
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਬਾਰੇ ਕਿਹਾ ਹੈ ਕਿ ਇਹ ਰਿਸ਼ਤਾ ਸਾਡੇ ਸਾਂਝੇ ਮੁੱਲਾਂ ਅਤੇ ਡੂੰਘਾਈ ਨਾਲ ਜੁੜਿਆ ਹੋਇਆ ਹੈ।
ਵਾਸ਼ਿੰਗਟਨ, ( ਭਾਸ਼ਾ ) : ਅਮਰੀਕਾ ਦੇ ਸੀਨੀਅਰ ਡਿਪਲੋਮੈਟ ਐਲਿਸ ਵੈੱਲਜ਼ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਸੱਚਾ ਦੋਸਤ ਮੰਨਦੇ ਹਨ। ਵੈੱਲਜ਼ ਨੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ਦੇ ਨਾਲ ਸਬੰਧਾਂ ਨੂੰ ਹੋਰ ਡੂੰਘਾ ਬਣਾਉਣ ਲਈ ਅਮਰੀਕਾ ਅਤੇ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਨਾਲ ਜੁੜੀ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੈੱਲਜ਼ ਨੇ ਇਹ ਟਿੱਪਣੀ ਸੇਵਾਮੁਕਤ ਹੋ ਰਹੇ ਭਾਰਤੀ ਰਾਜਦੂਤ ਨਵਤੇਜ ਸਰਨਾ ਦੇ ਸਨਮਾਨ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਦਿਤੇ ਗਏ
Donald Trump
ਵਿਦਾਇਗੀ ਸਮਾਗਮ ਦੌਰਾਨ ਕੀਤੀ। ਸਰਨਾ ਨੂੰ ਇਥੇ ਸਥਿਤ ਇਤਿਹਾਸਕ ਬਲੇਅਰ ਹਾਊਸ ਵਿਚ ਦਿਤੇ ਗਏ ਵਿਦਾਇਗੀ ਸਮਾਗਮ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਵਹਾਈਟ ਹਾਊਸ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਬਲੇਅਰ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਗੈਸਟ ਹਾਊਸ ਹੈ। ਵਿਦੇਸ਼ ਮੰਤਰਾਲਾ ਸੇਵਾ ਮੁਕਤ ਹੋਣ ਵਾਲੇ ਕਿਸੇ ਵੀ ਡਿਪਲੋਮੈਨ ਨੂੰ ਆਮ ਤੌਰ 'ਤੇ ਇਸ ਥਾਂ ਤੇ ਵਿਦਾਈ ਨਹੀਂ ਦਿੰਦਾ। ਭਾਰਤੀ ਵਿਦੇਸ਼ ਸੇਵਾ ਵਿਚ ਸਰਨਾ ਦਾ ਸੇਵਾਕਾਲ 38 ਸਾਲਾਂ ਦਾ ਰਿਹਾ ਹੈ।
Navtej Sarna
ਸਰਨਾ ਨੂੰ 5 ਨਵੰਬਰ 2016 ਨੂੰ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਵੈੱਲਜ਼ ਨੇ ਅਮਰੀਕਾ ਵਿਚ ਸਰਨਾ ਦੇ ਕਾਜਕਾਲ ਨੂੰ ਅਸਾਧਾਰਣ ਕਰਾਰ ਦਿੰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਅਸੀਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਟਰੰਪ ਨਾਲ ਕਾਨਫਰੰਸ ਕੀਤੀਆਂ ਜੋ ਕਿ ਬਹੁਤ ਕਾਮਯਾਬ ਰਹੀਆਂ ਹਨ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਬਾਰੇ ਕਿਹਾ ਹੈ ਕਿ ਇਹ ਰਿਸ਼ਤਾ ਸਾਡੇ ਸਾਂਝੇ ਮੁੱਲਾਂ ਅਤੇ ਡੂੰਘਾਈ ਨਾਲ ਜੁੜਿਆ ਹੋਇਆ ਹੈ।