
ਹਮਲੇ ਦੌਰਾਨ ਲੱਗੀ ਭਿਆਨਕ ਅੱਗ
Attack on Russian oil refinery: ਯੂਕਰੇਨੀ ਡਰੋਨਾਂ ਨੇ ਰੂਸ ਦੀਆਂ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਵਿੱਚੋਂ ਇੱਕ ਉੱਤੇ ਹਮਲਾ ਕੀਤਾ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਮੁਤਾਬਕ, ਰੂਸ ਦੇ ਉੱਤਰ-ਪੱਛਮੀ ਲੈਨਿਨਗ੍ਰਾਡ ਖੇਤਰ ਵਿੱਚ ਕਿਰਿਸ਼ੀ ਰਿਫਾਇਨਰੀ ’ਤੇ ਹਮਲਾ, ਰੂਸੀ ਤੇਲ ਬੁਨਿਆਦੀ ਢਾਂਚੇ ’ਤੇ ਹਫ਼ਤਿਆਂ ਤੋਂ ਚੱਲ ਰਹੇ ਯੂਕਰੇਨੀ ਹਮਲਿਆਂ ਤੋਂ ਬਾਅਦ ਹੋਇਆ ਹੈ। ਇਹ ਰਿਫਾਇਨਰੀ ਪ੍ਰਤੀ ਸਾਲ ਲਗਭਗ 17.7 ਮਿਲੀਅਨ ਮੀਟ੍ਰਿਕ ਟਨ ਅਤੇ ਪ੍ਰਤੀ ਦਿਨ 355,000 ਬੈਰਲ ਕੱਚੇ ਤੇਲ ਦਾ ਉਤਪਾਦਨ ਕਰਦੀ ਹੈ। ਖੇਤਰੀ ਗਵਰਨਰ ਅਲੈਗਜ਼ੈਂਡਰ ਡਰੋਜ਼ਡੇਨਕੋ ਨੇ ਕਿਹਾ ਕਿ ਕਿਰੀਸ਼ੀ ਖੇਤਰ ਵਿੱਚ ਰਾਤ ਭਰ ਤਿੰਨ ਡਰੋਨ ਦਾਗੇ ਗਏ, ਮਲਬਾ ਡਿੱਗਣ ਨਾਲ ਰਿਫਾਇਨਰੀ ਵਿੱਚ ਅੱਗ ਲੱਗ ਗਈ।