2022 'ਚ ਪੁਲਾੜ ਤੇ ਜਾਵੇਗਾ ਪਹਿਲਾ ਪਾਕਿਸਤਾਨੀ 
Published : Oct 26, 2018, 11:03 am IST
Updated : Oct 26, 2018, 11:03 am IST
SHARE ARTICLE
space
space

ਪਾਕਿਸਤਾਨ ਚੀਨ ਦੀ ਮਦਦ ਨਾਲ 2022 ਵਿਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਨੂੰ ਪੁਲਾੜ ਤੇ ਭੇਜਿਆ ਜਾਵਗਾ। ਇਸ ਦਾ ਐਲਾਨ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ...

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਚੀਨ ਦੀ ਮਦਦ ਨਾਲ 2022 ਵਿਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਨੂੰ ਪੁਲਾੜ ਤੇ ਭੇਜਿਆ ਜਾਵਗਾ। ਇਸ ਦਾ ਐਲਾਨ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਕੀਤਾ। ਉਨ੍ਹਾਂ ਨੇ ਇਹ ਐਲਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਚੀਨ ਯਾਤਰਾ ਤੋ ਪਹਿਲਾਂ ਕੀਤੀ ਸੀ। ਇਕ ਸੂਤਰਾਂ ਮੁਤਾਬਕ ਫਵਾਦ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਨੇ 2022 ਵਿਚ ਅਪਣਾ ਪਹਿਲਾ ਪੁਲਾੜ ਅਭਿਆਨ ਭੇਜਣ ਦੀ ਯੋਜਨਾ ਬਣਾਈ ਹੈ ਅਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੋਈ ਸਮੂਹ ਮੰਤਰੀ ਮੰਡਲ ਦੀ ਬੈਠਕ ਵਿਚ ਯੋਜਨਾ ਨੂੰ ਮਨਜ਼ੂਰੀ ਦਿਤੀ ਗਈ ਹੈ।

Space Space

ਸੂਤਰਾਂ ਮੁਤਾਬਕ ਪਾਕਿਸਤਾਨ ਪੁਲਾੜ ਕਮਿਸ਼ਨ ਅਤੇ ਇਕ ਚੀਨੀ ਕੰਪਨੀ ਵਿਚਕਾਰ  ਪਹਿਲਾਂ ਹੀ ਇਕ ਸਮਝੋਤੇ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਇਸ ਸਾਲ ਪਾਕਿਸਤਾਨ ਨੇ ਚੀਨੀ ਮਦਦ ਨਾਲ ਦੋ ਉਪਗ੍ਰਹਿ ਨੂੰ ਧਰਤੀ ਦੀ ਜਮਾਤ ਵਿਚ ਭੇਜਿਆ ਸੀ। ਦੱਸ ਦਈਏ ਕਿ ਦੋਨੇ ਉਪਗ੍ਰਹਿ ਦਾ ਨਿਰਮਾਣ ਪਾਕਿਸਤਾਨ ਵਿਚ ਕੀਤਾ ਗਿਆ। ਚੀਨ ਨੇ 2003  ਵਿਚ ਪਹਿਲੀ ਵਾਰ ਆਪਣੇ ਕਿਸੇ ਪੁਲਾੜ ਯਾਤਰੀ ਨੂੰ ਪੁਲਾੜ ਤੇ ਭੇਜਿਆ ਸੀ ਇਸ ਦੇ ਨਾਲ ਹੀ ਰੂਸ ਅਤੇ ਅਮਰੀਕਾ ਤੋਂ ਬਾਅਦ ਉਹ ਮਾਨਵ ਪੁਲਾੜ ਤੋਂ ਅਕਾਸ਼ ਉਡਾਨ ਪੂਰਾ ਕਰਨ ਵਾਲਾ ਦੁਨੀਆਂ ਦਾ ਤੀਜਾ ਦੇਸ਼ ਬੰਨ ਗਿਆ ਸੀ।

Space Space

ਖ਼ਬਰ ਵਿਚ ਵਿਦੇਸ਼ ਦਫ਼ਤਰ ਦਾ ਹਵਾਲਾ ਦੇ ਕੇ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਖਾਨ ਤਿੰਨ ਨਵੰਬਰ ਨੂੰ ਚੀਨ ਦੀ ਅਪਣੀ ਪਹਿਲੀ ਯਾਤਰਾ ਤੋਂ ਰਵਾਨਾ ਹੋਣਗੇ ਅਤੇ ਰਾਸ਼ਟਰਪਤੀ ਸ਼ੀ ਚਿਨਫਿੰਗ ਅਪਣੇ ਸਮਾਨ ਲਈ ਕਵਿੰਗ ਦੇ ਨਾਲ ਬੈਠਕ ਕਰਨਗੇ। ਜਾਣਕਾਰੀ ਮੁਤਾਬਕ ਇਸਰੋ ਨੇ ਵੱਡੀ ਪ੍ਰਾਪਤੀ ਹਾਸਲ ਕਰਨ ਲਈ ਅਪਣਾ ਕਦਮ ਵਧਾ ਚੁੱਕਿਆ ਹੈ ਅਤੇ ਜੇਕਰ ਸੱਬ ਕੁੱਝ ਯੋਜਨਾ ਮੁਤਾਬਕ ਰਿਹਾ ਤਾਂ ਇਸਰੋ ਪਹਿਲੀ ਵਾਰ 2022 ਤੱਕ ਵਿਅਕਤੀ ਨੂੰ ਪੁਲਾੜ ਵਿਚ ਭੇਜੇਗਾ। ਦੱਸ ਦਈਏ ਕਿ ਇਸ ਵੱਡੇ ਪ੍ਰੋਜੇਕਟ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਸਰੋ ਦੇ ਪ੍ਰਮੁੱਖ ਕੈਲਾਸ਼ਵਾਦਿਵੂ ਸੀਵਨ ਨੇ ਵੀਰਵਾਰ ਨੂੰ ਇਹ

ਜਾਣਕਾਰੀ ਜਨਤਕ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸਰੋ ਪਹਿਲੀ ਵਾਰ 2022 ਵਿਚ ਵਿਅਕਤੀ ਨੂੰ ਆਕਾਸ਼ ਵਿਚ ਭੇਜੇਗਾ ਜਦ ਕਿ ਅਭਿਲਾਸ਼ੀ ਚੰਦਰਯਾਨ 2 ਪੋਜੈਕਟ ਜਨਵਰੀ ਜਾਂ ਫਰਵਰੀ 2019 ਵਿਚ ਪੂਰਾ ਹੋ ਜਾਵੇਗਾ।

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement