
ਪਾਕਿਸਤਾਨੀ ਕੁੜੀ ਨਾਲ ਹੋਈ ਆਨਲਾਈਨ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਮਿਲਣ ਪਹੁੰਚੇ ਭਾਰਤੀ ਦੀ ਸਜ਼ਾ ਪੂਰੀ ਹੋ ਰਹੀ ਹੈ।
ਇਸਲਾਮਾਬਾਦ / ਪੇਸ਼ਾਵਰ (ਪੀਟੀਆਈ ) : ਪਾਕਿਸਤਾਨੀ ਕੁੜੀ ਨਾਲ ਹੋਈ ਆਨਲਾਈਨ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਮਿਲਣ ਪਹੁੰਚੇ ਭਾਰਤੀ ਦੀ ਸਜ਼ਾ ਪੂਰੀ ਹੋ ਰਹੀ ਹੈ। ਪਾਕਿ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਉਹ ਛੇਤੀ ਹੀ ਅਪਣੇ ਦੇਸ਼ ਪਰਤ ਆਉਣਗੇ। ਇਕ ਸਿਖਰ ਅਦਾਲਤ ਨੇ ਸਮੂਹ ਸਰਕਾਰ ਨੂੰ 15 ਦਸੰਬਰ ਨੂੰ 3 ਸਾਲ ਕੈਦ ਦੀ ਸਜ਼ਾ ਪੂਰੀ ਕਰਨ ਜਾ ਰਹੇ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭੇਜਣ ਦੀ ਰਸਮੀਕਾਰਵਾਈ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਹੈ।
Pak Flag
ਤੁਹਾਨੂੰ ਦੱਸ ਦਈਏ ਕਿ ਮੁੰਬਈ ਦੇ ਰਹਿਣ ਵਾਲੇ ਹਾਮਿਦ ਨਿਹਾਲ ਅੰਸਾਰੀ (33) ਪੇਸ਼ਾਵਰ ਕੇਂਦਰੀ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਨੂੰ ਮਿਲਟਰੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਹਿਚਾਣ ਪੱਤਰ ਰੱਖਣ ਦੇ ਦੋਸ਼ ਵਿਚ 15 ਦਸੰਬਰ 2015 ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਫ਼ਗਾਨਿਸਤਾਨ ਤੋਂ ਪਾਕਿਸਤਾਨ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਵੜਣ ਉਤੇ 2012 ਵਿਚ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਹ ਕਥਿਤ ਰੂਪ ਤੋਂ ਇਕ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਗਏ ਸਨ, ਜਿਸ ਦੇ ਨਾਲ ਉਸ ਦੀ ਆਨਲਾਈਨ ਦੋਸਤੀ ਹੋਈ ਸੀ।
ਪੇਸ਼ਾਵਰ ਹਾਈ ਕੋਰਟ ਦੇ ਦੋ ਜੱਜਾਂ, ਜਸਟੀਸ ਰੂਹੁਲ ਅਮੀਨ ਅਤੇ ਜਸਟੀਸ ਕਲੰਦਰ ਅਲੀ ਖ਼ਾਨ ਦੀ ਬੈਂਚ ਨੇ ਵੀਰਵਾਰ ਨੂੰ ਅੰਸਾਰੀ ਦੀ ਅਪੀਲ ਉਤੇ ਫੈਸਲਾ ਦਿਤਾ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸਮੂਹ ਸਰਕਾਰ ਨੇ ਅੰਸਾਰੀ ਦੀ ਰਿਹਾਈ ਨੂੰ ਲੈ ਕੇ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਅੰਸਾਰੀ ਦੇ ਵਕੀਲ ਕਾਜੀ ਮੁਹੰਮਦ ਅਨਵਰ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਦੀ ਸਜ਼ਾ 15 ਦਸੰਬਰ ਨੂੰ ਪੂਰੀ ਹੋ ਜਾਵੇਗੀ ਅਤੇ ਅਜਿਹੇ ਵਿਚ ਉਨ੍ਹਾਂ ਨੂੰ 16 ਦਸੰਬਰ ਨੂੰ ਸਵੇਰੇ ਰਿਹਾਅ ਕਰ ਦਿਤਾ ਜਾਣਾ ਚਾਹੀਦਾ ਹੈ।
Court
ਸਰਕਾਰੀ ਵਿਭਾਗਾਂ ਦੇ ਚੁੱਪ ਵਰਤਣ ਉਤੇ ਜਸਟੀਸ ਖ਼ਾਨ ਨੇ ਹੈਰਾਨੀ ਜਤਾਈ। ਇਸ ਤੋਂ ਇਲਾਵਾ ਅਟਰਨੀ ਜਨਰਲ ਨੇ ਕੋਰਟ ਨੂੰ ਸੂਚਿਤ ਕੀਤਾ ਕਿ ਹਜੇ ਕੈਦੀ ਦੀ ਰਿਹਾਈ ਦੇ ਦਸਤਾਵੇਜ਼ ਤਿਆਰ ਨਹੀਂ ਹਨ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕੋਰਟ ਨੂੰ ਦੱਸਿਆ ਕਿ ਕਾਨੂੰਨੀ ਦਸਤਾਵੇਜ਼ ਤਿਆਰ ਹੋਣ ਤੱਕ ਕੈਦੀ ਨੂੰ ਇਕ ਮਹੀਨੇ ਤਕ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਕੈਦੀ ਨੂੰ ਭਾਰਤ ਭੇਜਣ ਦੀ ਸਾਰੀ ਤਿਆਰੀ ਪੂਰੀ ਕੀਤੀ ਜਾਵੇ। ਅੰਸਾਰੀ ਨੂੰ ਵਾਹਗਾ ਬਾਰਡਰ ਉਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਜਾਵੇਗਾ।
Hamid
ਅੰਸਾਰੀ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਮਾਂ ਦੀ ਅਪੀਲ ਉਤੇ ਹਾਈ ਕੋਰਟ ਨੂੰ ਸੂਚਿਤ ਕੀਤਾ ਗਿਆ ਸੀ ਕਿ 2012 ਵਿਚ ਕੋਹਾਤ ਵਿਚ ਪਾਕਿ ਖ਼ੂਫਿਆ ਏਜੰਸੀਆਂ ਅਤੇ ਸਥਾਨਕ ਪੁਲਿਸ ਨੇ ਅੰਸਾਰੀ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪਾਕਿ ਆਰਮੀ ਨੇ ਅਪਣੀ ਹਿਰਾਸਤ ਵਿਚ ਲੈ ਲਿਆ।