5 Indian Killed In London House Fire: ਦੀਵਾਲੀ ਮੌਕੇ ਘਰ ਵਿਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ
Published : Nov 14, 2023, 3:40 pm IST
Updated : Nov 14, 2023, 3:40 pm IST
SHARE ARTICLE
5 Of indian Family Killed In London House Fire On Diwali Night
5 Of indian Family Killed In London House Fire On Diwali Night

ਮ੍ਰਿਤਕਾਂ ਵਿਚ 3 ਬੱਚੇ ਵੀ ਸ਼ਾਮਲ

5 Indian Killed In London House Fire: ਲੰਡਨ ਵਿਚ ਇਕ ਘਰ ’ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਇਕ ਭਾਰਤੀ ਮੂਲ ਦੇ ਪ੍ਰਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮੈਟਰੋਪੋਲੀਟਨ ਪੁਲਿਸ ਨੇ ਘਟਨਾ ਦੇ ਵੇਰਵੇ ਦਿੰਦੇ ਹੋਏ ਜਾਂਚ ਦਾ ਐਲਾਨ ਕੀਤਾ। ਪੁਲਿਸ ਨੇ ਅਜੇ ਤਕ ਪੀੜਤਾਂ ਦੇ ਨਾਂਅ ਜਾਰੀ ਨਹੀਂ ਕੀਤੇ ਹਨ, ਪਰ ਸਥਾਨਕ ਰੀਪੋਰਟਾਂ ਅਨੁਸਾਰ ਪੀੜਤ ਪ੍ਰਵਾਰ ਭਾਰਤੀ ਮੂਲ ਦਾ ਸੀ ਅਤੇ ਐਤਵਾਰ ਰਾਤ ਨੂੰ ਅੱਗ ਲੱਗਣ ਤੋਂ ਪਹਿਲਾਂ ਦੀਵਾਲੀ ਮਨਾ ਰਿਹਾ ਸੀ।

ਪੁਲਿਸ ਚੀਫ਼ ਸੁਪਰਡੈਂਟ ਸੀਨ ਵਿਲਸਨ ਨੇ ਕਿਹਾ, “ਮੇਰੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ, ਜਿਨ੍ਹਾਂ ਨੇ ਇਸ ਦੁਖਦਾਈ ਘਟਨਾ ਵਿਚ ਅਪਣੇ ਅਜ਼ੀਜ਼ਾਂ ਨੂੰ ਗੁਆ ਦਿਤਾ ਹੈ।” ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਅਸਲ ਵਿਚ ਘਟਨਾ ਕਿਵੇਂ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 22:30 ਵਜੇ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਲੰਡਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਐਂਬੂਲੈਂਸ ਸੇਵਾ (ਐਲਏਐਸ) ਨੂੰ ਰਵਾਨਾ ਕੀਤਾ।

ਘਰ ਦੇ ਅੰਦਰੋਂ ਪੰਜ ਲਾਸ਼ਾਂ ਮਿਲੀਆਂ ਹਨ ਅਤੇ ਛੇਵੇਂ ਵਿਅਕਤੀ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਕਿਹਾ, “ਪੰਜ ਲੋਕ ਇਕੋ ਪ੍ਰਵਾਰ ਦੇ ਮੈਂਬਰ ਮੰਨੇ ਜਾਂਦੇ ਹਨ… ਐਮਰਜੈਂਸੀ ਸੇਵਾਵਾਂ ਦੇ ਆਉਣ ਤੋਂ ਪਹਿਲਾਂ ਇਕ ਵਿਅਕਤੀ ਨੂੰ LAS ਦੁਆਰਾ ਹਸਪਤਾਲ ਲਿਜਾਇਆ ਗਿਆ ਸੀ”।

ਮਾਨਚੈਸਟਰ ਦੇ 54 ਸਾਲਾ ਦਿਲੀਪ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਉਸ ਦੀ ਪਤਨੀ, ਤਿੰਨ ਬੱਚਿਆਂ ਅਤੇ ਦੋ ਮਹਿਮਾਨਾਂ ਨਾਲ ਘਰ ਵਿਚ ਸਨ। ਦਿਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਜ਼ਿੰਦਾ ਹਨ ਪਰ ਬਾਕੀਆਂ ਦਾ ਕੀ ਹੋਇਆ, ਇਹ ਪਤਾ ਨਹੀਂ ਲੱਗਿਆ।

(For more news apart from 5 Of indian Family Killed In London House Fire On Diwali Night, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement