ਕੈਨੇਡਾ 'ਚ ਪੰਜਾਬੀ ਮੁੰਡੇ ਨੇ ਇੰਝ ਬਣਾਇਆ ਵਿਆਹ ਨੂੰ ਯਾਦਗਾਰੀ
Published : Dec 14, 2019, 1:36 pm IST
Updated : Dec 14, 2019, 1:36 pm IST
SHARE ARTICLE
Specail wedding in Canada
Specail wedding in Canada

ਸੋਸ਼ਲ ਮੀਡੀਆ 'ਤੇ ਛਾਈ ਵਿਆਹ ਦੀ ਵੀਡੀਓ, ਕੈਨੇਡਾ 'ਚ ਹੋਏ ਵਿਆਹ ਦੀ ਚਾਰੇ ਪਾਸੇ ਚਰਚਾ

ਬ੍ਰਿਟਿਸ਼- ਅੱਜਕੱਲ੍ਹ ਹਰ ਨੌਜਵਾਨ ਅਪਣੇ ਵਿਆਹ ਨੂੰ ਯਾਦਗਾਰੀ ਅਤੇ ਖ਼ਾਸ ਬਣਾਉਣ ਲਈ ਕੁੱਝ ਨਾ ਕੁੱਝ ਵੱਖਰਾ ਕਰਨਾ ਚਾਹੁੰਦਾ ਹੈ। ਜਿੱਥੇ ਪੰਜਾਬ ਵਿਚ ਬੱਸ, ਟਰੱਕ ਅਤੇ ਸਾਈਕਲ 'ਤੇ ਅਪਣੀ ਲਾੜੀ ਨੂੰ ਵਿਆਹ ਕੇ ਲਿਆਉਣ ਦੀਆਂ ਖ਼ਬਰਾਂ ਚਰਚਾ ਵਿਚ ਰਹੀਆਂ, ਉਥੇ ਹੀ ਹੁਣ ਕੈਨੇਡਾ ਵਿਚ ਵੀ ਇਕ ਨੌਜਵਾਨ ਹਰਪ੍ਰੀਤ ਸਿੰਘ ਸਾਦਰਾ ਨੇ ਅਪਣੇ ਵਿਆਹ ਨੂੰ ਯਾਦਗਾਰੀ ਅਤੇ ਵੱਖਰਾ ਬਣਾਉਣ ਲਈ ਅਪਣੀ ਜੀਵਨ ਸਾਥੀ ਨੂੰ ਟ੍ਰੈਕਟਰ 'ਤੇ ਵਿਆਹ ਕੇ ਲਿਆਂਦਾ। ਕੈਨੇਡਾ ਵਰਗੇ ਦੇਸ਼ ਵਿਚ ਟ੍ਰੈਕਟਰ 'ਤੇ ਅਪਣੀ ਲਾੜੀ ਨੂੰ ਵਿਆਹੁਣ ਦੀ ਇਹ ਪਹਿਲੀ ਘਟਨਾ ਹੋਵੇਗੀ।

1

ਜਿਸ ਨੇ ਉਨ੍ਹਾਂ ਦੇ ਵਿਆਹ ਨੂੰ ਖ਼ਾਸ ਬਣਾ ਦਿੱਤਾ। ਇਹ ਅਨੋਖਾ ਵਿਆਹ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਂਬਲੂਸ ਵਿਚ ਹੋਇਆ। ਟਰੈਕਟਰ ਦਾ ਸ਼ੌਕ ਰੱਖਣ ਵਾਲਾ ਹਰਪ੍ਰੀਤ ਚਾਹੁੰਦਾ ਸੀ ਕਿ ਉਹ ਅਪਣੀ ਲਾੜੀ ਨੂੰ ਟਰੈਕਟਰ 'ਤੇ ਵਿਆਹ ਕੇ ਲਿਆਵੇਗਾ। ਬਸ ਫਿਰ ਕੀ ਸੀ, ਉਸ ਦੇ ਦੋਸਤ ਰਮਨ ਘੁੰਮਣ ਨੇ ਹਰਪ੍ਰੀਤ ਦਾ ਇਹ ਸੁਪਨਾ ਪੂਰਾ ਕਰ ਦਿੱਤਾ ਜਿਸ ਨੇ ਭਾਰਤ ਤੋਂ ਵਿਆਹ ਲਈ ਵਿਸ਼ੇਸ਼ ਤੌਰ 'ਤੇ ਟਰੈਕਟਰ ਮੰਗਵਾਇਆ, ਜਿਸ 'ਤੇ ਹਰਪ੍ਰੀਤ ਸਿੰਘ ਅਪਣੀ ਲਾੜੀ ਨੂੰ ਵਿਆਹ ਕੇ ਲਿਆਇਆ। ਕੈਨੇਡਾ ਵਿਚ ਹੋਏ ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਈ ਹੋਈ ਹੈ।

2

ਲੋਕਾਂ ਵੱਲੋਂ ਇਸ ਅਨੋਖੇ ਵਿਆਹ ਦੀ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਹਰਪ੍ਰੀਤ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਕੋਲ ਭਾਵੇਂ ਕਿੰਨੀਆਂ ਹੀ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਹੋਣ ਪਰ ਫਿਰ ਵੀ ਪੰਜਾਬੀਆਂ ਦਾ ਟਰੈਕਟਰ ਚਲਾਉਣ ਦਾ ਸ਼ੌਕ ਖ਼ਤਮ ਨਹੀਂ ਹੁੰਦਾ। ਟਰੈਕਟਰ ਚਲਾਉਣਾ ਹਰ ਪੰਜਾਬੀ ਅਪਣੀ ਸ਼ਾਨ ਸਮਝਦੇ ਹਨ। ਕੈਨੇਡਾ ਵਿਚ ਟਰੈਕਟਰ 'ਤੇ ਹੋਏ ਇਸ ਵਿਆਹ ਤੋਂ ਹੀ ਪੰਜਾਬੀਆਂ ਦੇ ਟਰੈਕਟਰ ਪ੍ਰਤੀ ਲਗਾਅ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

3

ਕੈਨੇਡਾ ਵਰਗੇ ਦੇਸ਼ ਵਿਚ ਭਾਵੇਂ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਪਰ ਪੰਜਾਬ ਵਿਚ ਕਈ ਵਾਰ ਅਜਿਹਾ ਹੋ ਚੁੱਕਿਐ। ਇਸ ਤੋਂ ਇਲਾਵਾ ਪੰਜਾਬ ਵਿਚ ਨੌਜਵਾਨਾਂ ਵੱਲੋਂ ਅਪਣੇ ਵਿਆਹ ਨੂੰ ਵੱਖਰਾ ਬਣਾਉਣ ਲਈ ਵੱਖ-ਵੱਖ ਤਰੀਕੇ  ਅਪਣਾਏ ਗਏ ਨੇ। ਪਿਛਲੀ ਦਿਨੀਂ ਇਕ ਨੌਜਵਾਨ ਵੱਲੋਂ ਅਪਣੇ ਵਿਆਹ ਮੌਕੇ ਲਾੜੀ ਨੂੰ ਸਾਈਕਲ 'ਤੇ ਲਿਆਉਣਾ ਵੀ ਕਾਫ਼ੀ ਚਰਚਾ ਵਿਚ ਰਿਹਾ। ਇਸ ਤੋਂ ਪਹਿਲਾਂ ਇਕ ਨੌਜਵਾਨ ਰੋਡਵੇਜ਼ ਦੀ ਬੱਸ ਵਿਚ ਅਪਣੀ ਲਾੜੀ ਨੂੰ ਲੈ ਕੇ ਆਇਆ ਸੀ ਜਦਕਿ ਇਕ ਨੌਜਵਾਨ ਨੇ ਅਪਣੇ ਵਿਆਹ ਨੂੰ ਯਾਦਗਾਰੀ ਅਤੇ ਵੱਖਰਾ ਬਣਾਉਣ ਲਈ ਟਰੱਕ ਵਿਚ ਆਪਣੀ ਲਾੜੀ ਨੂੰ ਲਿਆਂਦਾ ਸੀ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement