ਹੋਣ ਦਾ ਡਰ ਹੈ। ਹਾਲਾਂਕਿ ਔਲਟਮੈਨ ਅਨੁਸਾਰ ਜੋ ਲੋਕ ਤੇਜ਼ੀ ਨਾਲ ਸਿੱਖਣਗੇ, ਤਕਨੀਕ ਨੂੰ ਅਪਨਾਉਣਗੇ ਅਤੇ ਆਪਣੇ ਹੁਨਰ ਨੂੰ ਅੱਪਡੇਟ ਕਰਦੇ ਰਹਿਣਗੇ, ਉਹ ਇਸ ਤਬਦੀਲੀ ਦਾ ਸਭ ਤੋਂ ਜ਼ਿਆਦਾ ਫਾਇਦਾ ਉਠਾਉਂਣਗੇ। ਔਲਟਮੈਨ ਮੰਨਦੇ ਹਨ ਕਿ ਇਹ ਦਹਾਕਾ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਕੈਰੀਅਰ ਟਰਨਿੰਗ ਪੁਆਇੰਟ ਸਾਬਤ ਹੋਵੇਗਾ। ਪਰ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਅਗਲੀ ਪੀੜ੍ਹੀ ਦੀ ਹੋਵੇਗੀ ਕਿ ਉਹ ਇਸ ਨੂੰ ਸੁਨਹਿਰੇ ਭਵਿੱਖ ’ਚ ਬਦਲਦੇ ਹਨ ਜਾਂ ਮੌਕਾ ਗੁਆ ਦਿੰਦੇ ਹਨ।