
ਜਿਸ ਬਾਰੇ ਸੋਨੂੰ ਦੱਸਦਾ ਹੈ ਕਿ ਉਸ ਨੇ 14 ਜੁਲਾਈ ਨੂੰ ਅਨਵਰ ਨਾਮ ਦੇ ਵਿਅਕਤੀ ਦੇ ਘਰ ਵਿਆਹ ‘ਤੇ ਮਿਠਾਈ...
ਬਰਨਾਲਾ: ਬਰਨਾਲਾ ਦੇ ਧਨੌਲਾ ਰੋਡ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਦੇ ਰਹੇ ਰਿੰਕੂ ਨਾਂ ਦੇ ਨੌਜਵਾਨ 'ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟ ਦਿੱਤੀ ਗਈ। ਰਿੰਕੂ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਤਰਸੇਮ ਨਾਂ ਦੇ ਨੌਜਵਾਨ ਨੂੰ ਫਿੱਸ਼ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ।
Marriageਦਰਅਸਲ ਰਿੰਕੂ ਨੇ ਕਿਹਾ ਕਿ ਸੀ ਸਾਢੇ 5 ਵੱਜ ਗਏ ਹਨ ਅਸੀਂ ਪੈਕਿੰਗ ਕਰ ਲਈ ਹੈ, ਹੁਣ ਫਿੱਸ਼ ਪਕੌੜੇ ਨਈ ਮਿਲਣੇ। ਰਿੰਕੂ ਦਾ ਇਹ ਜਵਾਬ ਸੁਣ ਨਸ਼ੇ ਵਿਚ ਟੱਲੀ ਸ਼ਰਾਬੀ ਤਰਸੇਮ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਪਹਿਲਾਂ ਉਸ 'ਤੇ ਕੜਾਹੀ ਵਿਚ ਪਏ ਗਰਮ ਤੇਲ ਨਾਲ ਭਰਿਆ ਜਗ ਪਲਟ ਦਿੱਤਾ, ਫਿਰ ਉਸ 'ਤੇ ਤੇਲ ਨਾਲ ਭਰੀ ਕੜਾਹੀ ਹੀ ਪਲਟਾ ਦਿੱਤੀ। ਇਸ ਦੌਰਾਨ ਰਿੰਕੂ ਦਾ ਸਾਥੀ ਅਜੀਤ ਸਿੰਘ ਵੀ ਝੁਲਸ ਗਿਆ।
Photo ਰਿੰਕੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਉਥੇ ਹੀ ਇਸ ਘਟਨਾ 'ਤੇ ਥਾਣਾ ਧਨੌਲਾ ਦੇ ਮੁਖੀ ਨੇ ਗੈਰ ਜ਼ਿੰਮੇਦਾਰਾਨਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਕੀ ਕਰੀਏ ਕੋਈ ਸ਼ਿਕਾਇਤ ਲੈ ਕੇ ਆਏਗਾ ਤਾਂ ਹੀ ਕੁੱਝ ਕਰਾਂਗੇ। ਜਦਕਿ ਐਸ.ਐਸ.ਪੀ. ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਤੁਰੰਤ ਕਾਰਵਾਈ ਦੀ ਗੱਲ ਕਹੀ ਹੈ। ਪਿਛਲੇ ਕੁੱਝ ਮਹੀਨਿਆਂ ਵਿਚ ਅਜਿਹੀ ਹੀ ਇਕ ਵੀਡੀਉ ਵਾਇਰਲ ਹੋਈ ਸੀ ਜਿਸ ਵਿਚ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇੱਕ ਦੁਕਾਨ ‘ਚ ਵੜ ਕੇ ਦੁਕਾਨਦਾਰ (ਜਿਸ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ) ਨੂੰ ਬਾਹਰ ਖਿੱਚ ਲਿਆਉਂਦੇ ਹਨ।
Photo ਇਸ ਤੋਂ ਬਾਅਦ ਇਨ੍ਹਾਂ ਹਮਲਾਵਰ ਦਿਖਾਈ ਦੇ ਰਹੇ ਨੌਜਵਾਨਾਂ ਨਾਲ ਕੁੱਝ ਹੋਰ ਲੋਕ ਵੀ ਸੋਨੂੰ ਨਾਲ ਕੁੱਟਮਾਰ ਕਰਨ ਲੱਗ ਪੈਂਦੇ ਹਨ। ਵੀਡੀਓ ‘ਚ ਸੋਨੂੰ ਦੀ ਹੋ ਰਹੀ ਖਿੱਚ ਧੂਹ ਅਤੇ ਕੁੱਟਮਾਰ ਸਾਫ ਦੇਖੀ ਜਾ ਸਕਦੀ ਹੈ। ਇਸ ਸਬੰਧ ਵਿੱਚ ਪੜਤਾਲ ਕਰਨ ‘ਤੇ ਪਤਾ ਲੱਗਾ ਹੈ ਕਿ ਸੋਨੂੰ ਨਾਮ ਦਾ ਕੁੱਟ ਖਾ ਰਿਹਾ ਵਿਅਕਤੀ ਹਲਵਾਈ ਦਾ ਕੰਮ ਕਰਦਾ ਹੈ।
Marriageਜਿਸ ਬਾਰੇ ਸੋਨੂੰ ਦੱਸਦਾ ਹੈ ਕਿ ਉਸ ਨੇ 14 ਜੁਲਾਈ ਨੂੰ ਅਨਵਰ ਨਾਮ ਦੇ ਵਿਅਕਤੀ ਦੇ ਘਰ ਵਿਆਹ ‘ਤੇ ਮਿਠਾਈ ਬਣਾਉਣ ਦਾ ਆਰਡਰ ਲਿਆ ਸੀ ਅਤੇ ਉਹ ਉੱਥੇ ਸਮੇਂ ਸਿਰ ਪਹੁੰਚਣ ਵਿੱਚ ਨਾਕਾਮ ਰਿਹਾ। ਜਿਸ ਕਾਰਨ ਇਨ੍ਹਾਂ ਲੋਕਾਂ ਨੇ ੳਸ ਦਾ ਕੁੱਟ ਕੁੱਟ ਕੇ ਇਹ ਹਾਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ ਹੈ ਕਿ ਇਨ੍ਹਾਂ ਹਮਲਾਵਰਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।