Singapore News : ਅੰਤਰ-ਧਰਮ ਸੰਵਾਦ ਕਰੋ, ਆਲੋਚਨਾ ਦਾ ਸਾਹਮਣਾ ਕਰਨ ਲਈ ਤਿਆਰ ਰਹੋ : ਪੋਪ 

By : BALJINDERK

Published : Sep 14, 2024, 11:07 am IST
Updated : Sep 14, 2024, 11:07 am IST
SHARE ARTICLE
Pope
Pope

Singapore News : ਕਿਹਾ, ਅੰਤਰ-ਧਰਮ ਸੰਵਾਦ ਲਈ ਹਿੰਮਤ ਦੀ ਲੋੜ ਹੁੰਦੀ ਹੈ 

Singapore News : ਪੋਪ ਫ਼ਰਾਂਸਿਸ ਨੇ ਸ਼ੁਕਰਵਾਰ ਨੂੰ ਸਿੰਗਾਪੁਰ ’ਚ ਨੌਜਵਾਨਾਂ ਨੂੰ ਕਿਹਾ ਕਿ ਅੰਤਰ-ਧਰਮ ਸੰਵਾਦ ਲਈ ਹਿੰਮਤ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦਾ ਮਤਲਬ ਆਲੋਚਨਾ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਤਿਆਰ ਕਰਨਾ ਹੈ। 
ਪੋਪ ਨੇ ਸਿੰਗਾਪੁਰ ਦੀ ਅਪਣੀ ਯਾਤਰਾ ਦੇ ਆਖਰੀ ਦਿਨ ਕੈਥੋਲਿਕ ਜੂਨੀਅਰ ਕਾਲਜ ਵਿਚ ਨੌਜੁਆਨਾਂ ਨਾਲ ਅੰਤਰ-ਧਰਮ ਬੈਠਕ ਦੌਰਾਨ ਕਿਹਾ, ‘‘ਕੀ ਤੁਹਾਡੇ ਵਿਚ ਆਲੋਚਨਾ ਕਰਨ ਦੀ ਹਿੰਮਤ ਹੈ ਅਤੇ ਕੀ ਤੁਸੀਂ ਇਸ ਦੇ ਨਾਲ ਹੀ ਅਪਣੀ ਆਲੋਚਨਾ ਕਰਨ ਦੀ ਇਜਾਜ਼ਤ ਦੇਵੋਗੇ?’’
ਪੋਪ ਨੇ ਕਿਹਾ ਕਿ ਨੌਜੁਆਨਾਂ ਵਿਚਾਲੇ ਗੱਲਬਾਤ ਵੱਡੇ ਪੱਧਰ ’ਤੇ ਭਾਈਚਾਰੇ ਦੇ ਨਾਗਰਿਕਾਂ ਵਿਚਾਲੇ ਗੱਲਬਾਤ ਨੂੰ ਉਤਸ਼ਾਹਤ ਕਰੇਗੀ। 
ਉਨ੍ਹਾਂ ਕਿਹਾ ਕਿ ਆਲੋਚਨਾ ਰਚਨਾਤਮਕ ਜਾਂ ਵਿਘਨਕਾਰੀ ਹੋ ਸਕਦੀ ਹੈ ਅਤੇ ਨੌਜੁਆਨਾਂ ਨੂੰ ਆਲੋਚਨਾ ਕਰਦੇ ਸਮੇਂ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। 
ਚੈਨਲ ਨਿਊਜ਼ ਏਸ਼ੀਆ ਨੇ ਪੋਪ ਦੇ ਹਵਾਲੇ ਨਾਲ ਕਿਹਾ, ‘‘ਤੁਹਾਡੇ ਕਲ ਹਿੰਮਤ ਹੋ ਸਕਦੀ ਹੈ ਅਤੇ ਇਸ ਦੀ ਵਰਤੋਂ ਉਨ੍ਹਾਂ ਚੀਜ਼ਾਂ ਲਈ ਕਰ ਸਕਦੇ ਹੋ ਜੋ ਅਸਲ ’ਚ ਤੁਹਾਡੀ ਮਦਦ ਨਹੀਂ ਕਰਦੀਆਂ, ਜਾਂ ਤੁਸੀਂ ਅੱਗੇ ਵਧਣ ਅਤੇ ਸੰਚਾਰ ਕਰਨ ਲਈ ਇਸ ਹਿੰਮਤ ਦੀ ਵਰਤੋਂ ਕਰ ਸਕਦੇ ਹੋ।’’ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਆਰਾਮ ਦੇ ਖੇਤਰ ਤੋਂ ਬਾਹਰ ਨਿਕਲ ਕੇ ਦਲੇਰ ਅਤੇ ਸਿਰਜਣਾਤਮਕ ਬਣਨ ਅਤੇ ਅੰਤਰ-ਧਾਰਮਕ ਸਦਭਾਵਨਾ ਦੇ ਵਿਸ਼ੇ ’ਤੇ ਸੰਵਾਦ ’ਚ ਸਰਗਰਮੀ ਨਾਲ ਹਿੱਸਾ ਲੈਣ।  (ਏਜੰਸੀ)

(For more news Apart from Interfaith dialogue, be ready to face criticism: Pope News in punjabi , stay tuned to Rozana Spokesman )

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement