ਵਿਗਿਆਨ : ਵੇਖਦੇ-ਵੇਖਦੇ ਵਾਪਰੇਗਾ ਵਰਤਾਰਾ
Published : Sep 14, 2025, 9:58 am IST
Updated : Sep 14, 2025, 9:58 am IST
SHARE ARTICLE
Science: The phenomenon will happen as you watch.
Science: The phenomenon will happen as you watch.

ਏ.ਆਈ. ਆ ਰਿਹਾ ਹੈ, ਇਨਸਾਨੀ ਕੰਮ ਜਾ ਰਿਹੈ, ਮਸ਼ੀਨਾਂ ਹੱਥੋਂ ਹੋਣਗੇ ਫ਼ੈਸਲੇ, ਮਨੁੱਖੀ ਸਲਾਹ ਲੈਣਗੇ ਵਿਰਲੇ

ਜਲਦੀ ਹੀ ਡਾਕਟਰ, ਅਧਿਆਪਕ ਦੀ ਲੋੜ, ਬਨਾਉਟੀ ਬੁੱਧੀ (ਏ.ਆਈ.) ਤੋਂ ਪੁੱਛ ਕੇ ਪੂਰੀ ਹੋ ਜਾਏਗੀ
ਆਕਲੈਂਡ : ਮਾਈਕਰੋਸਾਫਟ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਚੇਅਰਮੈਨ ਵਜੋਂ ਇਸ ਦੁਨੀਆਂ ਨੂੰ ਸੂਚਨਾ ਤਕਨਾਲੋਜੀ ਦਾ ਭੰਡਾਰ ਵੰਡ ਚੁੱਕੇ ਅਤੇ ਹੁਣ ਵਿਸ਼ਵ ਦੀ ਪ੍ਰਸਿੱਧ ਚੈਰੀਟੇਬਲ ਸੰਸਥਾ ਚਲਾ ਰਹੇ ਸ੍ਰੀ ਬਿਲ ਗੇਟਸ ਨੇ ਕਿਹਾ ਹੈ ਕਿ 10 ਸਾਲਾਂ ਵਿਚ ਬਨਾਉਟੀ ਬੁੱਧੀ (ਏ.ਆਈ.) ਬਹੁਤ ਸਾਰੇ ਡਾਕਟਰਾਂ ਅਤੇ ਅਧਿਆਪਕਾਂ ਦੀ ਥਾਂ ਲੈ ਲਵੇਗਾ ਅਤੇ ਬਹੁਤ ਸਾਰੇ ਕੰਮਾਂ ਲਈ ਇਨਸਾਨਾਂ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਾਹਰਾਂ ਦੀ ਗਿਣਤੀ ਬਹੁਤ ਘੱਟ ਹੈ ਜਿਵੇਂ ਇਕ ਚੰਗਾ ਡਾਕਟਰ ਜਾਂ ਇਕ ਵਧੀਆ ਅਧਿਆਪਕ। ਪਰ ਆਉਣ ਵਾਲੇ ਸਮੇਂ ਵਿਚ ਬਨਾਉਟੀ ਬੁੱਧੀ (ਏ. ਆਈ.) ਦੇ ਆਉਣ ਨਾਲ ਵਧੀਆ ਡਾਕਟਰੀ ਸਲਾਹ ਅਤੇ ਵਧੀਆ ਟਿਊਸ਼ਨ ਮੁਫ਼ਤ ਅਤੇ ਆਮ ਹੋ ਜਾਵੇਗੀ। ਬਨਾਉਟੀ ਬੁੱਧੀ (ਏ. ਆਈ.) ਬਾਰੇ ਕੁਝ ਹੋਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਇਨਸਾਨਾਂ ਦੀ ਥਾਂ ਲੈਣ ਦੀ ਬਜਾਏ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਵਿਚ ਮਦਦ ਕਰੇਗੀ। ਇਸ ਨਾਲ ਨਵੀਆਂ ਨੌਕਰੀਆਂ ਵੀ ਬਣਨਗੀਆਂ। ਦੂਜੇ ਪਾਸੇ ਮਾਈਕਰੋਸਾਫ਼ਟ ਦੇ ਮੌਜੂਦਾ ਸੀ.ਈ.ਓ ਮੁਸਤਫ਼ਾ ਸੁਲੇਮਾਨ ਕਹਿੰਦੇ ਹਨ ਕਿ ਬਨਾਉਟੀ ਬੁੱਧੀ (ਏ. ਆਈ.) ਬਹੁਤ ਸਾਰੀਆਂ ਨੌਕਰੀਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦੇਵੇਗੀ ਅਤੇ ਕਰਮਚਾਰੀਆਂ ਉਤੇ ਇਸ ਦਾ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਨਾਉਟੀ ਬੁੱਧੀ ਦੇ ਵਿਕਾਸ ਨਾਲ ਕੁੱਝ ਚਿੰਤਾਵਾਂ ਵੀ ਜੁੜੀਆਂ ਹਨ ਜਿਵੇਂ ਆਨਲਾਈਨ ਗ਼ਲਤ ਜਾਣਕਾਰੀ ਦਾ ਫੈਲਣਾ। ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਇਕ ਸ਼ਾਨਦਾਰ ਮੌਕਾ”ਹੈ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਅੱਜ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਪਵੇ ਤਾਂ ਉਹ ਬਨਾਉਟੀ ਬੁੱਧੀ (ਏ.ਆਈ.) ਕੇਂਦ੍ਰਿਤ ਸਟਾਰਟਅੱਪ ਸ਼ੁਰੂ ਕਰਨਗੇ। ਉਹ ਨੌਜਵਾਨਾਂ ਨੂੰ ਵੀ ਇਸ ਖੇਤਰ ਵਿਚ ਕੰਮ ਕਰਨ ਲਈ ਉਤਸ਼ਾਹਤ ਕਰ ਰਹੇ ਹਨ। ਬਿਲ ਗੇਟਸ ਨੇ ਕਈ ਸਾਲ ਪਹਿਲਾਂ ਹੀ ਬਨਾਉਟੀ ਬੁੱਧੀ (ਏ. ਆਈ.) ਦੀ ਸਮਰੱਥਾ ਨੂੰ ਪਛਾਣ ਲਿਆ ਸੀ। 2017 ਵਿਚ ਉਨ੍ਹਾਂ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਪਵੇ ਤਾਂ ਉਹ ਬਨਾਉਟੀ ਬੁੱਧੀ (ਏ.ਆਈ.) ਨੂੰ ਚੁਣਨਗੇ। ਉਹ ਇਸ ਨਵੇਂ ਦੌਰ ਨੂੰ ‘ਆਜ਼ਾਦ ਬੁੱਧੀ’ ਦਾ ਨਾਮ ਦਿੰਦੇ ਹਨ। ਜਿਥੇ ਚੰਗੀ ਮੈਡੀਕਲ ਸਲਾਹ, ਟਿਊਟੋਰਿੰਗ, ਅਤੇ ਵਰਚੁਅਲ ਸਹਾਇਤਾ ਹਰ ਕਿਸੇ ਲਈ ਉਪਲਬਧ ਹੋਵੇਗੀ।

ਬਿਲ ਗੇਟਸ ਨੇ ਇਹ ਵੀ ਕਿਹਾ ਕਿ ਬਨਾਉਟੀ ਬੁੱਧੀ (ਏ. ਆਈ.)  ਦੇ ਵਿਕਾਸ ਨਾਲ ਕੁਝ ਕੰਮ ਸਿਰਫ਼ ਇਨਸਾਨਾਂ ਲਈ ਹੀ ਰਹਿਣਗੇ ਪਰ ਖੇਤੀ, ਉਤਪਾਦਨ ਅਤੇ ਆਵਾਜਾਈ ਵਰਗੇ ਕੰਮ ਸਮੱਸਿਆਵਾਂ ਬਣ ਜਾਣਗੇ। ਸੋ ਇਹ ਗੱਲ ਪੱਕੀ ਹੈ ਕਿ ਅੱਜ ਦੇ ਮਨੁੱਖ ਦੇ ਵੇਖਦੇ-ਵੇਖਦੇ ਇਹ ਬਨਾਉਟੀ ਬੁੱਧੀ ਐਨੀ ਵਿਕਸਤ ਹੋ ਜਾਵੇਗੀ ਅਤੇ ਮਨੁੱਖਾਂ ਨਾਲੋਂ ਵੱਧ ਵਿਸ਼ਵਾਸ਼ ਮਸ਼ੀਨਾਂ ਉਤੇ ਹੋ ਜਾਵੇਗਾ ਅਤੇ ਇਹ ਵਰਤਾਰਾ ਨਿਰੰਤਰ ਜਾਰੀ ਰਹੇਗਾ।

ਬਨਾਉਟੀ ਬੁੱਧੀ (ਏ.ਆਈ.) ਕਾਰਨ ਨੌਕਰੀਆਂ ’ਤੇ ਪ੍ਰਭਾਵ: ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਹੁਣ ਤਕ ਬਨਾਉਟੀ ਬੁੱਧੀ ਕਾਰਨ ਕਿੰਨੀਆਂ ਨੌਕਰੀਆਂ ਖ਼ਤਮ ਹੋਈਆਂ ਹਨ ਕਿਉਂਕਿ ਇਸ ਬਾਰੇ ਕੋਈ ਸਹੀ ਅੰਕੜਾ ਉਪਲਬਧ ਨਹੀਂ ਹੈ। ਕਈ ਰਿਪੋਰਟਾਂ ਅਤੇ ਅਨੁਮਾਨਾਂ ਵਿਚ ਇਸ ਦੀ ਗਿਣਤੀ ਵੱਖ-ਵੱਖ ਦੱਸੀ ਗਈ ਹੈ। ਹਾਲਾਂਕਿ ਕੁਝ ਰਿਪੋਰਟਾਂ ਵਿਚ ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਬਨਾਉਟੀ ਬੁੱਧੀ ਕਾਰਨ ਕਿੰਨੀਆਂ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਵਿਸ਼ਵ ਆਰਥਿਕ ਫ਼ੋਰਮ ਦਾ ਅਨੁਮਾਨ ਹੈ ਕਿ 2025 ਤਕ 8.5 ਕਰੋੜ ਨੌਕਰੀਆਂ ਬਨਾਉਟੀ ਬੁੱਧੀ (ਏ. ਆਈ.) ਨਾਲ ਬਦਲੀਆਂ ਜਾ ਸਕਦੀਆਂ ਹਨ। ਪਰ ਇਸ ਦੇ ਨਾਲ ਹੀ 9.7 ਕਰੋੜ ਨਵੀਆਂ ਨੌਕਰੀਆਂ ਵੀ ਪੈਦਾ ਹੋਣ ਦੀ ਉਮੀਦ ਹੈ ਜਿਸ ਵਿਚ ਨੈੱਟ-ਲਾਭ 1.2 ਕਰੋੜ  ਡਾਲਰ ਦਾ ਹੋਵੇਗਾ। ਗੋਲਡਮੈਨ ਦਾ ਕਹਿਣਾ ਹੈ ਕਿ ਬਨਾਉਟੀ ਬੁੱਧੀ ਕਾਰਨ 30 ਕਰੋੜ ਨੌਕਰੀਆਂ ਪ੍ਰਭਾਵਤ ਹੋ ਸਕਦੀਆਂ ਹਨ।

ਅਮਰੀਕਾ: ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ 1.4 ਫ਼ੀ ਸਦੀ ਤੋਂ ਵੀ ਘੱਟ ਨੌਕਰੀਆਂ ਪਿਛਲੇ ਕੁਝ ਸਾਲਾਂ ਵਿਚ ਤਕਨਾਲੋਜੀ ਕਾਰਨ ਖ਼ਤਮ ਹੋਈਆਂ ਹਨ। ਹਾਲਾਂਕਿ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਬਨਾਉਟੀ ਬੁੱਧੀ (ਏ.ਆਈ.)  ਨੂੰ ਵੱਡੇ ਪੱਧਰ ’ਤੇ ਅਪਣਾਇਆ ਜਾਂਦਾ ਹੈ ਤਾਂ ਅਮਰੀਕੀ ਕਰਮਚਾਰੀਆਂ ਦਾ 6-7 ਫ਼ੀ ਸਦੀ ਹਿੱਸਾ ਪ੍ਰਭਾਵਤ ਹੋ ਸਕਦਾ ਹੈ।
ਨਿਊਜ਼ੀਲੈਂਡ ਅਤੇ ਆਸਟਰੇਲੀਆ: ਇਥੇ ਬਨਾਉਟੀ ਬੁੱਧੀ (ਏ. ਆਈ.) ਕਾਰਨ ਸਿੱਧੇ ਤੌਰ ’ਤੇ ਨੌਕਰੀਆਂ ਖ਼ਤਮ ਹੋਣ ਦੇ ਅੰਕੜੇ ਬਹੁਤ ਘੱਟ ਹਨ। ਨਿਊਜ਼ੀਲੈਂਡ ਦੀਆਂ ਸਿਰਫ਼ 7 ਫ਼ੀ ਸਦੀ ਕੰਪਨੀਆਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਨੇ ਬਨਾਉਟੀ ਬੁੱਧੀ (ਏ. ਆਈ.) ਕਾਰਨ ਕਰਮਚਾਰੀਆਂ ਨੂੰ ਹਟਾਇਆ ਹੈ। ਆਸਟਰੇਲੀਆ ਵਿਚ ਮੈਕਕਿਨਸੀ ਦਾ ਅਨੁਮਾਨ ਹੈ ਕਿ 2030 ਤਕ 13 ਲੱਖ ਕਰਮਚਾਰੀਆਂ ਨੂੰ ਬਨਾਉਟੀ ਬੁੱਧੀ (ਏ. ਆਈ.) ਕਾਰਨ ਨਵੇਂ ਰੋਲਾਂ ਵਿਚ ਜਾਣ ਦੀ ਲੋੜ ਪੈ ਸਕਦੀ ਹੈ।
ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਦੀ ਸੂਚੀ: ਬਨਾਉਟੀ ਬੁੱਧੀ (ਏ. ਆਈ.)  ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਦੀ ਕੋਈ ਅਧਿਕਾਰਤ ਸੂਚੀ ਨਹੀਂ ਹੈ। ਪਰ ਕੁਝ ਰਿਪੋਰਟਾਂ ਵਿਚ ਜ਼ੈਂਬੀਆ, ਭੂਟਾਨ, ਅੰਗੋਲਾ, ਅਰਮੇਨੀਆ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਸਭ ਤੋਂ ਵੱਧ ਜੋਖ਼ਮ ’ਤੇ ਮੰਨਿਆ ਗਿਆ ਹੈ। ਇਨ੍ਹਾਂ ਦੇਸ਼ਾਂ ਵਿਚ ਕਲੈਰੀਕਲ ਅਤੇ ਪ੍ਰਸ਼ਾਸਨਕ ਕੰਮਾਂ ਵਿਚ ਲੱਗੇ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਤ ਹੋ ਸਕਦੇ ਹਨ। ਅਗਲੇ ਪੰਜ ਸਾਲਾਂ ਵਿਚ ਅੱਧੀਆਂ ਐਂਟਰੀ-ਲੈਵਲ ਵਾਈਟ-ਕਾਲਰ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ ਜਿਸ ਨਾਲ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਦਰ 10-20% ਤੱਕ ਵੱਧ ਸਕਦੀ ਹੈ।

ਸਭ ਤੋਂ ਵੱਧ ਜੋਖ਼ਮ ਵਾਲੇ ਖੇਤਰ: ਬੇਰੁਜ਼ਗਾਰੀ ਦੀਆਂ ਖ਼ਬਰਾਂ ਵਿਚ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਖੇਤਰਾਂ ਵਿਚ ਡਾਟਾ ਐਂਟਰੀ, ਪ੍ਰਸ਼ਾਸਨਿਕ ਸਹਾਇਤਾ, ਰਿਟੇਲ, ਗ੍ਰਾਹਕ ਸੇਵਾ ਅਤੇ ਲੇਖਾਕਾਰੀ (1ccounting) ਵਰਗੀਆਂ ਨੌਕਰੀਆਂ ਸ਼ਾਮਲ ਹਨ ਕਿਉਂਕਿ ਇਨ੍ਹਾਂ ਵਿਚ ਜ਼ਿਆਦਾਤਰ ਕੰਮ ਰੂਟੀਨ ਦੇ ਹੁੰਦੇ ਹਨ ਜਿਨ੍ਹਾਂ ਨੂੰ ਬਨਾਉਟੀ ਬੁੱਧੀ (ਏ. ਆਈ.) ਆਸਾਨੀ ਨਾਲ ਕਰ ਸਕਦਾ ਹੈ।

ਨਵੀਆਂ ਨੌਕਰੀਆਂ: ਪਰ ਨਾਲ ਹੀ ਇਹ ਵੀ ਖ਼ਬਰਾਂ ਹਨ ਕਿ ਬਨਾਉਟੀ ਬੁੱਧੀ (ਏ. ਆਈ.) ਕਾਰਨ ਨਵੀਆਂ ਨੌਕਰੀਆਂ ਵੀ ਪੈਦਾ ਹੋ ਰਹੀਆਂ ਹਨ ਜਿਵੇਂ ਬਨਾਉਟੀ ਬੁੱਧੀ (ਏ. ਆਈ.) ਇੰਜੀਨੀਅਰ, ਡਾਟਾ ਵਿਗਿਆਨੀ  ਅਤੇ ਸਾਈਬਰ ਸੁਰੱਖਿਆ ਮਾਹਰ ਇਸ ਲਈ, ਕੰਮ ਵਾਲਿਆਂ ਨੂੰ ਬਦਲ ਰਹੇ ਮਾਹੌਲ ਅਨੁਸਾਰ ਅਪਣੇ ਹੁਨਰਾਂ ਨੂੰ ਅਪਗ੍ਰੇਡ ਕਰਨਾ ਹੋਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement