
15 ਫ੍ਰੈਂਚ ਕਮਾਂਡੋਜ਼ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।
ਫਰਾਂਸ : ਫਰਾਂਸ ਦੇ ਸੁਰੱਖਿਆ ਬਲਾਂ ਅਤੇ ਫੌਜੀ ਹੈਲੀਕਾਪਟਰਾਂ ਨੇ ਮਾਲੀ ਵਿਚ ਅਲ ਕਾਇਦਾ ਨਾਲ ਜੁੜੇ ਇਕ ਜੇਹਾਦੀ ਕਮਾਂਡਰ ਨੂੰ ਮਾਰ ਦਿੱਤਾ ਹੈ। ਫਰਾਂਸ ਦੀ ਫੌਜ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਫਰਾਂਸ ਦੀ ਸੈਨਾ ਨੇ ਦੱਸਿਆ ਕਿ ਇਸਦੇ ਸੈਨਿਕ ਹੈਲੀਕਾਪਟਰਾਂ ਨੇ ਮਾਲੀ ਵਿਚ ਅਲ ਕਾਇਦਾ ਨਾਲ ਜੁੜੇ ਇਕ ਜੇਹਾਦੀ ਕਮਾਂਡਰ ਨੂੰ ਮਾਰ ਦਿੱਤਾ।
helicopters
ਫਰਾਂਸ ਦੇ ਸੈਨਾ ਦੇ ਬੁਲਾਰੇ ਕਰਨਲ ਫਰੈਡਰਿਕ ਬਾਰਬਰੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੰਗਲਵਾਰ ਨੂੰ ਕੀਤੀ ਗਈ ਮੁਹਿੰਮ ਵਿਚ ਆਰਵੀਆਈਐਮ ਇਸਲਾਮਿਕ ਕੱਟੜਪੰਥੀ ਸਮੂਹ ਦੇ ਸੈਨਿਕ ਮੁਖੀ ਬਾਹ ਆਗ ਮੂਸਾ ਦੀ ਮੌਤ ਹੋ ਗਈ, ਜੋ ਸੰਯੁਕਤ ਰਾਸ਼ਟਰ ਅਤੇ ਦੇਸ਼ ਵਿਚ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਹੈ ਅਤੇ ਮਾਲਿਅਨ ਅਤੇ ਅੰਤਰਰਾਸ਼ਟਰੀ ਸੁਰੱਖਿਆ ਬਲਾਂ 'ਤੇ ਕਈ ਹਮਲਿਆਂ ਲਈ ਜ਼ਿੰਮੇਵਾਰ ਹੈ।
Helicopters
ਬਾਰਬਰੀ ਨੇ ਕਿਹਾ ਕਿ ਨਿਗਰਾਨੀ ਕਰਨ ਵਾਲੇ ਡਰੋਨਾਂ ਨੇ ਪੂਰਬੀ ਮਾਲੀ ਦੇ ਮੇਨਾਕਾ ਖੇਤਰ ਵਿੱਚ ਫਰਾਂਸੀਸੀ ਫੌਜਾਂ ਨੂੰ ਮੂਸਾ ਦੇ ਟਰੱਕ ਦੀ ਪਛਾਣ ਕਰਨ ਵਿੱਚ ਮਦਦ ਕੀਤੀ, ਜਿਸ ਉਪਰੰਤ ਹੈਲੀਕਾਪਟਰਾਂ ਦੁਆਰਾ ਹਮਲਾ ਕੀਤਾ ਗਿਆ ਅਤੇ ਫਿਰ 15 ਫ੍ਰੈਂਚ ਕਮਾਂਡੋਜ਼ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।
ਉਹਨਾਂ ਨੇ ਕਿਹਾ ਕਿ ਟਰੱਕ ਵਿਚ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਫਰਾਂਸ ਦੇ ਰੱਖਿਆ ਮੰਤਰੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੂਸਾ ਗਰੁੱਪ ਵਿੱਚ ਭਰਤੀ ਕੀਤੇ ਨਵੇਂ ਜੇਹਾਦੀਆਂ ਨੂੰ ਸਿਖਲਾਈ ਦਿੰਦੇ ਸਨ। ਹਾਲ ਹੀ ਦੇ ਹਫਤਿਆਂ ਵਿੱਚ, ਮਾਲੀ ਵਿੱਚ ਫ੍ਰੈਂਚ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਕਈ ਕਾਰਵਾਈਆਂ ਵਿੱਚ ਕਈ ਸ਼ੱਕੀ ਅੱਤਵਾਦੀ ਮਾਰੇ ਗਏ ਹਨ।