Chinese Foreign Minister ਵਾਂਗ ਯੀ ਨੇ Trump ਦੀਆਂ Tariff ਪਾਬੰਦੀਆਂ ਦਾ ਦਿਤਾ ਜਵਾਬ
Published : Sep 14, 2025, 11:35 am IST
Updated : Sep 14, 2025, 11:35 am IST
SHARE ARTICLE
Chinese Foreign Minister Wang Yi Responds to Trump's Tariff Restrictions Latest News in Punjabi 
Chinese Foreign Minister Wang Yi Responds to Trump's Tariff Restrictions Latest News in Punjabi 

ਕਿਹਾ, ਜੰਗ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ, ਟੈਰਿਫ਼ ਜੰਗ ਵਧਾਉਂਦੇ ਹਨ

Chinese Foreign Minister Wang Yi Responds to Trump's Tariff Restrictions Latest News in Punjabi ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੰਗ ਕਿਸੇ ਵੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ, ਪਾਬੰਦੀਆਂ ਸਿਰਫ਼ ਉਨ੍ਹਾਂ ਨੂੰ ਗੁੰਝਲਦਾਰ ਬਣਾਉਣਗੀਆਂ ਤੇ ਟੈਰਿਫ਼ ਜੰਗ ਵਧਾਉਂਦੇ ਹਨ, ਉਨ੍ਹਾਂ ਨੂੰ ਹੱਲ ਨਹੀਂ ਕਰਦੇ। ਇਹ ਬਿਆਨ ਉਨ੍ਹਾਂ ਟਰੰਪ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਦਿਤਾ ਹੈ। ਦੱਸ ਦਈਏ ਕਿ ਟਰੰਪ ਨੇ ਕਿਹਾ ਸੀ ਕਿ ਨਾਟੋ ਦੇਸ਼ਾਂ ਨੂੰ ਚੀਨ 'ਤੇ 100 ਫ਼ੀ ਸਦੀ ਟੈਰਿਫ਼ ਲਗਾਉਣਾ ਚਾਹੀਦਾ ਹੈ।

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਜੋ ਸਲੋਵੇਨੀਆ ਗਏ ਸਨ, ਨੇ ਕਿਹਾ ਕਿ ਯੁੱਧ ਸਮੱਸਿਆਵਾਂ ਦਾ ਹੱਲ ਨਹੀਂ ਕਰਦਾ ਅਤੇ ਟੈਰਿਫ਼ ਉਨ੍ਹਾਂ ਨੂੰ ਹੋਰ ਵਧਾਉਂਦੇ ਹਨ। ਉਨ੍ਹਾਂ ਕਿਹਾ 'ਨਾ ਤਾਂ ਅਸੀਂ ਯੁੱਧ ਦੀ ਸਾਜ਼ਿਸ਼ ਰਚਦੇ ਹਾਂ, ਨਾ ਹੀ ਅਸੀਂ ਇਸ ਵਿਚ ਸ਼ਾਮਲ ਹੁੰਦੇ ਹਾਂ।'

ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਨਾਟੋ ਦੇਸ਼ਾਂ ਨੂੰ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰਨ ਅਤੇ ਚੀਨ 'ਤੇ 100 ਫ਼ੀ ਸਦੀ ਟੈਰਿਫ਼ ਲਗਾਉਣ ਲਈ ਕਿਹਾ ਸੀ। ਦਰਅਸਲ, ਟਰੰਪ ਨੇ ਨਾਟੋ ਦੇਸ਼ਾਂ ਨੂੰ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਰੂਸ ਤੋਂ ਤੇਲ ਖ਼ਰੀਦਣ ਨਾਲ ਨਾਟੋ ਦੀ ਤਾਕਤ ਘੱਟ ਜਾਂਦੀ ਹੈ।

ਅਮਰੀਕਾ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਪਾਬੰਦੀਆਂ ਲਗਾਈਆਂ ਹਨ ਪਰ ਚੀਨ ਵਿਰੁਧ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਚੀਨ ਰੂਸ ਨੂੰ ਅਪਣਾ ਕਰੀਬੀ ਦੋਸਤ ਮੰਨਦਾ ਹੈ। ਅਮਰੀਕਾ ਨੇ G-7 ਦੇਸ਼ਾਂ (ਕੈਨੇਡਾ, ਫ਼ਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ) ਨੂੰ ਵੀ ਭਾਰਤ ਅਤੇ ਚੀਨ 'ਤੇ ਰੂਸੀ ਤੇਲ ਖ਼ਰੀਦਣ ਲਈ ਪਾਬੰਦੀਆਂ ਲਾਉਣ ਲਈ ਕਿਹਾ ਹੈ।

ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਸੀ 'ਪੁਤਿਨ ਦੀ ਜੰਗ ਨੂੰ ਰੋਕਣ ਲਈ ਰੂਸ ਦੀ ਕਮਾਈ ਨੂੰ ਰੋਕਣਾ ਪਵੇਗਾ।' ਇਸ ਤੋਂ ਪਹਿਲਾਂ, ਵਾਂਗ ਯੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਕੱਠੇ ਅੱਗੇ ਵਧਣਾ ਚਾਹੀਦਾ ਹੈ।

(For more news apart from Chinese Foreign Minister Wang Yi Responds to Trump's Tariff Restrictions Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement